ਵੱਡੀ ਖ਼ਬਰ : ਕੈਪਟਨ ਅਮਰਿੰਦਰ ਨੇ ਕੁਝ ਮੰਤਰੀਆਂ ਨੂੰ ਬਦਲਣ ਦੀ ਗੱਲ ਕਹੀ ਤਾਂ ਰਾਵਤ ਨੇ ਕੀਤੀ ਕੋਰੀ ਨਾਂਹ

ਚੰਡੀਗਡ਼੍ਹ : ਕਾਂਗਰਸ ਦੇ ਪੰਜਾਬ ਪ੍ਰਭਾਰੀ ਹਰੀਸ਼ ਰਾਵਤ ਦੇ ਨਾਲ ਬੁੱਧਵਾਰ ਨੂੰ 3 -4 ਘੰਟੇ ਤਕ ਹੋਈ ਮੁਲਾਕਾਤ ਦੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਮੰਡਲ ਵਿਚ ਫੇਰਬਦਲ ਦੀ ਇਕ ਸੂਚੀ ਰਾਵਤ ਨੂੰ ਸੌਂਪੀ ਪਰ ਰਾਵਤ ਨੇ ਇਸ ਤਜਵੀਜ਼ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਦੋਵਾਂ ਆਗੂਆਂ ਵਿਚ ਬੇਅਦਬੀ, ਡਰੱਗਸ, ਟਰਾਂਸਪੋਰਟ, ਬਿਜਲੀ ਸਮਝੌਤੇ, ਖੇਤੀ ਕਾਨੂੰਨਾਂ ਆਦਿ ਮੁੱਦਿਆਂ ’ਤੇ ਚਰਚਾ ਹੋਈ। 

ਸੂਤਰਾਂ ਦੇ ਮੁਤਾਬਕ ਕੈਪਟਨ ਨੇ ਕੁਝ  ਮੰਤਰੀਆਂ ਨੂੰ ਬਦਲਣ ਦੀ ਗੱਲ ਕਹੀ ਤਾਂ ਰਾਵਤ ਨੇ ਇਸਨੂੰ ਬਦਲਾਖੋਰੀ ਵਾਲੀ ਸਿਆਸਤ ਦਰਸਾਉਂਦੇ  ਹੋਏ ਕਿਹਾ ਕਿ ਇਸ ਨਾਲ ਪਾਰਟੀ ਵਿਚ ਗਲਤ ਸੰਦੇਸ਼ ਜਾਵੇਗਾ।

ਸੂਤਰਾਂ ਮੁਤਾਬਕ ਇਸਦੇ ਉਲਟ ਹਰੀਸ਼ ਰਾਵਤ ਨੇ ਕੈਪਟਨ ਨੂੰ ਮੰਤਰੀਆਂ ਦੇ ਖਦਸ਼ਿਆਂ ਬਾਰੇ ਜਾਣੂ ਕਰਵਾਉਂਦੇ ਹੋਏ ਨਾਰਾਜ਼ ਮੰਤਰੀਆਂ ਨੂੰ ਅਹਿਮ ਵਿਭਾਗ ਦੇਣ ਦਾ ਸੁਝਾਅ ਦੇ ਦਿੱਤਾ ਹੈ । ਦੱਸਿਆ ਗਿਆ ਹੈ ਕਿ ਕੈਪਟਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਤਰੀ ਮੰਡਲ ਵਿਚੋਂ ਹਟਾਉਣਾ ਚਾਹੁੰਦੇ ਹਨ।  ਜਿਨ੍ਹਾਂ ਨੇ ਪਿਛਲੇ ਦਿਨੀਂ ਕੈਪਟਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਗਟਾਇਆ ਸੀ।

Advertisements
ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਸਰਕਾਰੀਆ ਦਾ ਵਿਭਾਗ ਆਪਣੇ ਕਰੀਬੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੇਣਾ ਚਾਹੁੰਦੇ ਹਨ ਅਤੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੰਤਰੀ ਮੰਡਲ ਵਿਚ ਲਿਆਉਣਾ ਚਾਹੁੰਦੇ ਹਨ। 

ਉੱਧਰ, ਸਿੱਧੂ ਤੇ ਕੁਝ ਇਕ ਮੰਤਰੀਆਂ ਵੱਲੋਂ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਸਵਾਲਾਂ ’ਤੇ ਸਥਿਤੀ ਸਪੱਸ਼ਟ ਕਰਨ ਲਈ ਕੈਪਟਨ ਨੇ ਡੀਜੀਪੀ ਦਿਨਕਰ ਗੁਪਤਾ, ਐੱਸਟੀਐੱਫ ਪ੍ਰਮੁੱਖ ਹਰਪ੍ਰੀਤ ਸਿੱਧੂ ਅਤੇ ਐਡਵੋਕੇਟ ਅਤੁਲ ਨੰਦਾ ਦੀ ਹਰੀਸ਼ ਰਾਵਤ ਨਾਲ ਮੁਲਾਕਾਤ ਕਰਵਾਈ। ਅਧਿਕਾਰੀਆਂ ਨੇ ਵੱਖ-ਵੱਖ ਮੁੱਦਿਆਂ ’ਤੇ ਕਾਨੂੰਨੀ ਤੇ ਤਕਨੀਕੀ ਪਹਿਲੂਆਂ ਦੀ ਜਾਣਕਾਰੀ ਦਿੱਤੀ। ਮੀਟਿੰਗ ਤੋਂ ਬਾਅਦ ਰਾਵਤ ਨੇ ਕਿਹਾ ਕਿ ਕਾਨੂੰਨੀ ਪਹਿਲੂਆਂ ਦੇ ਕਾਰਨ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਹੋਏ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਪਾਣੀ ਦਾ ਸਮਝੌਤਾ ਦੋ ਰਾਜਾਂ ਵਿਚ ਸੀ ਜਦਕਿ ਬਿਜਲੀ ਸਮਝੌਤੇ ਵਿਚ ਕੇਂਦਰ ਤੇ ਰਾਜ ਸਰਕਾਰ ਅਤੇ ਨਿੱਜੀ ਕੰਪਨੀਆਂ ਤਿੰਨ ਧਿਰਾਂ ਸ਼ਾਮਲ ਹਨ। 

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply