ਵੱਡੀ ਖ਼ਬਰ: ਪੁਲਿਸ ਕਮਿਸ਼ਨਰ ਵੱਲੋ ਅਨੇਕਾਂ ਪਾਬੰਦੀਆਂ ਦੇ ਸਖ਼ਤ ਹੁਕਮ ਜਾਰੀ

ਲੁਧਿਆਣਾ, 16 ਸਤੰਬਰ (ਹਰਜਿੰਦਰ ਸਿੰਘ ਖਾਲਸਾ ) – ਪੁਲਿਸ ਕਮਿਸ਼ਨਰ ਲੁਧਿਆਣਾ ਸ. ਨੌਨਿਹਾਲ ਸਿੰਘ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ।

ਪੁਲਿਸ ਕਮਿਸਨਰ ਦੇ ਧਿਆਨ ਵਿੱਚ ਲਿਆਦਾ ਗਿਆ ਹੈ ਕਿ ਮੱਛੀ ਦੇ ਵਿਕਾਸ ਦੇ ਪ੍ਰੋਗਰਾਮ ਰਾਹੀ ਪੰਜਾਬ ਰਾਜ ਨੀਲੀ ਕ੍ਰਾਤੀ ਦੀ ਰਾਹ ਤੇ ਚੱਲ ਰਿਹਾ ਹੈ। ਰਾਜ ਪ੍ਰਤੀ ਹੈਕਟੇਅਰ ਮੱਛੀ ਉਤਪਾਦਨ ਵਿਚ ਦੇਸ਼ ਭਰ ਵਿਚ ਪਹਿਲੇ ਨੰਬਰ ਤੇ ਹੈ ਪਰੰਤੂ ਕੁਝ ਗੈਰ ਜਿੰਮੇਵਾਰ ਮੁਨਾਫੇ ਖੋਰਾਂ ਵੱਲੋ ਦੂਸਰੇ ਦੇਸ਼ਾ ਵਿਚੋੋ ਮਾਗਰੂ ਮੱਛੀ ਨੂੰ ਚੋਰੀ ਛਿਪੇ ਇੱਥੇ ਲਿਆਦਾ ਜਾਦਾ ਹੈ ਅਤੇ ਉਹਨਾਂ ਵੱਲੋ ਇਸ ਮੱਛੀ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਇੱਥੋ ਤੱਕ ਕਿ ਇਹ ਮੱਛੀ ਆਪਣੀ ਕਿਸਮ ਦੀ ਮੱਛੀ ਨੂੰ ਵੀ ਖਾ ਜਾਦੀ ਹੈ। ਛੱਪੜਾਂ, ਡੰਗਰਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਾਉਦੀ ਹੈ। ਭਾਰਤੀ ਮੱਛੀਆ ਲਈ ਇਹ ਬਹੁਤ ਹਾਨੀਕਾਰਕ ਹੈ, ਜੇਕਰ ਇਹ ਰਾਜ ਦੇ ਕੁਦਰਤੀ ਪਾਣੀਆਂ ਵਿਚ ਮਿਲ ਜਾਦੀ ਹੈ ਤਾਂ ਪਾਣੀ ਵਾਲੇ ਦੂਸਰੇ ਜੀਵਾਂ ਲਈ ਇਹ ਬਹੁਤ ਖਤਰਨਾਕ ਸਾਬਤ ਹੋਵੇਗੀ। ਇਸ ਲਈ ਵਿਦੇਸ਼ੀ ਮਾਗਰੂ ਨੂੰ ਪ੍ਰਫੁਲਤ ਕਰਨ ਅਤੇ ਵੇਚਣ ਸਬੰਧੀ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕਦਮ ਉਠਾਏ ਜਾਣ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਪਬਲਿਕ ਸੁਰੱਖਿਆ ਅਤੇ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿੱਚ ਵਿਦੇਸ਼ੀ ਮਾਗਰੂ ਮੱਛੀ ਪ੍ਰਫੁੱਲਤ (ਪਾਲਣ) ਅਤੇ ਵੇਚਣ ਤੇ ਤੁਰੰਤ ਮੁਕੰਮਲ ਪਾਬੰਦੀ ਲਗਾਉਣ ਦਾ ਹੁੱਕਮ ਜਾਰੀ ਕੀਤੇ ਜਾਂਦੇ ਹਨ।

ਇੱਕ ਹੋਰ ਹਕਮਾਂ ਵਿੱਚ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਵਿੱਚ ਰਾਤ ਸਮੇ ਹੋਟਲ, ਰੈਸਟੋਰੈਟਂ/ਢਾਬੇ 11.30 ਪੀ.ਐਮ ਅਤੇ ਸ਼ਰਾਬ ਦੀਆ ਦੁਕਾਨਾ ਰਾਤ 11:00 ਪੀ.ਐਮ ਤੋ ਬਾਅਦ ਖੁਲੇ ਰਹਿਣ ਤੇ ਪਬਲਿਕ ਹਿੱਤ ਵਿਚ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਵੱਡੀ ਮਾਤਰਾ ਵਿਚ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਮੱਦਦ ਨਾਲ ਵੀਡੀਓ ਰਿਕਾਰਡਿੰਗ ਅਤੇ ਕਵਰੇਜ ਕੀਤੀ ਜਾਦੀ ਹੈ। ਮੋਜੂਦਾ ਹਲਾਤਾ ਨੂੰ ਮੁੱਖ ਰੱਖਦੇ ਹੋਏ ਇਹ ਡਰ ਪ੍ਰਗਟ ਕੀਤਾ ਗਿਆ ਹੈ ਕਿ ਇਸ ਡਰੋਨ ਦੀ ਵਰਤੋ ਸਮਾਜ ਵਿਰੋਧੀ ਤੱਤਾ ਵੱਲੋ ਕਿਸੇ ਕਿਸਮ ਦੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇਣ ਲਈ ਵੀ ਕੀਤੀ ਜਾ ਸਕਦੀ ਹੈ।
ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਰੋਸ਼ ਧਰਨੇ, ਰੈਲੀਆ ਦੇ ਪ੍ਰੋਗਰਾਮ ਦੋਰਾਨ ਡਰੋਨ ਕੈਮਰਾ ਦੀ ਵਰਤੋ ਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਗੈਰ ਕਾਨੂੰਨੀ ਅਨਸਰਾਂ ਵਲੋ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਏ.ਟੀ.ਐਮ ਨੂੰ ਲੁੱਟਣ ਜਾਂ ਭੰਨ ਤੋੜ ਕਰਨ ਦੀ ਕੋਸਿਸ ਕੀਤੀ ਗਈ ਹੈ। ਜਿਸ ਨਾਲ ਆਂਮ ਜੰਨਤਾ ਦੇ ਮਨਾਂ ਵਿਚ ਸਹਿਮ ਅਤੇ ਡਰ ਦੀ ਭਾਵਨਾਂ ਪੈਦਾ ਹੁੰਦੀ ਹੈ, ਇਸ ਲਈ ਏ.ਟੀ.ਐਮਜ ਦੀ ਲੁੱਟ ਅਤੇ ਭੰਨ ਤੋੜ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਠੋਸ ਕਦਮ ਚੁੱਕਣ ਦੀ ਜਰੂਰਤ ਹੈ ਤਾਂ ਜੋ ਪਬਲਿਕ ਵਿਚ ਵਿਸਵਾਸ਼ ਦੀ ਭਾਵਨਾਂ ਨੂੰ ਬਰਕਰਾਰ ਰੱਖਿਆ ਜਾ ਸਕੇ।

ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਸਥਿਤ ਸਮੂਹ ਏੇ.ਟੀ.ਐਮਜ ਤੇ ਸ਼ਾਮ 8.00 ਵਜੇ ਤੋ ਸਵੇਰ 6.00 ਵਜੇ ਤੱਕ ਘੱਟੋ ਘੱਟ ਇੱਕ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦਾ ਹੁਕਮ ਦਿੰਦਾ ਹਾਂ, ਉਕਤ ਸਮੇ ਦੌਰਾਂਨ ਬਿਨਾਂ ਸੁਰੱਖਿਆ ਕਰਮਚਾਰੀ ਦੇ ਕੋਈ ਵੀ ਏ.ਟੀ.ਐਮਜ ਨੂੰ ਚਲਾਉਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਮੇਨ ਚੌਕਾਂ ਅਤੇ ਆਮ ਰਸਤਿਆ, ਭੀੜ ਭੜੱਕੇ ਵਾਲੇ ਜਨਤਕ ਥਾਵਾ ਤੇ ਭਿਖਾਰੀ ਅਕਸਰ ਭੀਖ ਮੰਗਦੇ ਰਹਿੰਦੇ ਹਨ, ਕਈ ਵਾਰ ਇਹ ਭੀਖ ਮੰਗਣ ਦੀ ਤਾਂਗ ਵਿਚ ਤੇਜੀ ਨਾਲ ਭੱਜਕੇ ਤੇਜ ਰਫਤਾਰ ਗੱਡੀਆ ਦੇ ਅਗੇ ਆ ਜਾਦੇ ਹਨ, ਜਿਸ ਕਾਰਨ ਆਮ ਜਨਤਾ ਦੇ ਜਾਨ-ਮਾਲ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਸਮਾਜ ਵਿਰੋਧੀ ਅਨਸਰ ਇੰਨ੍ਹਾਂ ਭਿਖਾਰੀਆ ਦਾ ਫਾਇਦਾ ਉਠਾ ਕੇ ਕਿਸੇ ਅਣ-ਸੁਖਾਵੀ ਘਟਨਾਂ ਨੂੰ ਵੀ ਅਨਜਾਮ ਦੇ ਸਕਦੇ ਹਨ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੱਕਣ ਦੀ ਜਰੂਰਤ ਹੈ।

ਇਸ ਲਈ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਭੀਖ ਮੰਗਣ ਤੇੇ ਪਾਬੰਦੀ ਲਗਾਈ ਜਾਂਦੀ ਹੈ।
ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿਸਨਰੇਟ ਲੁੁਧਿਆਣਾ ਦੇ ਇਲਾਕਾ ਅੰਦਰ ਤੇਜਾਬ ਦੀ ਗੈਰ ਕਾਨੂੰਨੀ ਤੋੌਰ ਦੇ ਵਿਕਰੀ ਹੋ ਰਹੀ ਹੈ। ਇਹ ਇਕ ਜਲਨਸ਼ੀਲ ਪਦਾਰਥ ਹੈ ਅਤੇ ਮਨੁੱਖੀ ਜਿੰਦਗੀ ਲਈ ਖਤਰਨਾਕ ਅਤੇ ਘਾਤਕ ਹੈ ਇਸ ਲਈ ਇਸ ਪਦਾਰਥ ਦੀ ਸਹੀ ਵਰਤੋ ਨੂੰ ਯਕੀਨੀ ਬਣਾਇਆ ਜਾਣਾ ਆਮ ਜਨਤਾ ਦੀ ਜਾਨ-ਮਾਲ ਦੀ ਰਾਖੀ ਲਈ ਜਰੂਰੀ ਹੈ ਅਤੇ ਇਸ ਦੀ ਗੈਰ ਕਾਨੂੰਨੀ ਵਰਤੋ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਸਖਤ ਕਦਮ ਚੁੱਕਣ ਦੀ ਜਰੂਰਤ ਹੈ।

ਇਸ ਲਈ ਕਮਿਸਨਰੇਟ ਲੁਧਿਆਣਾ ਦੇ ਏਰੀਏ ਅੰਦਰ ਤੇਜਾਬ ਦੀ ਸਹੀ ਵਿਕਰੀ ਨੂੰ ਯਕੀਨੀ ਬਣਾਉਣ ਲਈ ਹੇਠ ਲਿਖੇ ਅਨੁਸਾਰ ਹੁਕਮ ਜਾਰੀ ਕੀਤੇ ਜਾਂਦੇ ਹਨ :
1. ਕੋਈ ਵੀ ਵਿਅਕਤੀ ਬਿਨਾਂ ਲਾਇਸੰਸ ਤੋ ਤੇਜਾਬ ਦੀ ਵਿਕਰੀ ਨਹੀ ਕਰ ਸਕਦਾ ਕੇਵਲ ਲਾਇਸੰਸਧਾਰੀ ਵਿਅਕਤੀ ਹੀ ਇਸ ਦੀ ਵਿਕਰੀ ਕਰ ਸਕਦਾ ਹੈ ਜੋ ਆਪਣੇ ਲਾਇਸੰਸ ਨੂੰ ਸਮੇ-2 ਸਿਰ ਰੀਨਿਓ ਕਰਵਾਉਣ ਦਾ ਜਿਮੇਵਾਰ ਹੋਵੇਗਾ।

2. ਲਾਇਸੰਸਧਾਰੀ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਜਿਸ ਵਿਅਕਤੀ ਨੂੰ ਤੇਜਾਬ ਵੇਚਿਆ ਜਾਣਾ ਹੈ। ਉਸ ਦਾ ਪਹਿਚਾਣ ਪੱਤਰ, ਵੋਟਰ ਕਾਰਡ ਅਤੇ ਮੁਕੰਮਲ ਐਡਰੈਸ ਹਾਸਲ ਕੀਤਾ ਜਾਵੇਗਾ।

3. 18 ਸਾਲ ਦੀ ਉਮਰ ਤੋ ਘੱਟ ਕਿਸੇ ਨੂੰ ਵੀ ਤੇਜਾਬ ਨਹੀ ਵੇਚਿਆ ਜਾਵੇਗਾ।

4. ਲਾਇਸੰਸਧਾਰੀ ਵਿਅਕਤੀ ਤੇਜਾਬ ਰੱਖਣ ਸਬੰਧੀ ਮੁਕੰਮਲ ਰਜਿਸਟਰ ਲਗਾਕੇ ਸਟਾਕ ਬਾਰੇ, ਰੋਜਾਨਾ ਦੀ ਵਿਕਰੀ ਬਾਰੇ ਵਿਸਥਾਰ ਪੁਰਵਕ ਰਿਪੋਰਟ ਸਬੰਧਤ ਪੁਲਿਸ ਸਟੇਸ਼ਨ ਅਤੇ ਸਬੰਧਤ ਐਸ.ਡੀ.ਐਮ ਨੂੰ ਭੇਜਣ ਦਾ ਜਿਮੇਵਾਰ ਹੋਵੇਗਾ।

5. ਲਾਇਸੰਸਧਾਰੀ ਵਿਅਕਤੀ ਇਸ ਗੱਲ ਨੂੰ ਯਕੀਨੀ ਬਣਾਵੇਗਾ ਕਿ ਤੇਜਾਬ ਦੀ ਵਰਤੋ ਸਬੰਧੀ ਜਦੋ ਵੀ ਕਿਸੇ ਹਸਪਤਾਲ, ਇੰਡਸਟਰੀਜ, ਸਰਕਾਰੀ ਵਿਭਾਗ ਜਾਂ ਕਿਸੇ ਹੋਰ ਸੈਮੀ ਅਦਾਰੇ ਨੂੰ ਵੇਚੇਗਾ ਤਾ ਉਸ ਅਦਾਰੇ ਦੇ ਮੁੱਖੀ ਦੀ ਸ਼ਨਾਖਤ ਅਤੇ ਮੁਕੰਮਲ ਵੇਰਵਾ ਹਾਸਲ ਕਰਨ ਉਪਰੰਤ ਹੀ ਤੇਜਾਬ ਦੇਣ ਦਾ ਜਿਮੇਵਾਰ ਹੋਵੇਗਾ।ਤੇਜਾਬ ਹਾਸਲ ਕਰਨ ਵਾਲਾ ਅਜਿਹਾ ਅਦਾਰਾ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਕਿਸੇ ਜਿਮੇਵਾਰ ਵਿਅਕਤੀ ਦੀ ਹਿਰਾਸਤ ਵਿਚ ਰੱਖਿਆ ਜਾਵੇ ਅਤੇ ਤੇਜਾਬ ਦੇ ਸਟਾਕ ਅਤੇ ਵਰਤੋ ਸਬੰਧੀ ਰਜਿਸਟਰ ਵਿਚ ਇੰਦਰਾਜ ਕਰਕੇ ਇਸ ਦੀ ਸਹੀ ਵਰਤੋ ਨੂੰ ਯਕੀਨੀ ਬਣਾਉਣ ਦਾ ਜਿਮੇਵਾਰ ਹੋਵੇਗਾ।
ਇਹ ਹੁਕਮ ਇਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਪਰ ਜਾਰੀ ਕੀਤਾ ਜਾਦਾ ਹੈ।

ਕਮਿਸ਼ਨਰੇਟ ਪੁਲਿਸ ਲੁਧਿਆਣਾ ਦੇ ਏਰੀਆ ਵਿੱਚ ਪੈਦੇ ਵੱਖ ਵੱਖ ਪ੍ਰੀਖਿਅਕ ਸੰਸਥਾਵਾ ਵੱਲੋ ਬੋਰਡ ਪ੍ਰੀਖਿਆਵਾ, ਸੰਕੈਡਰੀ ਪ੍ਰੀਖਿਆਵਾ, ਸੀਨੀਅਰ ਸੰਕੈਡਰੀ ਪ੍ਰੀਖਿਆਵਾ, ਆਈ.ਆਈ.ਟੀ, ਜੇ.ਈ.ਈ, ਸੀ.ਪੀ.ਐਮ.ਟੀ ਅਤੇ ਹੋਰ ਪ੍ਰੀਖਿਆਵਾ ਲਈਆ ਜਾਦੀਆ ਹਨ। ਜਿੰਨਾ ਦੀ ਤਿਆਰੀ ਵਿਦਿਆਰਥੀਆ ਵੱਲੋ ਪੂਰਾ ਸਾਲ ਕੀਤੀ ਜਾਦੀ ਹੈ। ਕਈ ਵਾਰ ਧਾਰਮਿਕ ਅਦਾਰਿਆ, ਮੈਰਿਜ ਪੈਲੇਸ, ਧਰਨੇ, ਜਲੂਸ ਧਾਰਮਿਕ ਪ੍ਰੋਗਰਾਮ ਅਤੇ ਆਮ ਪਬਲਿਕ ਵੱਲੋ ਉਚੀ ਅਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਲਗਾ ਕੇ ਜਾ ਕੋਈ ਹੋਰ ਪ੍ਰੋਗਰਾਮ ਰਾਹੀ ਸ਼ੋਰ ਸਰਾਬਾ ਕੀਤਾ ਜਾਦਾ ਹੈ। ਜਿਸ ਕਾਰਨ ਪ੍ਰੀਖਿਆ ਦੀ ਤਿਆਰ ਕਰਨ ਵਾਲੇ ਅਤੇ ਪੇਪਰ ਦੇਣ ਵਾਲੇ ਵਿਦਿਆਰਥੀਆ ਨੂੰ ਦਿਕਤ ਪੇਸ਼ ਆਉਦੀ ਹੈ ਅਤੇ ਹਸਪਤਾਲਾ ਵਿੱਚ ਜੋ ਮਰੀਜ ਇਲਾਜ ਲਈ ਦਾਖਲ ਹੁੰਦੇ ਹਨ, ਉਹਨਾਂ ਨੂੰ ਸ਼ੋਰ ਸ਼ਰਾਬੇ ਕਾਰਨ ਸਿਹਤ ਸਬੰਧੀ ਕਾਫੀ ਮੁਸ਼ਕਿਲ ਪੇਸ਼ ਆਉਦੀ ਹੈ।

ਇਸ ਤੋ ਇਲਾਵਾ ਮਾਨਯੋਗ ਸੁਪਰੀਮ ਕੋੋਰਟ ਆਫ ਇੰਡੀਆ ਵੱਲੋੋ ਸਿਵਲ ਰਿੱਟ ਪਟੀਸ਼ਨ ਨੰਬਰ 72 ਆਫ 1998 ਤਹਿਤ ਮਿਤੀ 18-07-2005 ਪਾਸ ਕੀਤੇ ਹੁਕਮ ਦੀ ਪਾਲਣਾ ਵਿੱਚ ਪੰਜਾਬ ਸਰਕਾਰ ਵੱਲੋੋ ਜਾਰੀ ਨੋਟੀਫਿਕੇਸ਼ਨ ਨੰਬਰ 3/100/2013-ਐਸ.ਟੀ.ਈ(4)145 ਮਿਤੀ 26-02-2014 ਰਾਹੀ ਰਾਤ 10 ਵਜੇ ਤੋੋ ਸਵੇਰੇ 06 ਵਜੇ ਤੱਕ ਐਮਰਜੈਸੀ ਹਾਲਾਤਾਂ ਨੂੰ ਛੱਡ ਕੇ ਕਿਸੇ ਵੀ ਕਿਸਮ ਦਾ ਸ਼ੋੋਰ ਸੰਗੀਤ ਅਤੇ ਉਚੀ ਅਵਾਜ ਕਰਨ ਵਾਲਾ ਕੋਈ ਵੀ ਯੰਤਰ ਚਲਾਉਣ ਜਾਂ ਵਜਾਉਣ ਤੇ ਮਨਾਹੀ ਕੀਤੀ ਗਈ ਹੈ। ਜੇਕਰ ਇਸ ਸਮੇ ਅੰਦਰ ਕੋਈ ਉਚੀ ਅਵਾਜ ਲਾਉਡ ਸਪੀਕਰ/ਡੀ.ਜੇ ਦਾ ਪ੍ਰੋਗਰਾਮ ਹੋਵੇ ਤਾ ਸਬੰਧਤ ਵਿਭਾਗ ਪਾਸੋੋ ਆਗਿਆ ਲੈਣੀ ਜਰੂਰੀ ਹੁੰਦੀ ਹੈ। ਜੇਕਰ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਚਲਾ ਕੇ PUNJAB INSTRUMENTS (CONTROL OF NOISES ACT  1956) ਦੀ ਉਲੰਘਣਾ ਕੀਤੀ ਜਾਦੀ ਹੈ। ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਚੱਲਣ ਨਾਲ ਆਮ ਨਾਗਰਿਕ, ਜਾਨਵਰ ਪੰਛੀਆ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਤੋ ਇਲਾਵਾ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲਸ ਜੋਨ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ।

ਇਸ ਲਈ ਕਮਿਸਨਰ ਪੁਲਿਸ, ਲੁਧਿਆਣਾ ਵੱਲੋਂ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਰਾਤ 10:00 ਵਜੇ ਤੋੋ ਸਵੇਰੇ 6:00 ਵਜੈ ਤੱਕ ਉੱਚੀ ਆਵਾਜ ਵਿੱਚ ਲਾਊਡ ਸਪੀਕਰ/ਡੀ.ਜੇ ਅਤੇ ਅਜਿਹੇ ਹੋੋਰ ਉੱਚੀ ਆਵਾਜ ਵਿੱਚ ਚੱਲਣ ਵਾਲੀਆ ਆਇਟਮਾ ਤੇ ਤੇ ਰੋਕ ਲਗਾਈ ਜਾਂਦੀ ਹੈ ਅਤੇ ਨੋਇਸ ਪਲੂਸ਼ਨ (ਰੈਗੂਲੇਸ਼ਨ ਅਤੇ ਕੰਟਰੋਲ ਰੂਮ 2002) ਤਹਿਤ ਹਸਪਤਾਲ, ਵਿਦਿਅਕ ਸੰਸਥਾਵਾ, ਮਾਨਯੋਗ ਅਦਾਲਤਾ ਦੇ 100 ਮੀਟਰ ਦੇ ਏਰੀਆ ਨੂੰ ਸਾਇਲੰਸ ਜੋਨ ਘੋਸ਼ਿਤ ਕੀਤਾ ਜਾਂਦਾ ਹੈ।

ਕਮਿਸ਼ਨਰੇਟ ਲੁਧਿਆਣਾ ਦੀਆ ਵੱਖ-2 ਸੜਕਾਂ ਤੇ ਜੋ ਮੈਰਿਜ ਪੈਲੇਸ ਸਥਿਤ ਹਨ ਉਨਾ ਵਿਚ ਆਮ ਜਨਤਾ ਵੱਲੋ ਵਿਆਹ ਸ਼ਾਦੀਆ ਅਤੇ ਹੋਰ ਖੁਸੀ ਦੇ ਸਮਾਗਮਾ ਦੇ ਮੌਕੇ ਤੇ ਸੜਕਾਂ ਤੇ ਸ਼ਰੇਆਮ ਪਟਾਕੇ ਆਦਿ ਚਲਾਏ ਜਾਦੇ ਹਨ, ਬੈਡ ਵਾਜੇ ਵਜਾ ਕੇ ਨੱਚਦੇ ਹਨ, ਪਾਲਕੀ, ਹਾਥੀ, ਘੋੜੇ ਜਿੰਨਾ ਪਰ ਵਿਆਹ ਵਾਲਾ ਮੁੰਡਾ ਬੈਠਾ ਹੁੰਦਾ ਹੈ, ਸੜਕ ਦੇ ਵਿਚਕਾਰ ਹੁੰਦੇ ਹਨ ਅਤੇ ਮੈਰਿਜ ਪੈਲੇਸ ਪਰ ਗੱਡੀਆ ਦੀ ਪਾਰਕਿੰਗ ਸੜਕ ਉਤੇ ਕਰ ਦਿੱਤੀ ਜਾਂਦੀ ਹੈ। ਜਿਸ ਨਾਲ ਸੜਕ ਦਾ ਕਾਫੀ ਹਿੱਸਾ ਰੁੱਕ ਜਾਦਾ ਹੈ ਅਤੇ ਆਮ ਆਵਾਜਾਈ ਵਿਚ ਵਿਘਨ ਪੈਦਾ ਹੈ, ਜਿਆਦਾ ਆਵਾਜਾਈ ਹੋਣ ਕਾਰਨ ਟਰੈਫਿਕ ਜਾਮ ਹੋ ਜਾਦਾ ਹੈ। ਜਿਸ ਨਾਲ ਆਮ ਜੰਨਤਾ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ। ਇਸ ਲਈ ਆਮ ਲੋਕਾਂ ਦੀ ਸੁਰੱਖਿਆ, ਸਹੂਲੀਅਤ ਅਤੇ ਸੁੱਖ ਨੂੰ ਮੁੱਖ ਰਖਦੇ ਹੋਏ ਇਸ ਪ੍ਰੀਕ੍ਰਿਆ ਨੂੰ ਰੋਕਣ ਲਈ ਵਿਸੇਸ ਉਪਰਾਲੇ ਕਰਨ ਦੀ ਜਰੂਰਤ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾਂ ਦੇ ਇਲਾਕਾ ਵਿਚ ਆਮ ਜਨਤਾ ਦੀ ਭਾਵਨਾਵਾ ਨੂੰ ਮੁੱਖ ਰਖਦੇ ਹੋਏ ਵਿਆਹ ਸਾਦੀਆ ਅਤੇ ਖੁਸੀ ਤੇ ਸਮਾਗਮਾ ਦੋਰਾਨ ਸ਼ਰੇਆਮ ਸੜਕ ਉਤੇ ਪਟਾਕੇ ਚਲਾਉਣ ਅਤੇ ਕੋਈ ਵੀ ਗੈਰ ਕਾਨੂੰਨੀ ਕਾਰਵਾਈ ਜਿਸ ਨਾਲ ਸੜਕ ਪਰ ਆਵਾਜਾਈ ਵਿਚ ਵਿਘਨ ਪੈਦਾ ਹੋਵੇ ਅਤੇ ਆਮ ਜਨਤਾ ਨੂੰ ਮੁਸ਼ਕਲ ਪੇਸ ਆਉਦੀ ਹੋਵੇ ‘ਤੇ ਪਾਬੰਦੀ ਲਗਾਈ ਜਾਂਦੀ ਹੈ।

ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬਣੀਆ ਗੱਡੀਆ ਦੀ ਪਾਰਕਿੰਗ ਵਿੱਚ ਅਪਰਾਧਿਕ ਵਿਅਕਤੀਆ ਦੁਆਰਾ ਦੋ ਪਹੀਆ ਜਾ ਚਾਰ ਪਹੀਆ ਗੱਡੀਆ ਆਦਿ ਨੂੰ ਵੱਖ-ਵੱਖ ਥਾਵਾ ਤੋ ਚੋਰੀ ਕਰਕੇ ਖੜਾ ਕਰ ਦਿੱਤਾ ਜਾਦਾ ਹੈ ਅਤੇ ਸਮਾ ਪਾ ਕਰ ਇੰਨਾ ਚੋਰੀ ਦੀਆ ਗੱਡੀਆ ਨੂੰ ਇਥੋ ਚੁਕ ਕੇ ਅੱਗੇ ਵੇਚ ਦਿੱਤਾ ਜਾਦਾ ਹੈ। ਇਸ ਤੋ ਇਲਾਵਾ ਇੰਨਾ ਚੋਰੀ ਦੀਆ ਗੱਡੀਆ ਨੂੰ ਇਹਨਾ ਅਪਰਾਧਿਕ ਵਿਅਕਤੀਆ ਵੱਲੋ ਸੰਗੀਨ ਜੁਰਮਾ ਦੀਆ ਵਾਰਦਾਤਾ ਸਮੇ ਵਰਤੋ ਵਿੱਚ ਲਿਆਉਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਆਮ ਜਨਤਾ ਦੀ ਜਾਨ ਮਾਲ ਨੂੰ ਖਤਰਾ ਪੈਦਾ ਹੋਣ ਦਾ ਡਰ ਰਹਿੰਦਾ ਹੈ।

ਪੁਲਿਸ ਕਮਿਸ਼ਨਰ ਵੱਲੋਂ ਲੁਧਿਆਣਾ ਸ਼ਹਿਰ ਦੇ ਅੰਦਰ ਪਾਰਕਿੰਗ ਦੇ ਠੇਕੇਦਾਰ ਜਾ ਕੇਅਰ ਟੇਕਰ ਨੂੰ ਹੁੱਕਮ ਜਾਰੀ ਕੀਤੇ ਜਾਂਦੇ ਹਨ ਕਿ ਜਿਹੜੇ ਵਿਅਕਤੀ ਪਾਰਕਿੰਗ ਵਿੱਚ ਆਪਣੀ ਗੱਡੀ ਜਾ ਮੋਟਰ ਸਾਈਕਲ ਆਦਿ ਖੜਾ ਕਰਦਾ ਹੈ ਤਾ ਉਸਦਾ ਨਾਮ ਪੱਤਾ ਮੋਬਾਇਲ ਨੰਬਰ ਸਬੰਧੀ ਰਿਕਾਰਡ ਰੱਖਣ ਦੇ ਜਿੰਮੇਵਾਰ ਹੋਣਗੇ ਇਸਤੋ ਇਲਾਵਾ ਜੇਕਰ ਕੋਈ ਗੱਡੀ ਮੋਟਰ ਸਾਈਕਲ ਆਦਿ ਇੱਕ ਹਫਤੇ ਤੋ ਉਪਰ ਪਾਰਕਿੰਗ ਵਿੱਚ ਲਗਾਤਾਰ ਖੜੀ ਰਹਿੰਦੀ ਤਾ ਉਸਦੀ ਲਿਖਤੀ ਤੋਰ ‘ਤੇ ਨੇੜੇ ਦੀ ਪੁਲਿਸ ਚੋਕੀ ਜਾਂ ਥਾਣਾ ਵਿੱਚ ਇਤਲਾਹ ਦੇਣ ਦੇ ਜਿਮੇਵਾਰ ਹੋਣਗੇ। ਇਹ ਹੁੱਕਮ ਤੁਰੰਤ ਲਾਗੂ ਹੋਵੇਗਾ।

ਇਸ ਦਫਤਰ ਦੇ ਧਿਆਨ ਵਿਚ ਆਇਆ ਹੈ ਕਿ ਪੁਲਿਸ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਆਮ ਪਬਲਿਕ ਵੱਲੋ ਲਾਈਵ ਸ਼ੋਅ ਕਰਵਾਏ ਜਾਦੇ ਹਨ। ਇੰਨ੍ਹਾਂ ਲਾਈਵ ਸ਼ੋਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾ ਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ਿਆ ਆਦਿ ਦਾ ਪ੍ਰਚਾਰ ਕੀਤਾ ਜਾਦਾ ਹੈ। ਜਿਸ ਕਾਰਨ ਲੜਾਈ ਝਗੜਾਂ ਹੋਣ ਅਤੇ ਜਾਨੀ ਮਾਲੀ ਨੁਕਸ਼ਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ। ਇਸ ਤੋ ਇਲਾਵਾ ਗਾਣਿਆ ਰਾਹੀ ਨਸ਼ਿਆ ਦੇ ਪ੍ਰਚਾਰ ਕਾਰਨ ਨਵੀ ਪੀਹੜੀ ਦੇ ਨੋਜਵਾਨਾ ਵਿੱਚ ਨਸ਼ੇ ਦੇ ਸੇਵਨ ਵਿੱਚ ਵਾਧਾ ਹੁੰਦਾ ਹੈ। ਇਸ ਲਈ ਇਸ ਪ੍ਰਕਿਰਿਆ ਨੂੰ ਰੋਕਣ ਲਈ ਪਬਲਿਕ ਹਿੱਤ ਵਿਚ ਅਤੇ ਆਂਮ ਜਨਤਾ ਦੀ ਜਾਨ ਮਾਲ ਦੀ ਰਾਖੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ ਕਦਮ ਚੁੱਕਣ ਦੀ ਜਰੂਰਤ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਅੰਦਰ ਲਾਈਵ ਸ਼ੋ਼ਆ ਦੋਰਾਨ ਉਚੀ ਅਵਾਜ ਵਿੱਚ ਸਾਊਡ ਸਿਸਟਮ ਲਗਾਕੇ ਗਾਇਕਾ ਵੱਲੋ ਗਾਏ ਗਏ ਗਾਣਿਆ ਰਾਹੀ ਸ਼ਰਾਬ, ਨਸ਼ੇ ਆਦਿ ਦੇ ਪ੍ਰਚਾਰ ਕਰਨ ਵਾਲੇ ਗਾਣਿਆ ਨੂੰ ਸਾਊਡ ਸਿਸਟਮ ਰਾਹੀ ਉਚੀ ਅਵਾਜ ਵਿੱਚ ਚਲਾਉਣ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਕਮਿ਼ਸਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਪੈਦੇ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾ ਵਗੈਰਾ ਵਿਖੇ ਨਜਾਇਜ ਤੋਰ ਤੇ ਤੰਬਾਕੂ ਦੀ ਵਿਕਰੀ ਹੋਣ ਕਰਕੇ ਇਸ ਦਾ ਮਰਦ, ਅੋਰਤਾ ਅਤੇ ਬੱਚਿਆ ਦੀ ਸਿਹਤ ਪਰ ਬੁਰਾ ਪ੍ਰਭਾਵ ਪੈਦਾ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆ ਵੱਲੋ ਅਕਸਰ ਜਨਤਕ ਥਾਵਾ ਪਰ ਖੁੱਲੇਆਮ ਥੁਕਿਆ ਜਾਦਾ ਹੈ। ਕਰੋਨਾ ਵਾਈਰਸ ਦੀ ਬੀਮਾਰੀ ਫੈਲਣ ਦੇ ਡਰ ਕਾਰਨ ਆਮ ਜਨਤਕ ਥਾਵਾ ਤੇ ਖੁੱਲੇਆਮ ਥੁੱਕਣ ਨੂੰ ਰੋਕਿਆ ਜਾਣਾ ਅਤਿ ਜਰੂਰੀ ਹੈ। ਇਸ ਲਈ ਕਰੋਨਾ ਵਾਈਰਸ ਦੀ ਬੀਮਾਰੀ ਨੂੰ ਲੈ ਕੇ ਰੋਕ ਲਗਾਉਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ।

ਕਮਿਸ਼ਨਰੇਟ ਲੁਧਿਆਣਾ ਦੇ ਇਲਾਕਾ ਅੰਦਰ ਬੱਸ ਸਟਾਪ, ਰੇਲਵੇ ਗੇਟ ਕਰਾਸਿੰਗ ਚੋਕ, ਟ੍ਰੈਫਿਕ ਲਾਈਟਾ ਵਗੈਰਾ ਵਿਖੇ ਤੰਬਾਕੂ ਦੀ ਵਿਕਰੀ ਕਰਨ, ਸੇਵਨ ਕਰਨ ਅਤੇ ਸੇਵਨ ਕਰਨ ਅਤੇ ਜਨਤਕ ਥਾਵਾ ਪਰ ਖੁੱਲੇਆਮ ਥੁੱਕਣ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।

ਦਫਤਰ ਪੁਲਿਸ ਕਮਿਸ਼ਨਰ ਦੇ ਧਿਆਨ ਵਿਚ ਆਇਆ ਹੈ ਕਿ ਸਮਾਜ ਵਿਰੋਧੀ ਅਨਸਰਾਂ ਵਲੋ ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਤੋ ਕੀਮਤੀ ਸਮਾਨ, ਕੈਸ਼ ਅਤੇ ਸੋਨਾ ਆਦਿ ਖੋਹਿਆ ਜਾਂਦਾ ਹੈ ਅਤੇ ਕਈ ਵਾਰ ਇਥੇ ਕੰਮ ਕਰਦੇ ਵਰਕਰਾਂ ਨੂੰ ਵੀ ਬੁਰੀ ਤਰਾਂ ਜਖਮੀ ਕਰ ਦਿੱਤਾ ਜਾਂਦਾ ਹੈ। ਇਸ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਅਤੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਪਬਲਿਕ ਹਿੱਤ ਵਿਚ ਵਿਸੇਸ ਕਦਮ ਚੁੱਕਣ ਦੀ ਜਰੂਰਤ ਹੈ।
 
ਕਮਿਸ਼ਨਰੇਟ ਲੁਧਿਆਣਾ ਦੇ ਏਰੀਆ ਅੰਦਰ ਪੈਦੇ ਪੈਟਰੋਲ ਪੰਪ, ਐਲ.ਪੀ.ਜੀ ਗੈਸ ਏਜੰਸੀਆ, ਮੈਰਿਜ ਪੈਲੇਸ, ਮਾਲਜ ਅਤੇ ਮਨੀ ਐਕਸਚੇਜ ਦਫਤਰਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਹੁਕਮ ਜਾਰੀ ਹੋਣ ਦੀ ਮਿਤੀ ਤੋ 30 ਦਿਨਾਂ ਦੇ ਅੰਦਰ-2 ਲਗਾਏ ਜਾਣ ਤਾਂ ਜੋ ਕਿਸੇ ਮੰਦਭਾਗੀ ਘਟਨਾਂ ਤੋ ਬਚਿਆ ਜਾ ਸਕੇ।

ਇਹ ਹੁਕਮ ਇੱਕ ਤਰਫਾ ਪਾਸ ਕਰਕੇ ਆਮ ਪਬਲਿਕ ਦੇ ਨਾਮ ਜਾਰੀ ਕੀਤਾ ਜਾਂਦਾ ਹੈ।

ਪੁਲਿਸ ਕਮਿਸ਼ਨਰ ਦੇ ਧਿਆਨ ਵਿੱਚ ਆਇਆ ਹੈ ਕਿ ਮੈਰਿਜ ਪੈਲਸਾਂ ਵਿਚ ਵਿਆਹ/ਸ਼ਾਦੀਆਂ ਸਮੇ ਆਮ ਵਿਅਕਤੀਆਂ ਵੱਲੋ ਲਾਇੰਸਸੀ ਅਸਲਾ ਲੈ ਕੇ ਵਿਆਹ ਸ਼ਾਦੀਆਂ ਵਿਚ ਖੁਲੇਆਮ ਘੁ਼ੰਮਿਆ ਜਾਂਦਾ ਹੈ ਅਤੇ ਕਈ ਵਾਰੀ ਆਪਸੀ ਮਾਮੂਲੀ ਤਕਰਾਰਬਜੀ ਹੋਣ ਕਾਰਨ ਅਤੇ ਨਸ਼ੇ ਦੀ ਹਾਲਤ ਵਿੱਚ ਲਾਇੰਸਸੀ ਅਸਲੇ ਦੀ ਨਜਾਇਜ ਵਰਤੋ ਕੀਤੀ ਜਾਂਦੀ ਹੈ। ਜਿਸ ਨਾਲ ਆਂਮ ਜੰਨਤਾ ਦੀ ਜਾਨ ਮਾਲ ਦਾ ਖਤਰਾ ਬਣ ਸਕਦਾ ਹੈ। ਇਸ ਲਈ ਮੈਰਿਜ ਪੈਲਸਾਂ ਅੰਦਰ ਅਸਲਾ ਲੈ ਕੇ ਜਾਣ ਸਬੰਧੀ ਕਮਿਸ਼ਨਰੇਟ ਲੁਧਿਆਣਾਂ ਦੇ ਅੰਦਰ ਠੋਸ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਗਈ ਹੈ ਤਾਂ ਜੋ ਆਮ ਜੰਨਤਾ ਦੀ ਜਾਨ ਮਾਲ ਨੂੰ ਸੁਰਖਿਅਤ ਬਣਾਇਆ ਜਾ ਸਕੇ ਅਤੇ ਅਮਨ ਸ਼ਾਤੀ ਦੀ ਸਥਿਤੀ ਕਾਇਮ ਰਹੇ ਅਤੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

ਇਸ ਲਈ ਪੁਲਿਸ ਕਮਿਸਨਰੇਟ ਲੁਧਿਆਣਾ ਦੇ ਏਰੀਆ ਵਿਚ ਪੈਦੇ ਸਮੂਹ ਮੈਰਿਜ ਪੈਲਸਾ ਅੰਦਰ ਲਾਇੰਸਸੀ ਅਸਲਾ ਅਤੇ ਐਮੂਨੀਸ਼ਨ ਲੈ ਕੇ ਜਾਣ ਪਰ ਮੁਕੰਮਲ ਪਾਬੰਦੀ ਲਗਾਉਦਾ ਹਾਂ ਅਗਰ ਕੋਈ ਵਿਅਕਤੀ ਲਾਇੰਸਸੀ ਅਸਲਾ ਐਮੂਨੀਸ਼ਨ ਲੈ ਕੇ ਮੈਰਿਜ ਪੈਲਸ ਵਿਚ ਦਾਖਲ ਹੁੰਦਾ ਹੈ ਤਾਂ ਮੈਰਿਜ ਪੈਲਸ ਦਾ ਮਾਲਕ ਸਬੰਧਤ ਥਾਣਾਂ ਨੂੰ ਤੁਰੰਤ ਸੂਚਿਤ ਕਰਨ ਦਾ ਜਿੰਮੇਵਾਰ ਹੋਵੇਗਾ ਅਗਰ ਕਿਸੇ ਵਿਆਕਤੀ ਵਲੋੋ ਲਾਇੰਸਸੀ ਅਸਲੇ ਦੀ ਵਿਆਹ ਸ਼ਾਦੀ ਦੌਰਾਨ ਨਜਾਇਜ ਵਰਤੋ ਕੀਤੀ ਜਾਦੀ ਹੈ ਤਾਂ ਸਬੰਧਤ ਵਿਅਕਤੀ ਅਤੇ ਮੈਰਿਜ ਪੈਲਸ ਦੇ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਦੀ ਜਾਵੇਗੀ।

ਇਹ ਹੁਕਮ ਅਗਲੇ 2 ਮਹੀਨੇ ਤੱਕ ਲਾਗੂ ਰਹਿਣਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply