ਮਨਮਹੇਸ਼ ਸਰਮਾਂ ਜਿਲਾ ਪ੍ਰਧਾਨ ਪਠਾਨਕੋਟ ਨੂੰ 39 ਸਾਲ ਦੀਆਂ ਸਾਨਦਾਰ ਸੇਵਾਵਾਂ ਸਦਕਾ ਸਨਮਾਣ ਚਿੰਨ ਦੇ ਕੀਤਾ ਸਨਮਾਨਿਤ 

ਮਨਮਹੇਸ਼ ਸਰਮਾਂ ਜਿਲਾ ਪ੍ਰਧਾਨ ਪਠਾਨਕੋਟ ਨੂੰ 39 ਸਾਲ ਦੀਆਂ ਸਾਨਦਾਰ ਸੇਵਾਵਾਂ ਬਦਲੇ ਸਨਮਾਣ ਚਿੰਨ ਦੇ ਕੀਤਾ ਸਨਮਾਨਿਤ 
 
 ਜਲੰਧਰ (ਪਠਾਨਕੋਟ) ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ               
ਦੇਸ ਭਗਤ ਯਾਦਗਾਰ ਹਾਲ ਜਲੰਧਰ ਦੇ ਸੈਮੀਨਾਰ ਹਾਲ ਦੇ ਅੰਦਰ ਜਿਲਾ ਪ੍ਰਧਾਨ ਪਠਾਨਕੋਟ ਮਨਮਹੇਸ਼ ਸਰਮਾਂ ਨੂੰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵਿਚ 39 ਸਾਲ  ਸਰਗਰਮ ਸੇਵਾਵਾਂ ਬੱਦਲੇ ਅੱਜ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ,ਜਸਵਿੰਦਰ ਸਿੰਘ ਬੜੀ,ਕਿਸ਼ਨ ਚੰਦਰ ਮਹਾਜ਼ਨ,ਰਾਜੀਵ ਮਲਹੋਤਰਾ ਗੁਰਦੀਸ ਬਾਸੀ ਗੁਰਪਰੀਤ ਸਿੰਘ ਸੰਗਰੂਰ ਬਲਵਿੰਦਰ ਸਿੰਘ ਵਿਰਕ ਮੋਹਨ ਭੀਖੀ ਅਮਨਦੀਪ ਸਰਮਾਂ ਬਿਹਾਰੀ ਲਾਲ ਛਾਬੜਾ,ਮਨਦੀਪ ਸਿੰਘ ਗਿੱਲ ਸੁਰਜੀਤ ਸਿੰਘ ਲੋਧੀਪੁਰ ਬਲਰਾਮ ਸਰਮਾਂ ਸਮੇਤ ਸਮੂੱਚੇ ਸੂਬਾ ਕਮੇਟੀ ਮੈਂਬਰਾਂ ਜਿਲਾ ਪ੍ਰਧਾਨਾਂ ਸਕੱਤਰਾਂ ਅਤੇ ਪੰਜਾਬ ਭਰ ਤੋਂ ਆਏ ਵੈਟਨਰੀ ਇੰਸਪੈਕਟਰਾਂ ਨੇ ਮਨਮਹੇਸ਼ ਸਰਮਾਂ ਵੱਲੋਂ ਜਥੇਬੰਦੀ ਨੂੰ ਦਿਤੀਆਂ ਸੇਵਾਵਾਂ ਤੋਂ ਖੁਸ ਹੋ ਕੇ ਉਹਨਾਂ ਨੂੰ ਕੀਮਤੀ ਤੌਹਫੇ ਅਤੇ ਸ਼ਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਨੇ ਇਸ ਮੌਕੇ ਕਿਹਾ ਕਿ ਮਨਮਹੇਸ਼ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦਾ ਅਨਮੋਲ ਹੀਰਾ ਸੀ ਤੇ ਜਥੇਬੰਦੀ ਪ੍ਰਤੀ ਉਹਨਾਂ ਵੱਲੋਂ ਦਿਤੀਆਂ ਸੇਵਾਵਾਂ ਸਾਡਾ ਮਾਰਗ ਦਰਸਕ ਕਰਦੀਆਂ ਰਹਿਣਗੀਆਂ। ਇਸ ਮੌਕੇ ਤੇ ਮਨਮਹੇਸ਼ ਸਰਮਾਂ ਨੇ ਸਮੂੱਚੇ ਹਾਉਸ ਵਿਚ  ਜਥੇਬੰਦੀ ਨੂੰ ਵਿਸਵਾਸ ਦਿਵਾਇਆ ਕਿ ਉਹ ਸੇਵਾ ਮੁੱਕਤੀ ਤੋਂ ਬਾਅਦ ਵੀ ਜਥੇਬੰਦੀ ਦੇ ਹਰ ਐਕਸ਼ਨ ਵਿਚ ਪੂਰੀ ਸਰਗਰਮੀ ਨਾਲ ਭਾਗ ਲੈਣਗੇ ਮੰਚ ਦਾ ਸੰਚਾਲਣ ਜਥੇਬੰਦੀ ਦੇ ਮੁੱਖ ਸਲਾਹਕਾਰ ਗੁਰਦੀਪ ਸਿੰਘ ਬਾਸੀ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply