ਵੱਡੀ ਖ਼ਬਰ : ਲਖਵਿੰਦਰ ਸਿੰਘ ਲੱਖੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ, ਜਥੇਬੰਦਕ ਢਾਂਚੇ ਦਾ ਵਿਸਥਾਰ

Advertisements

ਚੰਡੀਗੜ੍ਹ :   ਅਕਾਲੀ ਦਲ ਬਾਦਲ  ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਜ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕਰ ਦਿੱਤਾ।

ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨਾਲ ਜੁੜੇ ਮਿਹਨਤੀ ਨੌਜਵਾਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਵਿੱਚ ਜਿਹਨਾਂ ਨੌਂਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਅੰਮ੍ਰਿਤਸਰ ਦਿਹਾਤੀ ਤੋਂ ਗੁਰਸ਼ਰਨ ਸਿੰਘ ਛੀਨਾ ਅਤੇ ਅੰਮ੍ਰਿਤਸਰ ਸ਼ਹਿਰੀ ਤੋਂ ਕਿਰਨਪ੍ਰੀਤ ਸਿੰਘ ਮੋਨੂੰ ਦਾ ਨਾਮ ਸ਼ਾਮਲ ਹਨ ਅਤੇ ਸ.ਰਣਬੀਰ ਸਿੰਘ ਰਾਣਾ ਲੋਪੋਕੇ ਨੂੰ ਯੂਥ ਵਿੰਗ ਦਾ ਬੁਲਾਰਾਅਤੇ ਗੁਰਪ੍ਰੀਤ ਸਿੰਘ ਵਡਾਲੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਰਜਿੰਦਰ ਸਿੰਘ ਜਿੰਦਾ, ਲੱਖਵਿੰਦਰ ਸਿੰਘ ਲੱਖੀ, ਸੁਖਵਿੰਦਰ ਸਿੰਘ, ਸੰਤ ਸਿੰਘ ਅਤੇ ਕਰਨਦੀਪ ਸਿੰਘ ਸੋਹਲ ਦੇ ਨਾਮ ਸ਼ਾਮਲ ਹਨ।

 ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਰੋਬੀ ਸਿੰਘ ਵਾਲੀਆ, ਸੰਨੀ ਸ਼ਰਮਾ ਢਿੱਲਵਾਂ, ਸਚੀਨ ਢਿੰਗਾਨ, ਨਵਦੀਪ ਪਾਲ ਸਿੰਘ ਆਲਮਪੁਰ, ਕੈਪਟਨ ਸਿੰਘ ਜੰਡਿਆਲਾ ਗੁਰੂ, ਹਰਮਨਪ੍ਰੀਤ ਸਿੰਘ ਅਰਨੇਜਾ, ਹਰਿੰਦਰਜੀਤ ਸਿੰਘ ਦਾਰਾ ਮਕਸੂਦਪੁਰੀ,ਗੁਰਜਿੰਦਰ ਸਿੰਘ ਘਟੋਰਾ ਅਤੇ ਸੰਜੀਵ ਚੌਧਰੀ ਦੇ ਨਾਮ ਸ਼ਾਮਲ ਹਨ।

ਰੋਮਾਣਾ ਨੇ ਦੱਸਿਆ ਕਿ ਜਿਹਨਾਂ ਨੌਜਵਾਨ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਗੁਰਪ੍ਰੀਤ ਸਿੰਘ ਸਾਹਲੋਂ, ਸਰਬਜੀਤ ਸਿੰਘ, ਗੁਰਜਿੰਦਰ ਸਿੰਘ ਠੇਕੇਦਾਰ, ਅੰਮ੍ਰਿਤਪਾਲ ਸਿੰਘ ਰਾਜਨ, ਅਮਨਦੀਪ ਸਿੰਘ ਸੈਣੀ, ਨਵਨੀਨ ਅਗਰਵਾਲ, ਇੰਦਰਪਾਲ ਸਿੰਘ ਨੋਬੀ ਅਤੇ ਗੁਰਦੇਵ ਸਿੰਘ ਦੇ ਨਾਮ ਸ਼ਾਮਲ ਹਨ ।

Advertisements

Related posts

Leave a Comment