GURDASPUR: ਵਿਦੇਸ਼ ਭੇਜਣ ਦੇ ਨਾ ਤੇ 2 ਲੱਖ 95 ਹਜ਼ਾਰ ਦੀ ਠੱਗੀ ਦੇ ਦੋਸ਼ ਵਿੱਚ ਦੋ ਵਿਰੁੱਧ ਮਾਮਲਾ ਦਰਜ

ਵਿਦੇਸ਼ ਭੇਜਣ ਦੇ ਨਾ ਤੇ 2 ਲੱਖ 95 ਹਜ਼ਾਰ ਦੀ ਠੱਗੀ ਦੇ ਦੋਸ਼ ਵਿੱਚ ਦੋ ਵਿਰੁੱਧ ਮਾਮਲਾ ਦਰਜ
 
ਗੁਰਦਾਸਪੁਰ 11 ਜੂਨ ( ਅਸ਼ਵਨੀ ) :– ਵਿਦੇਸ਼ ਭੇਜਣ ਦੇ ਨਾ ਤੇ 2 ਲੱਖ 95 ਹਜ਼ਾਰ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਦਿਲਬਾਗ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਬਾਵਾ ਸਿੰਘ ਵਾਸੀਆਨ ਬੁੱਚੇਨੰਗਲ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਰਾਹੀਂ ਦਸਿਆਂ ਕਿ ਲਵਪ੍ਰੀਤ ਉਰਫ ਗੋਲਡੀ ਪੁੱਤਰ ਕੇਵਲ ਮਸੀਹ ਵਾਸੀ ਧਾਰੀਵਾਲ ਅਤੇ ਬਲਵਿੰਦਰ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਫੱਤੇਨੰਗਲ ਨੇ ਉਹਨਾਂ ਦੋਵਾ ਨੂੰ ਸਾਉਥ ਅਫਰੀਕਾ ਭੇਜਣ ਲਈ 2 ਲੱਖ 95 ਹਜ਼ਾਰ ਰੁਪਏ ਲਏ ਸਨ ਪਰ ਨਾ ਤਾਂ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਲਏ ਹੋਏ ਪੇਸੇ ਵਾਪਿਸ ਕੀਤੇ ਇਸ ਤਰਾ ਉਕਤ ਦੋਵਾ ਨੇ ਉਹਨਾਂ ਨਾਲ ਠੱਗੀ ਮਾਰੀ ਹੈ ।
 
ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਿਸ ਸਟੇਸ਼ਨ ਘੁੰਮਣ ਕਲਾ ਨੇ ਦਸਿਆਂ ਕਿ ਦਿਲਬਾਗ ਸਿੰਘ ਅਤੇ ਸ਼ਮਸ਼ੇਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਕਰਾਇਮ ਵਿਰੁੱਧ ਪ੍ਰਾਪਰਟੀ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਲਵਪ੍ਰੀਤ ਅਤੇ ਬਲਵਿੰਦਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅੱਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
 
 
 
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply