ਖੂਨਦਾਨ ਕੈਂਪ ਦੌਰਾਨ 89 ਯੁਨਿਟ ਬਲੱਡ ਹੋਇਆ ਇੱਕਠਾ

ਗੜ੍ਹਦੀਵਾਲਾ 2 ਜੂਨ (ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਭਾਈ ਰਵੀ ਸਿੰਘ ਮੁੱਖੀ ਖ਼ਾਲਸਾ ਏਡ ਵਾਲਿਆਂ ਦੀ ਸਿਹਤਯਾਬੀ ਲਈ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਦੇ ਕਨਵੀਨਰ ਭੈਣ ਹਰਪ੍ਰੀਤ ਕੌਰ ਬਾਜਵਾ ਨੇ ਕੀਤਾ। ਇਸ ਕੈਂਪ ਦੌਰਾਨ ਨੌਜਵਾਨਾਂ ਵਿੱਚ ਖੂਨਦਾਨ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੈਡੀਕਲ ਕੈਂਪ ਦਾ ਵੀ ਲੋੜਵੰਦਾਂ ਨੇ ਭਰਭੂਰ ਲਾਹਾ ਲਿਆ।

(ਚੈੈੈੱਕਅੱਪ ਕਰਵਾਉਂਦੇ ਹੋਏ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਅਤੇ ਹੋਰ)

ਜਲੰਧਰ ਤੋਂ ਆਏ ਬਲੱਡ ਬੈਂਕ ਕਮਲ ਹਸਪਤਾਲ ਅਤੇ ਉਹਰੀ ਹਸਪਤਾਲ ਨੂੰ 89 ਯੂਨਿਟ ਬਲੱਡ ਗੁਰੂ ਨਾਨਕ ਪਾਤਿਸ਼ਾਹ ਸੇਵਾ ਸੁਸਾਇਟੀ ਗੜ੍ਹਦੀਵਾਲਾ ਅਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਤੇ ਸ਼ਹੀਦ ਭਗਤ ਸਿੰਘ ਬਲੱਡ ਡੋਨਰ ਸੋਸਾਇਟੀ ਦਸੂਹਾ ਵੱਲੋਂ ਇਲਾਕੇ ਦੇ ਪਿਆਰੇ ਨੌਜਵਾਨਾਂ ਦੇ ਸਹਿਯੋਗ ਨਾਲ ਦਿੱਤਾ ਗਿਆ। ਇਸ ਕੈਂਪ ਵਿੱਚ ਵੀਰਪਾਲ ਸਿੰਘ ਵੱਲੋਂ ਉਚੇਚੇ ਤੌਰ ਤੇ ਬਲੱਡ ਡੋਨਰਾਂ ਲਈ ਡਾਈਟ ਦਾ ਪ੍ਰਬੰਧ ਕੀਤਾ ਗਿਆ ਅਤੇ ਡਾਕਟਰ ਮੋਹਨ ਲਾਲ ਥੱਮਣ ਕਲੀਨਿਕ ਗੜ੍ਹਦੀਵਾਲਾ ਵੱਲੋਂ ਮੈਡੀਸਨ ਆਦਿ ਦਾ ਪ੍ਰਬੰਧ ਕੀਤਾ ਗਿਆ।

(ਖੂਨਦਾਨ ਕਰਨ ਮੌਕੇ ਹਾਜਰ ਬਾਬਾ ਦੀਪ ਸਿੰਘ ਸੇਵਾ ਦਲ ਦੇ ਪ੍ਰਧਾਨ ਸ. ਮਨਜੋਤ ਸਿੰਘ ਤਲਵੰਡੀ ਅਤੇ ਹੋਰ)

ਇਸ ਕੈਂਪ ਵਿੱਚ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ,ਬਾਬਾ ਦੀਪ ਸਿੰਘ ਸੇਵਾ ਦਲ ਦੇ ਪ੍ਰਧਾਨ ਸ.ਮਨਜੋਤ ਸਿੰਘ ਤਲਵੰਡੀ,ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ,ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਵੱਲੋਂ ਸੂਬੇਦਾਰ ਬਚਨ ਸਿੰਘ ਤੇ ਭਾਈ ਘਨਈਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਡਾ.ਮਨਦੀਪ ਸਿੰਘ ਨੇ ਹਾਜਰੀ ਲਗਵਾਈ।

(ਬਲੱਡ ਦਾਨ ਕਰਦੇ ਹੋਏ ਰਾਜਵੀਰ ਸਿੰਘ ਰਾਜਾ ਗੋਂਦਪੁਰ ਅਤੇ ਹੋਰ)

ਇਸ ਮੌਕੇ ਸੰਜੋਗ ਕਾਂਤਾ,ਗਗਨਦੀਪ ਕੌਰ ਸਹੋਤਾ,ਸਿਮਰਨ ਪਾਲ ਸਿੰਘ ਕਾਲਕੱਟ,ਡਾ.ਅਭਿਸ਼ੇਕ ਥੱਮਣ,ਦੀਪ ਬਰਿਆਣਾ,ਸਾਗਰ ਮੋਗਾ, ਰਾਜਾ ਗੋਂਦਪੁਰ,ਪੰਮ ਤਲਵਾਰ,ਰਜਤ ਕੁਮਾਰ,ਗੁਰਸਿਮਰਨਜੋਤ, ਬੂਈਂ,ਸਿਮਰਜੀਤ ਸਿੰਘ ਸਿੰਮੂ, ਜਤਿਨ ਕੁਮਰਾ,ਸਚਿਨ ਅਰੋੜਾ,ਪ੍ਰਣਬ ਕਪਿਲਾ,ਕੁਸ਼ਲ ਅਰੋੜਾ,ਮਨਿੰਦਰ ਵਿਰਦੀ,ਰਮਨ ਬਜਰੰਗੀ,ਮਾ.ਸੰਦੀਪ ਸ਼ਰਮਾ,ਸੁਖਵਿੰਦਰ ਸ਼ਾਹ,ਜੱਸ ਕਾਲਕੱਟ, ਸਾਹਬ ਪੰਡੋਰੀ ਅਟਵਾਲ, ਸੋਨੂੰ ਦਾਰਾਪੁਰ, ਛਿੰਦਾ ਦਾਰਾਪੁਰ, ਬੰਟੀ ਗੜਦੀਵਾਲਾ, ਬਿੱਲਾ ਵਿਰਦੀ, ਸੁਖਪ੍ਰੀਤ ਸਿੰਘ ਮਾਣਕੂ,ਜਸਦੀਪ ਰਘਵਾਲ, ਅਵੀ ਮਿਰਜਾਪੁਰ, ਗੁਰਵੀਰ, ਜਗਵੀਰ ਅਤੇ ਅਰਜੁਨ ਥੱਮਣ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply