ਸ਼ਰਮਨਾਕ : ਪੰਜਾਬੀ ਬਾਗ਼ ਇਲਾਕੇ ‘ਚ 2 ਸਾਲ ਦੇ ਭਤੀਜੇ ਨੂੰ ਔਰਤ ਨੇ ਗੰਦੇ ਨਾਲ਼ੇ ‘ਚ ਸੁੱਟ ਦਿੱਤਾ, ਲਾਸ਼ ਕੱਢਣ ‘ਚ  ਲੱਗਭਗ 120 ਲੋਕਾਂ ਦੀ ਮਦਦ ਲਈ ਗਈ

ਨਵੀਂ ਦਿੱਲੀ :  ਦਿੱਲੀ ‘ਚ ਇਕ ਔਰਤ ਨੇ ਆਪਣੇ ਦੋ ਸਾਲ ਦੇ ਭਤੀਜੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਤੇ ਉਸ ਦੀ ਲਾਸ਼ ਨੂੰ ਨਾਲ਼ੇ ‘ਚ ਸੁੱਟ ਦਿੱਤਾ। ਪੁਲਿਸ ਅਨੁਸਾਰ ਔਰਤ ਨੇ ਈਰਖਾ ‘ਚ ਆ ਕੇ ਉਹ ਕਦਮ ਚੁੱਕਿਆ ਹੈ। ਲਾਸ਼ ਨੂੰ ਕੱਢਣ ‘ਚ  ਲੱਗਭਗ 120 ਲੋਕਾਂ ਦੀ ਮਦਦ ਲਈ ਗਈ ।

ਦਿੱਲੀ ਪੁਲਿਸ ਅਨੁਸਾਰ ਪੰਜਾਬੀ ਬਾਗ਼ ਇਲਾਕੇ ‘ਚ ਆਪਣੇ ਦੋ ਸਾਲ ਦੇ ਭਤੀਜੇ ਨੂੰ ਕਥਿਤ ਤੌਰ ‘ਤੇ ਅਗਵਾ ਕਰ ਕੇ ਹੱਤਿਆ ਕਰਨ ਤੇ ਲਾਸ਼ ਨੂੰ ਨਾਲ਼ੇ ‘ਚ ਸੁੱਟਣ ਵਾਲੀ 24 ਸਾਲ ਦੀ ਮਹਿਲਾ ਨੂੰ ਉਸ ਦੇ ਪਤੀ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦੀ ਪਛਾਣ ਯਮੁਨਾ ਤੇ ਉਸ ਦੇ ਪਤੀ ਰਾਜੇਸ਼ ਦੇ ਰੂਪ ‘ਚ ਹੋਈ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply