ਸੋਨਾਲੀਕਾ ਟਰੈਕਟਰਜ਼ ਲਿਮਟਡ ’ਚ ਕੰਟਰੈਕਟਰ ਰਾਹੀਂ 250 ਆਸਾਮੀਆਂ ਲਈ ਕੀਤੀ ਜਾਵੇਗੀ ਭਰਤੀ

ਜ਼ਿਲ੍ਹਾ ਰੋਜ਼ਗਾਰ ਬਿਊਰੋ ’ਚ ਮੈਗਾ ਰੋਜ਼ਗਾਰ ਮੇਲਾ 20 ਨੂੰ
ਸੋਨਾਲੀਕਾ ਟਰੈਕਟਰਜ਼ ਲਿਮਟਡ ’ਚ ਕੰਟਰੈਕਟਰ ਰਾਹੀਂ 250 ਆਸਾਮੀਆਂ ਲਈ ਕੀਤੀ ਜਾਵੇਗੀ ਭਰਤੀ
18 ਤੋਂ 45 ਸਾਲ ਦੀ ਉਮਰ ਦੇ ਦਸਵੀਂ, ਬਾਹਰਵੀਂ ਜਾਂ ਆਈ.ਟੀ.ਆਈ. ਪਾਸ ਨੌਜਵਾਨ ਲੈ ਸਕਦੇ ਹਨ ਹਿੱਸਾ
ਹੁਸ਼ਿਆਰਪੁਰ : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਟਰੇਨਿੰਗ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਡ ਵਿਚ ਕੰਟਰੈਕਟਰ ਰਾਹੀਂ ਭਰਤੀ ਲਈ 20 ਅਗਸਤ ਨੂੰ ਮੈਗਾ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿਚ ਸੋਨਾਲੀਕਾ ਟਰੈਕਟਰਜ਼ ਲਿਮਟਡ ਵਲੋਂ 250 ਆਸਾਮੀਆਂ ਲਈ ਯੋਗ ਬਿਨੈਕਾਰਾਂ ਦੀ ਇੰਟਰਵਿਊ ਤੋਂ ਬਾਅਦ ਭਰਤੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਤੱਕ ਹੈ ਅਤੇ ਦਸਵੀਂ, ਬਾਹਰਵੀਂ ਜਾਂ ਆਈ.ਟੀ.ਆਈ. ਪਾਸ ਦੀ ਯੋਗਤਾ ਰੱਖਦੇ ਹਨ, ਉਹ 20 ਅਗਸਤ ਨੂੰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਐਮ.ਐਸ.ਡੀ.ਸੀ. ਕੰਪਲੈਕਸ ਪਹਿਲੀ ਮੰਜ਼ਿਲ ਸਰਕਾਰੀ ਆਈ.ਟੀ.ਆਈਂ ਕੰਪਲੈਕਸ ਹੁਸ਼ਿਆਰਪੁਰ ਵਿਚ ਸਵੇਰੇ 10 ਵਜੇ ਆਪਣੇ ਬਾਇਓਡਾਟਾ ਸਮੇਤ ਰੋਜ਼ਗਾਰ ਮੇਲੇ ਵਿਚ ਸ਼ਾਮਲ ਹੋਣ।
ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਬਿਨੈਕਾਰ ਦਾ ਇਸ ਰੋਜ਼ਗਾਰ ਮੇਲੇ ਵਿਚ ਫਾਰਮਲ ਡਰੈਸ ਵਿਚ ਹੀ ਆਉਣਾ ਜ਼ਰੂਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਉਮੀਦਵਾਰ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ 62801-97708 (ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ) ’ਤੇ ਸੂਚਨਾ ਪ੍ਰਾਪਤ ਕਰ ਸਕਦੇ ਹਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply