LATEST NEWS: ਦਿਵਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਤੇ ਯੂ.ਡੀ.ਆਈ.ਡੀ. ਬਨਾਉਣ ਲਈ ਵਿਸ਼ੇਸ਼ ਕੈਂਪ 19 ਤੋਂ : ਮੁਕੇਸ਼ ਗੌਤਮ

ਦਿਵਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਤੇ ਯੂ.ਡੀ.ਆਈ.ਡੀ. ਬਨਾਉਣ ਲਈ ਵਿਸ਼ੇਸ਼ ਕੈਂਪ 19 ਤੋਂ 27 ਤੱਕ : ਮੁਕੇਸ਼ ਗੌਤਮ
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਸਰਕਾਰੀ ਹਸਪਤਾਲਾਂ ’ਚ ਮਾਹਰ ਡਾਕਟਰਾਂ ਦੀ ਹਾਜ਼ਰੀ ’ਚ ਲਗਾਏ ਜਾਣਗੇ ਕੈਂਪ
ਹੁਸ਼ਿਆਰਪੁਰ : ਜ਼ਿਲ੍ਹੇ ਦੇ ਦਿਵਆਂਗਜਨਾਂ ਨੂੰ ਸੁਵਿਧਾ ਦੇਣ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਦੱਸਿਆ ਕਿ ਇਸ ਮਹੀਨੇ ਦਿਵਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ 19 ਅਗਸਤ ਤੋਂ 27 ਅਗਸਤ ਤੱਕ ਵੱਖ-ਵੱਖ ਸਰਕਾਰੀ ਹਸਪਤਾਲਾਂ ’ਚ ਮਾਹਰ ਡਾਕਟਰਾਂ ਦੀ ਹਾਜ਼ਰੀ ਵਿਚ ਇਹ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ।
ਮੁਕੇਸ਼ ਗੌਤਮ ਨੇ ਦੱਸਿਆ ਕਿ 19 ਅਗਸਤ ਨੂੰ ਸੀ.ਐਚ.ਸੀ. ਬੀਨੇਵਾਲ, 21 ਅਗਸਤ ਨੂੰ ਸੀ.ਐਚ.ਸੀ. ਮਾਹਿਲਪੁਰ, 23 ਅਗਸਤ ਨੂੰ ਮਿੰਨੀ ਪੀ.ਐਚ.ਸੀ. ਚੱਬੇਵਾਲ, 24 ਅਗਸਤ ਨੂੰ ਸੀ.ਐਚ.ਸੀ. ਹਰਿਆਣਾ, 25 ਅਗਸਤ ਨੂੰ ਸੀ.ਐਚ.ਸੀ. ਟਾਂਡਾ ਅਤੇ 27 ਅਗਸਤ ਨੂੰ ਬੀ.ਬੀ.ਐਮ.ਬੀ. ਤਲਵਾੜਾ ’ਚ ਇਹ ਵਿਸ਼ੇਸ਼ ਕੈਂਪ ਲਗਾ ਕੇ ਦਿਵਆਂਗਜਨ ਦੇ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਕੈਂਪ ਉਕਤ ਦਿਨਾਂ ਅਤੇ ਸਥਾਨਾਂ ’ਤੇ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਲਗਾਏ ਜਾਣਗੇ। ਉਨ੍ਹਾਂ ਦਿਵਆਂਗਜਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਡਿਸਏਬਿਲਿਟੀ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਬਨਵਾਉਣ ਲਈ ਇਨ੍ਹਾਂ ਕੈਂਪਾਂ ਵਿਚ ਸਮੇਂ ਸਿਰ ਪਹੁੰਚ ਕੇ ਲਾਭ ਜ਼ਰੂਰ ਉਠਾਉਣ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply