ਡੀ.ਈ.ਓ. ਸੰਧਾਵਾਲੀਆ ਵੱਲੋਂ ਵਧੀਆਂ ਵਧੀਆਂ ਕਾਰਗੁਜ਼ਾਰੀ ਵਾਲੇ ਅਧਿਆਪਕ ਸਨਮਾਨਿਤ

ਡੀ.ਈ.ਓ. ਸੈਕੰ: ਵੱਲੋਂ ਵਧੀਆਂ ਵਧੀਆਂ ਕਾਰਗੁਜ਼ਾਰੀ ਵਾਲੇ ਅਧਿਆਪਕ ਸਨਮਾਨਿਤ

ਕਾਦੀਆਂ 01 ਅਕਤੂਬਰ (ਗਗਨ )

ਅੱਜ ਸਰਕਾਰੀ ਸੀਨੀ: ਸੀਨੀ: ਸੈਕੰ: ਸਕੂਲ ਭਰਥ ਵਿਖੇ ਬਲਾਕ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਕਰਵਾਇਆਂ , ਜਿਸ ਵਿੱਚ ਡੀ.ਈ.ਓ. ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਪਰੋਕਤ ਜਾਣਕਾਰੀ ਦਿੰਦਿਆਂ ਬੀ.ਐਨ. ਓ. ਕਾਦੀਆ 1 ਹੈੱਡਮਾਸਟਰ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਕਾਦੀਆਂ 1 ਦੇ ਮਿਹਨਤੀ ਅਧਿਆਪਕ ਜਿਨ੍ਹਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਬਿਹਤਰੀਨ ਸੇਵਾਵਾਂ ਕੀਤੀਆਂ ਹਨ , ਉਨ੍ਹਾਂ ਨੂੰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਦੌਰਾਨ ਸੰਬੋਧਨ ਕਰਦਿਆਂ ਡੀ.ਈ.ਓ. ਸੈਕੰ: ਨੇ ਕਿਹਾ ਸਰਕਾਰੀ ਅਧਿਆਪਕਾਂ ਵੱਲੋਂ ਬੱਚਿਆ ਦੀ ਗੁਣਾਤਮਕ ਸਿੱਖਿਆ ਲਈ ਕੀਤੇ ਜਾ ਰਹੇ ਕਾਰਜ ਕਾਬਲੇ ਤਾਰੀਫ਼ ਹੈ। ਉਨ੍ਹਾਂ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵਧੀਆ ਕਾਰਗੁਜ਼ਾਰੀ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਰਮੇਸ਼ ਲਾਲ , ਰਾਕੇਸ਼ ਕੁਮਾਰ , ਲਖਵਿੰਦਰ ਸਿੰਘ , ਕੰਵਲਜੀਤ ਕੌਰ , ਸ਼ਸੀ ਕਿਰਨ , ਡਾ. ਸੁਨੀਤਾ ਕੋਸ਼ਿਲ ,ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਬਲਾਕ ਮੀਡੀਆ ਇੰਚਾਰਜ ਲਖਵਿੰਦਰ ਸਿੰਘ , ਰਜਵੰਤ ਕੌਰ , ਸਤਿੰਦਰ ਸਿੰਘ , ਰਵਿੰਦਰਪਾਲ ਕੌਰ , ਬੀ.ਐਮ. ਮੁਕੇਸ਼ ਕੁਮਾਰ , ਰਾਕੇਸ਼ ਕੁਮਾਰ , ਸਤਿੰਦਰਪਾਲ ਸਿੰਘ , ਬਲਜੀਤ ਸਿੰਘ। ਪਰਮਜੀਤ ਸਿੰਘ , ਦਲਜੀਤ ਸਿੰਘ , ਤਰਪਿੰਦਰ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply