ਵੱਡੀ ਖ਼ਬਰ: ਕੈਪਟਨ ਅਮਰਿੰਦਰ ਦੀ ਰਹਿਨੁਮਾਈ ਹੇਠ ਹਲਕਾ ਚੱਬੇਵਾਲ ਦੇ 5585 ਪਰਿਵਾਰਾਂ ਦੇ 11 ਕਰੋੜ 38 ਲੱਖ ਦੇ ਕਰਜ ਮਾਫ

ਹਲਕਾ ਚੱਬੇਵਾਲ ਦੇ 5585 ਪਰਿਵਾਰਾਂ ਦੇ 11 ਕਰੋੜ 38 ਲੱਖ ਦੇ ਕਰਜ ਮਾਫ: ਡਾ. ਰਾਜ ਕੁਮਾਰ
ਚੱਬੇਵਾਲ (ਗਰੋਵਰ, ਜਸਪਾਲ ਢੱਟ, ਸੋਢੀ ) ਪੰਜਾਬ ਸਰਕਾਰ ਦੁਆਰਾ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਦੇ ਹੋਏ ਕਿਸਾਨਾਂ ਦੇ 2 ਲੱਖ ਦੇ ਕਰਜ਼ੇ ਮਾਫ ਕੀਤੇ ਗਏ ਹਨ ਅਤੇ ਹੁਣ ਬੇਜਮੀਨੀ ਕਿਸਾਨ ਅਤੇ ਮਜਦੂਰਾਂ ਦੇ ਵੀ 520 ਕਰੋੜ ਦੇ ਕਰਜੇ ਮਾਫ ਕੀਤੇ ਜਾ ਰਹੇ ਹਨ। ਇਸ ਸੰਬੰਧੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਦੁਆਰਾ ਚੈਕ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸਦੀ ਅਗੁਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ। ਇਸ ਸਮਾਗਮ ਵਿੱਚ ਇਲਾਕਾ ਚੱਬੇਵਾਲ ਦੇ ਵਿਧਾਇਕ ਅਤੇ ਪੰਜਾਬ ਪ੍ਰਦੇਸ਼ ਐਸਸੀ ਡਿਪਾਰਟਮੈਂਟ ਚੇਅਰਮੈਨ ਡਾ. ਰਾਜ ਕੁਮਾਰ ਚੱਬੇਵਾਲ ਨੇ ਵੀ ਭਾਗ ਲਿਆ। ਇਸ ਮੌਕੇ ਤੇ ਡਾ. ਰਾਜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਰਤ ਰਤਨ ਡਾ. ਬੀ.ਆਰ ਅੰਬੇਡਕਰ ਸਾਹਿਬ ਦੀ ਸੋਚ ਨੂੰ ਮਾਨਤਾ ਦਿੰਦਿਆ ਗਰੀਬ, ਪਿਛੜੇ ਵਰਗ ਅਤੇ ਮਹਿਲਾ ਵਰਗ ਦੀ ਆਰਥਿਕ, ਸਮਾਜਕ ਪੱਧਰ ਨੂੰ ਉੱਚਾ ਚੁੱਕਣ ਲਈ ਵਿਆਪਕ ਕਦਮ ਚੁੱਕ ਜਾ ਰਹੇ ਹਨ। ਉਹਨਾਂ ਦੀ ਦੂਰਦਰਸ਼ੀ ਸੋਚ ਦਾ ਨਤੀਜਾ ਹੈ ਸਾਡੇ ਸਕੂਲਾਂ ਨੇ ਨੈਸ਼ਨਲ ਇਡੈਕਸ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਸਾਡੀ ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਬੱਚੇ ਦਲਿਤ ਅਤੇ ਗਰੀਬ ਵਰਗ ਤੋਂ ਹੀ ਹੈ। ਅੱਜ ਬੇਜਮੀਨੀ ਕਿਸਾਨ ਅਤੇ ਮਜਦੂਰਾਂ ਦੇ ਕਰਜ਼ ਮਾਫ ਕਰਕੇ ਕੈਪਟਨ ਸਰਕਾਰ ਨੇ ਪੰਜਾਬ ਦੇ ਗਰੀਬ ਤਵਕੇ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਤੇ ਡਾ. ਰਾਜ ਨੇ ਅਪਣੇ ਹਲਕੇ ਚੱਬੇਵਾਲ ਦੇ 5585 ਪਰਿਵਾਰਾਂ ਦੇ 11 ਕਰੋੜ 38 ਲੱਖ ਦੇ ਕਰਜ ਮਾਫ ਕੀਤੇ ਜਾਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਲਕਾ ਚੱਬੇਵਾਲ ਦੇ ਵਿਕਾਸ ਲਈ ਗ੍ਰਾਂਟ ਅਤੇ ਹਲਕਾ ਵਾਸੀਆਂ ਲਈ ਸਕੀਮਾਂ ਦਾ ਫਾਇਦਾ ਪਹੁੰਚਾਇਆ ਜਿਸ ਲਈ ਉਹਨਾਂ ਦਾ ਦਿਲ ਤੋਂ ਧੰਨਵਾਦੀ ਹਾਂ।

हलका चब्बेवाल के 5585 परिवारों के 11 करोड़ 38 लाख के कर्ज माफ: डा. राज कुमार
चब्बेवाल :  पंजाब सरकार द्वारा अपने चुनाव वायदे को पूरा करते हुए किसानों के 2 लाख के कर्जे माफ किए गए है और अब बेजमीनी किसान और मजदूरों के भी 520 करोड़ के कर्जे माफ किए जा रहे हैं। इस संबंधी श्री आनंदपुर साहिब में पंजाब सरकार द्वारा चैक बांट समारोह का आयोजन किया गया। जिसकी अगुवाई में मुख्यमंत्री कैप्टन अमरिंदर सिंह ने की। इस समागम में इलाका चब्बेवाल के विधायक और पंजाब प्रदेश एससी डिपार्टमैंट चेयरमैन डा. राज कुमार चब्बेवला ने भी भाग लिया। इस मौके पर डा. राज कुमार ने कहा कि कैप्टन अमरिंदर सिंह भारत रत्न डा. बीआर अंबेडकर साहिब की सोच को मान्यता देते गरीब, पिछड़े वर्ग और महिला वर्ग की आर्थिक, सामाजिक स्तर को ऊंचा उठाने के लिए व्यापक कदम उठाए जा रहे हैं। उनकी दूरदर्शी सोच का नतीजा है हमारे स्कूलों ने नैशनल इडैक्स में पहला स्थान हासिल किया है और हमारे सरकारी स्कूलों में ज्यादातर बच्चे दलित और गरीब वर्ग से ही है। आज बेजमीनी किसान और मजदूरों के कर्ज माफ करके कैप्टन सरकार ने पंजाब के गरीब तवके को बड़ी राहत दी है। इस मौके पर डा. राज कुमार ने 5585 परिवारों के 11 करोड़ 38 लाख के कर्ज माफ किए जाने पर कैप्टन अमरिंदर सिंह का धन्यवाद किया। उन्होंने कहा कि मुख्यमंत्री ने हलका चब्बेवाल के विकास के लिए ग्रांट और हलका निवासियों के लिए स्कीमों का फायदा पहुंचाया। जिसके लिए उनका तह दिल से धन्यवाद करते हैं।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply