ਵਿਭਾਗ ਵੱਲੋਂ ਸੁਜਾਨਪੁਰ ਵਿਖੇ ਕੀਤੀ ਗਈ ਮੂਹਿੰਮ ਦੀ ਸੁਰੂਆਤ, ਕਿਸਾਨਾਂ ਨੂੰ ਬੀਜ ਬਾਲ ਲਗਾਉਂਣ ਲਈ ਕੀਤਾ ਜਾਗਰੁਕ

ਬਾਗਬਾਨੀ ਵਿਭਾਗ ਨੇ ਵਰਕਸ਼ਾਪ ਲਗਾ ਕੇ ਕਿਸਾਨਾ ਨੂੰ ਵੰਡੇ ਬੀਜ ਬਾਲ
ਵਿਭਾਗ ਵੱਲੋਂ ਸੁਜਾਨਪੁਰ ਵਿਖੇ ਕੀਤੀ ਗਈ ਮੂਹਿੰਮ ਦੀ ਸੁਰੂਆਤ, ਕਿਸਾਨਾਂ ਨੂੰ ਬੀਜ ਬਾਲ ਲਗਾਉਂਣ ਲਈ ਕੀਤਾ ਜਾਗਰੁਕ
ਇਨ੍ਹਾਂ ਬੀਜ ਬਾਲ ਲਗਾਉਂਣ ਨਾਲ ਕਿਸਾਨਾਂ ਨੂੰ ਭਵਿੱਖ ਵਿੱਚ ਹੋਵੇਗਾ ਲਾਭ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਂਣ ਵਿੱਚ ਮਿਲੇਗਾ ਸਹਿਯੋਗ

ਪਠਾਨਕੋਟ, 22 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)    ਬਾਗਬਾਨੀ ਵਿਭਾਗ ਵੱਲੋਂ ਪੋਸਟਿਕ ਸੁਰੱਖਿਆ ਮੁਹਿੰਮ ਤਹਿਤ ਸੂਬੇ ਭਰ ਵਿੱਚ ਕਰੀਬ ਢਾਈ ਲੱਖ ਤੋਂ ਵੱਧ ਬੀਜ ਬਾਲ ਵੰਡੇ ਜਾਣਗੇ, ਇਸ ਮੂਹਿੰਮ ਦੀ ਸੁਰੂਆਤ ਜਿਲ੍ਹਾ ਪਠਾਨਕੋਟ ਵਿੱਚ  ਵੀ ਅੱਜ ਸੁਜਾਨਪੁਰ ਵਿਖੇ ਕੀਤੀ ਗਈ ਹੈ। ਇਹ ਪ੍ਰਗਟਾਵਾ ਡਾ. ਤਜਿੰਦਰ ਬਾਜਵਾ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਪਠਾਨਕੋਟ ਨੇ ਸੁਜਾਨਪੁਰ ਵਿਖੇ ਕੀਤੀ ਮੂਹਿੰਮ ਦੀ ਸੁਰੂਆਤ ਦੋਰਾਨ ਕੀਤਾ।

ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਪਠਾਨਕੋਟ , ਕਿਸਾਨ ਰੁਪ ਸਿੰਘ , ਰੋਮੀ ਸੁਜਾਨਪੁਰ ਅਤੇ ਹੋਰ ਕਿਸਾਨ ਹਾਜ਼ਰ ਸਨ।
ਇਸ ਮੋਕੇ ਤੇ ਮੂਹਿੰਮ ਬਾਰੇ ਜਾਣਕਾਰੀ ਦਿੰਦਿਆਂ ਡਾ. ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸ਼ਰ ਪਠਾਨਕੋਟ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੁਸਣ ਨੂੰ ਕੰਟਰੋਲ ਕਰਨ ਲਈ ਵਿਭਾਗ ਵੱਲੋਂ ਵੱਧ ਤੋਂ ਵੱਧ ਰਕਬਾ ਫਲਦਾਰ ਬੂਟਿਆਂ ਹੇਠ ਲਿਆਦੇ ਜਾਣ ਦੀ ਯੋਜਨਾ ਹੈ। ਜਿਸ ਅਧੀਨ ਵਿਭਾਗ ਵੱਲੋਂ ਬੀਜ ਬਾਲ ਕਿਸਾਨਾਂ ਨੂੰ ਵੰਡੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਕਿਸਾਨਾਂ ਨੂੰ ਇਸ ਵਰਕਸ਼ਾਪ ਦੋਰਾਨ ਪੋਸਟਿਕ ਸੁਰੱਖਿਆ ਮੁਹਿੰਮ ਅਧੀਨ ਬੀਜ ਬਾਲ ਵੰਡੇ ਗਏ ਹਨ ਅਤੇ ਇਹ ਬੀਜ ਬਾਲ ਨੂੰ ਮਿੱਟੀ ਵਿੱਚ ਕਿਸ ਢੰਗ ਨਾਲ ਲਗਾਉਂਣਾ ਹੈ ਇਸ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਲਈ ਵਿਭਾਗ ਨੂੰ ਕਰੀਬ 12 ਹਜਾਰ ਬੀਜ ਬਾਲ ਪ੍ਰਾਪਤ ਹੋਏ ਹਨ ਜੋ ਕਿਸਾਨਾਂ ਵਿੱਚ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਇਹ ਮੂਹਿੰਮ 20 ਜੁਲਾਈ ਨੂੰ ਸੁਰੂ ਕੀਤੀ ਗਈ ਸੀ ਜੋ 25 ਜੁਲਾਈ ਤੱਕ ਜਾਰੀ ਰਹੇਗੀ ।
ਉਨ੍ਹਾਂ ਕਿਸਾਨਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਅਪਣੇ ਖੇਤਾਂ ਜਾਂ ਘਰ੍ਹਾਂ ਵਿੱਚ ਜਿੱਥੇ ਉਪਯੁਕਤ ਸਥਾਨ ਹੋਵੇ ਇਹ ਬੀਜ ਬਾਲ ਲਗਾਇਆ ਜਾ ਸਕਦਾ ਹੈ ਇਸ ਨਾਲ ਇੱਕ ਤਾਂ ਸਾਨੂੰ ਭਵਿੱਖ ਵਿੱਚ ਫਲ ਪ੍ਰਾਪਤ ਹੋਣਗੇ ਅਤੇ ਦੂਸਰਾ ਧਰਤੀ ਨੂੰ ਹਰਿਆ ਭਰਿਆ ਬਣਾਉਂਣ ਵਿੱਚ ਵੀ ਸਾਡਾ ਸਹਿਯੋਗ ਰਹੇਗਾ। ਉਨ੍ਹਾਂ ਦੱਸਿਆ ਕਿ ਇਸ ਮੂਹਿੰਮ ਦੋਰਾਨ ਕਿਸਾਨਾਂ ਨੂੰ ਫਲਦਾਰ ਪੋਦਿਆਂ ਦੇ ਬੀਜ ਬਾਲ ਜਿਵੈਂ ਅੰਬ, ਜਾਮਣ, ਔਲਾ, ਲਸੂੜਾ, ਬੇਲ, ਅਮਰੂਦ,ਬੇਰ,ਸਹਿਤੂਤ,ਫਾਲਸਾ,ਢੇਓੂ ਅਤੇ ਕਟਹਲ ਆਦਿ ਵੰਡੇ ਜਾਣਗੇ। ਉਨ੍ਹਾਂ ਕਿਸਾਨਾਂ ਨੂੰ ਜਾਗਰੁਕ ਕੀਤਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਜਿੱਥੇ ਵੀ ਖਾਲੀ ਜਗ੍ਹਾ ਹੈ ਉੱਥੇ ਇਹ ਬੀਜ ਬਾਲ ਲਗਾ ਸਕਦੇ ਹਨ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਂਣ ਲਈ ਅਪਣਾ ਸਹਿਯੋਗ ਦੇ ਸਕਦੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply