UPDATED. ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਔਰਤ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਸਹਾਇਤਾ

ਗੜ੍ਹਦੀਵਾਲਾ 4 ਜੂਨ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਮਾਤਾ ਕੁਲਵਿੰਦਰ ਕੌਰ ਦੀ ਨੂੰਹ ਮਮਤਾ ਰਾਣੀ ਵਾਸੀ ਤਲਵੰਡੀ ਕਾਨੂੰਗੋ ਦੇ ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਮਤਾ ਰਾਣੀ ਦੇ ਪਤੀ ਮਜਦੂਰੀ ਦਾ ਕੰਮ ਕਰਦੇ ਹਨ ਜਿਨਾਂ ਦੀ ਆਮਦਨ ਨਾਲ ਪਰਿਵਾਰ ਦਾ ਗੁਜਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਮਮਤਾ ਰਾਣੀ ਦਿਮਾਗ ਦੀ ਬੀਮਾਰੀ ਤੋਂ ਪੀੜਤ ਹਨ। ਪਰਿਵਾਰ ਇਨਾਂ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹਨ। ਸੁਸਾਇਟੀ ਮੈਂਬਰਾਂ ਨੇ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਵਿਖੇ ਪਹੁੰਚ ਕੇ ਇਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ।

News
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply