ਅੰੰਮਿ੍ਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਇਮਤਿਹਾਨਾਂ ਦੇ ਦਾਖ਼ਲਾ ਫਾਰਮ ਤੇ ਫੀਸ ਭਰਨ ਦੀਆਂ ਆਨਲਾਈਨ ਆਖਰੀ ਮਿਤੀਆਂ ਦਾ ਐਲ਼ਾਨ ਕਰ ਦਿੱਤਾ ਗਿਆ ਹੈ। ਸੈਸ਼ਨ ਮਈ/ਜੂਨ 2021 ਦੀਆਂ ਅੰਡਰ ਗ੍ਰੈਜੂਏਟ ਕਲਾਸਾਂ ਸਮੈਸਟਰ 2, 4, 6, 8, 10 ਤੇ ਪੋਸਟ ਗ੍ਰੈਜੂਏਟ ਸਮੈਸਟਰ 2, 4 ਦੇ ਪੂਰੇ ਵਿਸ਼ੇ, ਰੀ-ਅਪੀਅਰ, ਸਪੈਸ਼ਲ ਚਾਂਸ, ਇੰਪਰੂਵਮੈਂਟ ਸਪੈਸ਼ਲ ਚਾਂਸ ਦੇ ਦਾਖ਼ਲਾ ਫਾਰਮ ਆਨਲਾਈਨ ਪ੍ਰਣਾਲੀ ਰਾਹੀਂ ਭਰੇ ਜਾਣੇ ਹਨ। ਇਸੇ ਤਰ੍ਹਾਂ ਰੈਗੂਲਰ ਪ੍ਰੀਖਿਆਰਥੀਆਂ ਦੀਆਂ ਕਾਲਜਾਂ ਵੱਲੋਂ ਪੋਰਟਲ ਰਾਹੀਂ ਰਜਿਸਟਰੇਸ਼ਨ/ਇਨਰਾਲਮੈਂਟ ਕੀਤੇ ਜਾਣੇ ਹਨ।
ਇਹ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਲਈ ਜਾ ਸਕਦੀ ਹੈ। ਇਹਨਾਂ ਸਾਲਾਨਾ ਪ੍ਰਰੀਖਿਆਵਾਂ ਵਾਸਤੇ (ਵਾਧੂ ਵਿਸ਼ਾ/ਸਪੈਸ਼ਲ ਚਾਂਸ/ਇੰਪਰੂਵਮੈਂਟ) ਦੇ ਦਾਖ਼ਲਾ ਫਾਰਮ ਆਫਲਾਈਨ ਯੂਨੀਵਰਸਿਟੀ ਦੇ ਕੈਸ਼ ਕਾਊਂਟਰ ‘ਤੇ ਦਾਖਲਾ ਫਾਰਮ ਆਨਲਾਈਨ 10 ਜੂਨ ਤਕ ਬਿਨਾ ਲੇਟ ਫੀਸ ਲਏ ਜਾਣਗੇ। ਪ੍ਰਾਈਵੇਟ ਪ੍ਰੀਖਿਆਰਥੀਆਂ ਲਈ ਫੀਸ ਸਲਿੱਪ ਪਿ੍ੰਟ ਕਰਨ ਜਾਂ ਆਨਲਾਈਨ ਫੀਸ ਭਰਨ/ਕਾਲਜਾਂ ਵੱਲੋਂ ਪੋਰਟਲ ‘ਤੇ ਸਬਜੈਕਟ ਸਿਲੈਕਟ ਕਰਨ ਚਲਾਨ ਪਿ੍ੰਟ ਕਰਨ ਦੀ ਆਖਰੀ ਮਿਤੀ ਬਿਨਾਂ ਲੇਟ ਫੀਸ 10 ਜੂਨ 2021 ਨਿਰਧਾਰਤ ਕੀਤੀ ਗਈ ਹੈ।
250 ਰੁਪਏ ਲੇਟ ਫੀਸ ਨਾਲ 16 ਜੂਨ; 500 ਰੁਪਏ ਨਾਲ 20 ਜੂਨ 1000 ਰੁਪਏ ਨਾਲ 23 ਜੂਨ 2000 ਰੁਪਏ ਨਾਲ 26 ਜੂਨ ਤਕ ਭਰੇ ਜਾ ਸਕਦੇ ਹਨ। ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ 25000 ਰੁਪਏ) ਦੀ ਲੇਟ ਫੀਸ ਨਾਲ ਇਮਤਿਹਾਨ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਭਰੀ ਜਾ ਸਕਦੀ ਹੈ। ਪ੍ਰਾਈਵੇਟ ਪ੍ਰੀਖਿਆਰਥੀਆਂ ਵੱਲੋਂ ਬੈਂਕ ‘ਚ ਤੇ ਰੈਗੂਲਰ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਜਾਂ ਬੈਂਕ ‘ਚ ਫੀਸ ਕਾਊਂਟਰ ‘ਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਬਿਨਾ ਲੇਟ ਫੀਸ 15 ਜੂਨ 2021 ਹੈ।
250 ਰੁਪਏ ਲੇਟ ਫੀਸ ਨਾਲ 18 ਜੂਨ; 500 ਰੁਪਏ ਨਾਲ 22 ਜੂਨ, 1000 ਰੁਪਏ ਨਾਲ 25 ਜੂਨ, 2000 ਰੁਪਏ ਨਾਲ 28 ਜੂਨ ਤਕ ਭਰੇ ਜਾ ਸਕਦੇ ਹਨ। ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ 25000 ਰੁਪਏ) ਦੀ ਲੇਟ ਫੀਸ ਨਾਲ ਇਮਤਿਹਾਨ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਭਰੀ ਜਾ ਸਕਦੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp