ਨਗਰ ਨਿਗਮ ਵਿਖੇ ਮੇਅਰ ਸੁਰਿੰਦਰ ਕੁਮਾਰ ਨੇ ਆਜਾਦੀ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਇਆ

ਨਗਰ ਨਿਗਮ ਵਿਖੇ ਮੇਅਰ ਸੁਰਿੰਦਰ ਕੁਮਾਰ ਨੇ ਆਜਾਦੀ ਦਿਵਸ ਦੇ ਮੌਕੇ ਤੇ ਝੰਡਾ ਲਹਿਰਾਇਆ

ਹੁਸਿ਼ਆਰਪੁਰ 15 ਅਗਸਤ:  ਭਾਰਤ ਦੇ 75ਵੇਂ ਆਜਾਦੀ ਦਿਵਸ ਦੇ ਸ਼ੁਭ ਦਿਹਾੜੇ ਦੇ ਮੌਕੇ ਤੇ ਨਗਰ ਨਿਗਮ ਵਿਖੇ ਆਜਾਦੀ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਇਸ ਮੌਕੇ ਤੇ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਕਮਿਸ਼ਨਰ ਨਗਰ ਨਿਗਮ ਆਸ਼ਿਕਾ ਜੈਨ, ਆਈ.ਏ.ਐਸ, ਸੀਨੀਅਰ ਡਿਪਟੀ ਮੇਅਰ ਪਰਵੀਨ ਲਤਾ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਮੇਅਰ ਸੁਰਿੰਦਰ ਕੁਮਾਰ ਨੇ ਇਸ ਮੌਕੇ ਤੇ ਸਮੂਹ ਨਗਰ ਕੌਂਸਲਰ, ਨਗਰ ਨਿਗਮ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਵੱਡੀ ਗਿਣਤੀ ਵਿਚ ਹਾਜਰ ਸ਼ਹਿਰ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 15 ਅਗਸਤ 1947 ਨੂੰ ਸਾਡਾ ਦੇਸ਼ ਆਜਾਦ ਹੋਇਆ ਸੀ। ਇਹ ਦਿਹਾੜਾ ਸਾਡੇ ਦੇਸ਼ ਦੇ ਇਤਿਹਾਸ ਵਿਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਅੰਗਰੇਜ਼ੀ ਹਕੂਮਤ ਦੀ ਗੁਲਾਮੀ ਤੋਂ ਬਾਅਦ ਲੱਖਾਂ ਲੋਕਾਂ ਦੀ ਕੁਰਬਾਨੀ ਅਤੇ ਉਹਨਾਂ ਵਲੋਂ ਆਪਣੀਆਂ ਅਨਮੋਲ ਜਾਨਾਂ ਵਾਰਨ ਸਦਕਾ ਹੀ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਅਜਾਦੀ ਦਿਵਾਈ ਗਈ। ਅਸੀਂ ਸਾਰੇ ਦਿਲ ਦੀ ਗਹਿਰਾਈਆ ਤੋਂ ਸਾਰੇ ਸ਼ਹੀਦਾ ਨੂੰ ਪ੍ਰਣਾਮ ਕਰਦੇ ਹਾਂ। ਇਸ ਸ਼ੁਭ ਦਿਹਾੜੇ ਤੇ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾਂ ਚਾਹੀਦਾ ਹੈ ਕਿ ਅਸੀਂ ਸ਼ਹਿਰ ਨੂੰ ਸਵੱਛ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਰੱਖੀਏ ਅਤੇ ਇਸ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਹਮੇਸ਼ਾ ਪ੍ਰਸ਼ਾਸ਼ਨ ਦਾ ਸਾਥ ਦਈਏ।

Advertisements

ਉਹਨਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਸਰਵਪੱਖੀ ਵਿਕਾਸ ਜਿਵੇਂ ਕਿ ਪੱਕੀਆਂ ਸੜਕਾਂ, ਗਲੀਆਂ, ਨਾਲੀਆਂ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ, ਸੀਵਰੇਜ਼ ਦੀ ਸੁਵਿਧਾ, ਪਾਰਕਾਂ, ਸਟਰੀਟ ਲਾਈਟ, ਸ਼ਹਿਰ ਦੀ ਸਫਾਈ ਅਤੇ ਫਾਇਰ ਬ੍ਰਿਗੇਡ ਵਰਗੀਆਂ ਜਰੂਰੀ ਸੇਵਾਵਾਂ ਆਦਿ ਦੇਣ ਲਈ ਨਗਰ ਨਿਗਮ ਵਚਨਬੱਧ ਹੈ ਅਤੇ ਜਿਸ ਨੂੰ ਪੂਰਾ ਕਰਨ ਲਈ ਨਗਰ ਨਿਗਮ ਆਪਣੇ ਪਧੱਰ ਤੇ ਹਰ ਸੰਭਵ ਉਪਰਾਲੇ ਕਰ ਰਹੀ ਹੈ।

Advertisements

ਉਹਨਾਂ ਹੋਰ ਦੱਸਿਆ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸ਼ਹਿਰ ਵਿਚ ਸੋਰਸ ਸੈਗਰੀਗੇਸ਼ਨ ਕਰਨ ਲਈ ਡੋਰ ਟੂ ਡੋਰ ਪਬਲਿਕ ਨੂੰ ਨਗਰ ਨਿਗਮ ਵਲੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਡੇਂਗੂ ਮਲੇਰੀਆ ਦੀ ਰੋਕਥਾਮ ਲਈ ਸ਼ਹਿਰ ਵਿਚ ਫੋਗਿੰਗ ਕਰਵਾਉਣ ਲਈ 2 ਵੱਡੀਆ ਫੋਗਿੰਗ ਮਸ਼ੀਨਾ ਅਤੇ 4 ਹੈਂਡੀ ਫੋਗਿੰਗ ਮਸ਼ੀਨਾਂ ਮੰਗਵਾਈਆ ਗਈਆ ਹਨ। ਜਿਨਾਂ ਵਲੋਂ ਵਾਰਡਾਂ ਵਿਚ ਫੋਗਿੰਗ ਕਰਵਾਈ ਜਾਵੇਗੀ ਅਤੇ ਤੰਗ ਗਲੀਆ ਵਿਚ ਹੈਂਡੀ ਫੋਗਿੰਗ ਮਸ਼ੀਨਾਂ ਨਾਲ ਫੋਗਿੰਗ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਉਹਨਾਂ ਹੋਰ ਦੱਸਿਆ ਕਿ ਇਸ ਸਾਲ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਨਗਰ ਨਿਗਮ ਵਲੋਂ ਵੱਖ—ਵੱਖ ਵਾਰਡਾਂ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ।

Advertisements

ਮੇਅਰ ਸੁਰਿੰਦਰ ਕੁਮਾਰ ਨੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਕੌਸਲਰਾਂ ਅਤੇ ਪਤਵੰਤੇ ਸ਼ਹਿਰ ਵਾਸੀਆਂ ਨੂੰ ਅਜਾਦੀ ਦਿਵਸ ਦੀ ਵਧਾਈ ਦਿੱਤੀ। ਨਗਰ ਨਿਗਮ ਦੇ ਕੌਂਸਲਰ ਬਲਵਿੰਦਰ ਬਿੰਦੀ, ਕਮਲਜੀਤ ਕਟਾਰੀਆ, ਜ਼ਸਵਿੰਦਰ ਪਾਲ, ਮਨਜੀਤ ਕੌਰ, ਆਸ਼ਾ ਦੱਤਾ, ਊਸ਼ਾ ਰਾਣੀ ਅਤੇ ਨਗਰ ਨਿਗਮ ਦੇ ਅਧਿਕਾਰੀ/ਕਰਮਚਾਰੀ ਅਤੇ ਪਤਵੰਤੇ ਸ਼ਹਿਰ ਨਿਵਾਸੀ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply