LATEST.. ਸ਼੍ਰੋ.ਅ.ਦ(ਸੰਯੁਕਤ) ਦੇ ਕੌਮੀ ਜਨਰਲ ਸਕੱਤਰ ਸ.ਮਨਜੀਤ ਸਿੰਘ ਦਸੂਹਾ ਨੇ ਆਪਣੇ ਸਾਥੀਆਂ ਸਮੇਤ ਸਫਾਈ ਸੇਵਕਾਂ ਨੂੰ ਦਿੱਤਾ ਸਮਰਥਨ

ਗੜ੍ਹਦੀਵਾਲਾ 2 ਜੂਨ (ਚੌਧਰੀ) : ਅੱਜ ਗੜਦੀਵਾਲਾ ਨਗਰ ਕੌਂਸਲ ਵਿਖੇ ਸਫਾਈ ਸੇਵਕਾਂ ਵੱਲੋਂ ਮੰਗਾਂ ਸਬੰਧੀ ਦਿੱਤਾ ਜਾ ਰਹੇ ਰੋਸ ਧਰਨਾ  9 ਵੇਂ ਦਿਨ ਚ ਦਾਖਲ ਹੋ ਗਿਆ।ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਜਨਰਲ ਸਕੱਤਰ ਤੇ ਸਮਾਜ ਸੇਵਕ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਨਗਰ ਕੌਂਸਲ ਦਫ਼ਤਰ ਗੜਦੀਵਾਲ ਵਿਖੇ ਪਹੁੰਚ ਕੇ ਸਫ਼ਾਈ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਕੀਤੀ ਜਾ ਰਹੀ ਲੜੀਵਾਰ ਹੜਤਾਲ ਅਤੇ ਧਰਨਾ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਗਿਆ।ਇਸ ਮੌਕੇ ਜਗਤਾਰ ਸਿੰਘ ਬਲਾਲਾ, ਮਨਜੀਤ ਸਿੰਘ ਰੋਬੀ,ਸਤਵੰਤ ਸਿੰਘ ਖੁਣ ਖੁਣ, ਲਾਲਾ ਦਾਤਾ ਵੀ ਉਨ੍ਹਾਂ ਨਾਲ ਸਨ। ਇਸ ਮੌਕੇ ਤੇ ਆਪਣੇ ਵਿਚਾਰ ਰੱਖਦਿਆਂ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਨਗਰ ਕੌਂਸਲ ਕਰਮਚਾਰੀ ਦੇਸ਼ ਅਤੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਜੋਂ ਹਰ ਚੰਗੇ ਮਾੜੇ ਹਾਲਾਤਾਂ ਵਿੱਚ ਦੇਸ਼ ਵਾਸੀਆਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ। ਪਰ ਜੇਕਰ ਫਿਰ ਵੀ ਇਸ ਵਰਗ ਨੂੰ ਆਪਣੀਆਂ ਮੰਗਾਂ ਲਈ ਧਰਨੇ ਅਤੇ ਹੜਤਾਲਾਂ ਕਰਨੀਆਂ ਪੈਣ ਤਾਂ ਇਹ ਸਰਕਾਰ ਦੇ ਲਈ ਬਹੁਤ ਹੀ ਮਾੜੀ ਗੱਲ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨਗਰ ਕੌਂਸਲ ਕਰਮਚਾਰੀਆਂ ਦੀ ਹਰੇਕ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰਾ ਅਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਜਲਦ ਤੋਂ ਜਲਦ ਪੱਕਿਆਂ ਕੀਤਾ ਜਾਵੇ। ਉਹਨਾਂ ਕਿਹਾ ਕਿ ਉਹ ਆਪਣੇ ਕਰਮਚਾਰੀ ਭੈਣ ਭਰਾਵਾਂ ਨੂੰ ਇਹ ਯਕੀਨ ਦਿਵਾਉਂਦੇ ਅਸੀਂ ਹਰ ਵੇਲੇ ਉਨ੍ਹਾਂ ਦੇ ਨਾਲ ਖੜੇ ਹਾਂ। ਇਸ ਮੌਕੇ ਤੇ ਨਗਰ ਕੌਂਸਲ ਕਰਮਚਾਰੀ ਯੂਨੀਅਨ ਦੇ ਕੁਲਵੰਤ ਸਿੰਘ ਸੈਣੀ, ਐਡਵੋਕੇਟ ਰਾਜਨ ਥਾਪਰ, ਸ਼ਕਤੀ ਸੇਨਾ ਦੇ ਜ਼ਿਲ੍ਹਾ ਉੱਪ ਪ੍ਰਧਾਨ ਲੱਕੀ ਜਾਜਾ, ਬਲਾਕ ਪ੍ਰਧਾਨ ਰਜਿੰਦਰ ਕੁਮਾਰ, ਬਲਾਕ ਦਿਹਾਤੀ ਪ੍ਰਧਾਨ ਸੁਖਦੇਵ ਸਿੰਘ ਕੈਪਟਨ, ਅਮਨ, ਰਮਨ, ਯਸ਼ਪਾਲ, ਬੀਰਬਲ, ਦੀਪਾ, ਸੰਦੀਪ ਕੁਮਾਰ, ਰਵਿੰਦਰ ਕੁਮਾਰ, ਆਰਤੀ, ਸੁਨੀਤਾ, ਨੀਲਮ, ਰਜਨੀ, ਪਿੰਕੀ, ਬਲਵੀਰ, ਗੋਵਿੰਦਾ, ਰਾਜਪਾਲ, ਰੋਹਿਤ, ਤਿਲਕ ਰਾਜ, ਯਾਦਵੀਰ ਸਿੰਘ, ਜਤਿੰਦਰ ਕੁਮਾਰ, ਤਜਿੰਦਰ ਕੁਮਾਰ, ਦੀਪਕ ਕੁਮਾਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply