ਸਰਕਾਰੀ ਸੰਪਤੀ , ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਬਸੇਰਿਆਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਚਾਰ ਵਿਰੁੱਧ ਮਾਮਲਾ ਦਰਜ

Advertisements


ਗੁਰਦਾਸਪੁਰ 14 ਜੂਨ ( ਅਸ਼ਵਨੀ ) :- ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ , ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਬਸੇਰਿਆਂ ਨੂੰ ਨੁਕਸਾਨ ਪਹੁੰਚਾਇਆਂ ਦੇ ਦੋਸ਼ ਵਿਚ ਪੁਲਿਸ ਵੱਲੋਂ ਚਾਰ ਵਿਰੁੱਧ ਮਾਮਲਾ ਦਰਜ । ਬਿਕਰਮਜੀਤ ਸਿੰਘ ਵਣ ਰੇਂਜ ਅਫਸਰ ਗੁਰਦਾਸਪੁਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਸੰਜੀਵ ਕੁਮਾਰ ਪੁੱਤਰ ਬਲਦੇਵ ਰਾਜ , ਸੁਰਿੰਦਰ ਕੁਮਾਰ ਪੁੱਤਰ ਦੀਪਕ ਕੁਮਾਰ , ਸੰਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀਆਨ ਧਾਰੀਵਾਲ ਅਤੇ ਬਲਦੇਵ ਪੁੱਤਰ ਮੁਲਖਾਂ ਸਿੰਘ ਵਾਸੀ ਘੁੰਮਣ ਖੁਰਦ ਨੇ ਵਣ ਵਿਭਾਗ ਗੁਰਦਾਸਪੁਰ ਮੰਡਲ ਦੇ ਸਤਕੋਹਾ ਤੋਂ ਕੁੰਜਰ ਰੋਡ ਪਿੰਡ ਛੀਨਾ ਨੇੜੇ ਬੀਤੀ 12 ਜੂਨ ਨੂੰ 13 ਦਰਖ਼ਤਾਂ ਦੀ ਨਜਾਇਜ ਕਟਾਈ ਕੀਤੀ ਹੈ ਜਿਨਾ ਵਿੱਚੋਂ 8 ਦਰਖ਼ਤ ਚੋਰੀ ਕਰਕੇ ਲੇ ਗਏ ਜਦੋਕਿ 5 ਦਰਖ਼ਤ ਮੋਕਾ ਤੇ ਪਏ ਹਨ ਉਕਤ ਵਿਅਕਤੀਆਂ ਨੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਬਸੇਰਿਆਂ ਨੂੰ ਨੁਕਸਾਨ ਪਹੁੰਚਾਇਆਂ ਹੈ । ਸਹਾਇਕ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦਸਿਆਂ ਕਿ ਵਣ ਰੇਂਜ ਅਫਸਰ ਗੁਰਦਾਸਪੁਰ ਮੰਡਲ ਦੀ ਸ਼ਿਕਾਇਤ ਤੇ ਉਕਤ ਚਾਰ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Advertisements

Related posts

Leave a Comment