ਹੁਸ਼ਿਆਰਪੁਰ-ਫਗਵਾੜਾ ਮਾਰਗ ਦੇ ਅੱਡਾ ਡਵਿਡਾ ਅਹਿਰਾਣਾ ਵਿਖੇ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ

ਹੁਸ਼ਿਆਰਪੁਰ : ਹੁਸ਼ਿਆਰਪੁਰ-ਫਗਵਾੜਾ ਮਾਰਗ ਦੇ ਅੱਡਾ ਡਵਿਡਾ ਅਹਿਰਾਣਾ ਵਿਖੇ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ ਹੋ ਗਈ  ਹੈ।

 ਜਾਣਕਾਰੀ ਮੁਤਾਬਿਕ ਮਨੀਸ਼ ਮਿੱਤਲ ਵਾਸੀ ਜਨਤਾ ਨਗਰ ਲੁਧਿਆਣਾ ਜੋ ਕਿ ਆਪਣੀ ਆਲਟੋ ‘ਤੇ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸੀ। ਇਸ ਦੌਰਾਨ ਜਦੋਂ ਅੱਡਾ ਡਵਿਡਾ ਅਹਿਹਾਣਾ ਵਿਖੇ ਪਹੁੰਚਿਆ ਤਾਂ ਪਰਵਾਸੀ ਮਜ਼ਦੂਰ ਸੜਕ ਪਾਰ ਕਰ ਰਿਹਾ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਸੰਤੁਲਨ  ਵਿਗੜਨ ਕਾਰਨ ਕਾਰ ਸੜਕ ਦੇ ਸਾਈਡ ‘ਤੇ ਖੜ੍ਹੀ ਟਰਾਲੀ ‘ਚ ਜਾ ਟਕਰਾਈ, ਜਿਸ ਕਾਰਨ ਸੜਕ ਪਾਰ ਕਰ ਰਹੇ ਪਰਵਾਸੀ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਇਸ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਸੁਨੇਹਾ  ਵਾਸੀ ਲੁਧਿਆਣਾ ਦੀ ਮੌਕੇ ‘ਤੇ ਮੌਤ ਹੋ ਗਈ ਤੇ ਕਾਰ ‘ਚ ਸਵਾਰ ਜੋਤੀ ਪਤਨੀ ਮਨੀਸ਼, ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਤੇ ਉਨ੍ਹਾਂ ਦੀ ਬੇਟੀ ਪਲਕ ਤੇ ਭਾਵਨਾ ਤੇ ਕਾਰ ਵਿੱਚ ਬੈਠੀ ਨੌਕਰਾਣੀ ਤੇ ਗੁਡੀਆਂ ਦੀ ਲੜਕੀ ਸੋਨਮ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਥਾਣਾ ਮੇਹਟੀਆਣਾ ਦੀ ਪੁਲਿਸ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਇਸ ਹੋਏ ਸੜਕ ਹਾਦਸੇ ਦੌਰਾਨ ਜੇਰੇ ਇਲਾਜ ਜੋਤੀ ਪਤਨੀ ਮਨੀਸ਼ਾ ਦੀ ਵੀ ਮੌਤ ਹੋ ਗਈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply