ਪੰਚਾਇਤਾ ਅਤੇ ਲੋਕ ਮਿਲਕੇ ਪਿੰਡਾਂ ਦਾ ਵਿਕਾਸ ਕਰਣ : ਡਾ. ਰਾਜ ਕੁਮਾਰ

ਹੁਸ਼ਿਆਰਪੁਰ, (Nisha, Navneet) : ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਬੀਤੇ ਦਿਨੀਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦੇ ਹੋਏ ਪਿੰਡ ਵਾਸੀਆਂ ਨਾਲ ਰਾਬਤਾ ਕਾਇਮ ਕੀਤਾ। ਪਿੰਡ ਮੌਜੂਮਜ਼ਾਰਾ, ਠਕੱਰਵਾਲ, ਬਢੇਲਾ, ਥੱਪਲਾ ਆਦਿ ਪਿੰਡਾਂ ਵਿੱਚ ਜਿਲਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ- ਪੰਚ ਅਤੇ ਹੋਰਨਾਂ ਪਤਵੰਤਿਆਂ ਨਾਲ ਬੈਠਕਾਂ ਕੀਤੀਆਂ। ਇਹਨਾਂ ਮੁਲਾਕਾਤਾਂ ਦੌਰਾਨ ਡਾ. ਰਾਜ ਨੇ ਲੋਕਾਂ ਤੋਂ ਮਿਲ ਰਹੇ ਸਨੇਹ ਅਤੇ ਸਮਰਥਨ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਚੱਬੇਵਾਲ ਹਲਕੇ ਦੇ ਪਿੰਡਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਡਾ. ਰਾਜ ਨੇ ਸਾਰੇ ਮੋਹਰੀ ਵਿਅਕਤੀਆਂ ਨੂੰ ਪਾਰਟੀਬਾਜੀ ਤੋਂ ਉਪਰ ਉੱਠ ਕੇ ਪਿੰਡਾਂ ਦੇ ਵਿਕਾਸ ਵਿੱਚ ਭਾਗੀਦਾਰ ਬ੍ਵਣਨ ਲਈ ਪ੍ਰੇਰਿਆ।

 

ਉਹਨਾਂ ਕਿਹਾ ਕਿ ਉਹ ਆਪਣੇ ਸਾਥੀਆਂ, ਆਪਣੇ ਹਲਕਾ ਵਾਸੀਆਂ ਦੇ ਨਾਲ ਹਰ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਆਪਣੀ ਜਨਤਾ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਹਮੇਸ਼ਾ ਉਹਨਾਂ ਦੀ ਕੋਸ਼ਿਸ਼ ਰਹੀ ਹੈ। ਡਾ. ਰਾਜ ਨੇ ਸਾਰੇ ਹਾਜਰੀਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਆਪਣੇ ਪਿੰਡਾਂ ਅਤੇ ਪਿੰਡ ਵਾਸੀਆਂ ਦੀ ਸੇਵਾ ਕਰੀਏ। ਉਹਨਾਂ ਕਿਹਾ ਕਿ ਪੰਚਾਇਤਾਂ ਨੂੰ ਫੰਡ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸੜਕਾਂ, ਗਲੀਆਂ, ਪੁਲੀਆਂ ਦੇ ਕੰਮ ਤੇਜੀ ਤੇ ਹਨ।

ਇਸ ਮੌਕੇ ਤੇ ਡਾ. ਰਾਜ ਦੇ ਨਾਲ ਜਸਵਿੰਦਰ ਸਿੰਘ ਠੱਕਰਵਾਲ, ਦਲਬੀਰ ਲਕਸੀਹਾ, ਸੁੱਖਾ, ਨਰਿੰਦਰ ਸਿੰਘ, ਮੋਹਨ ਲਾਲ. ਰਾਮ ਸਰੂਪ, ਜੀਵਨ ਰਾਮ, ਹਰਪਾਲ, ਸੋਢੀ ਸਿੰਘ, ਰਾਮ ਲੁਭਾਇਆ, ਸੋਨੀਆਂ, ਉਸ਼ਾ, ਮੰਗਤ ਰਾਮ ਪ੍ਰਧਾਨ, ਹਰਭਜਨ ਲਾਲ, ਕੁਲਵੰਤ ਸਿੰਘ, ਮਦਨ ਲਾਲ, ਅਜੈ ਕੁਮਾਰ, ਜੀਵਨ ਕੁਮਾਰ, ਅਮਰਜੀਤ ਸਿੰਘ, ਕਰਨ ਕੁਮਾਰ, ਸੁਖਵਿੰਦਰ ਸਿੰਘ, ਰਣਜਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਮੰਗਤ ਰਾਮਸ ਹਰਮੇਸ਼ ਚੰਦ, ਉਂਕਾਰ ਸਿੰਘ, ਬਲਕਾਰ ਸਿੰਘ, ਰਾਮ ਪ੍ਰਕਾਸ਼, ਹਰਬੰਸ ਲਾਲ, ਗੁਰਪ੍ਰੀਤ ਸਿੰਘ, ਕੋਮਲ ਸਿੰਘ, ਚਰਨਜੀਤ ਸਿੰਘ, ਸਰੂਪ ਸਿੰਘ ਆਦਿ ਵੀ ਬੈਠਕ ਵਿੱਚ ਸ਼ਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply