LATEST NEWS: ACCIDENT IN PATHANKOT TODAY: ਕੈਂਟਰ ਅਤੇ ਟਰੱਕ ਦੀ ਜ਼ਬਰਦਸਤ ਟੱਕਰ, ਮੌਤ 

ਕੈਂਟਰ ਅਤੇ ਟਰੱਕ ਦੀ ਟੱਕਰ ਵਿੱਚ ਇੱਕ ਦੀ ਮੌਤ 

ਸੁਜਾਨਪੁਰ (ਪਠਾਨਕੋਟ)( ਰਾਜਿੰਦਰ ਸਿੰਘ ਰਾਜਨ, ਅਵਿਨਾਸ਼ ਸਰਮਾ)
ਸੁਜਾਨਪੁਰ  ਜੰਮੂ ਨੈਸ਼ਨਲ ਹਾਈਵੇ ‘ਤੇ ਪੁਲ ਨੰਬਰ 3 ਦੇ ਕੋਲ ਸੋਮਵਾਰ ਰਾਤ ਨੂੰ ਕੈਂਟਰ ਅਤੇ ਟਰੱਕ ਦੀ ਆਮਣੇ ਸਾਹਮਣੇ ਟੱਕਰ ਹੋਣ ਕਰਕੇ ਕੈਂਟਰ ਦੇ ਡਰਾਈਵਰ ਦੀ ਮੋਕੇ ਤੇ ਮੋਤ ਹੋ ਗਈ, ਜਦੋਂ ਕਿ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ। ਜਾਂਚ ਅਧਿਕਾਰੀ ਏਐਸਆਈ ਗੁਰੂ ਪ੍ਰਸਾਦ ਨੇ ਦੱਸਿਆ ਕਿ ਕੈਂਟਰ ਚਾਲਕ ਹਰਮੀਤ ਸਿੰਘ, ਵਾਸੀ ਲੁਧਿਆਣਾ, ਜੋ ਲੁਧਿਆਣਾ ਤੋਂ ਜੰਮੂ ਜਾ ਰਿਹਾ ਸੀ। ਜਦੋਂ ਉਹ ਸੁਜਾਨਪੁਰ ਦੇ ਪੁਲ ਨੰਬਰ 3 ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਿਆ ਜਿਸ ਵਿੱਚ ਹਰਮੀਤ ਸਿੰਘ ਦੀ ਮੌਤ ਹੋ ਗਈ।ਉਸ ਦੀ ਮੌਕੇ ਤੇ ਹੀ ਮੌਤ ਹੋ ਗਈ.
ਉਸਨੇ ਦੱਸਿਆ ਕਿ ਦੂਜੇ ਟਰੱਕ ਦੇ ਡਰਾਈਵਰ, ਜੋ ਕਠੂਆ ਤੋਂ ਲੁਧਿਆਣਾ ਜਾ ਰਿਹਾ ਸੀ, ਡਰਾਈਵਰ ਮੱਖਣ ਸਿੰਘ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।, ਉਸਨੇ ਦੱਸਿਆ ਕਿ ਟਰੱਕ ਦੇ ਕਲੀਨਰ ਹਰਜੋਤ ਸਿੰਘ ਨੇ ਪੁਲਿਸ ਨੂੰ  ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕਰੀਬ 8 ਵਜੇ ਸਾਹਮਣੇ ਤੋਂ ਆ ਰਿਹਾ ਟੈਂਕਰ ਚਾਲਕ: ਨੇ ਉਸਦੇ ਟਰੱਕ ਨੂੰ ਸਿੱਧਾ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਸੁਜਾਨਪੁਰ ਪੁਲਿਸ ਵਲੋਂ ਕੈਂਟਰ ਚਾਲਕ ਹਰਮੀਤ ਸਿੰਘ ਦੇ ਖਿਲਾਫ ਧਾਰਾ 279 337 338 427 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply