LATEST #DASUYA_MUKERIAN _NEWS: ਟਿੱਪਰ ਹੇਠਾਂ ਆਉਣ ਕਾਰਣ ਇੱਕ ਛੇ ਸਾਲਾਂ ਬੱਚੇ ਦੀ ਮੌਤ

ਟਿੱਪਰ ਹੇਠਾਂ ਆਉਣ ਕਾਰਣ ਇੱਕ ਛੇ ਸਾਲਾਂ ਬੱਚੇ ਦੀ ਮੌਤ

ਹਾਜੀਪੁਰ / ਦਸੂਹਾ / ਮੁਕੇਰੀਆਂ ,5 ਅਕਤੂਬਰ (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ) ਹਾਜੀਪੁਰ ਨੇੜੇ ਪੈਂਦੇ ਪਿੰਡ ਦਗਨ ਨੇੜੇ ਇੱਕ ਛੋਟੇ ਛੇ ਸਾਲਾਂ ਦੇ ਬੱਚੇ ਦੀ ਟਿੱਪਰ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਮਿਲੀ ਹੈ। ਹਾਜੀਪੁਰ ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਇਹ ਮਾਮਲਾ ਜਗਦੇਵ ਸਿੰਘ ਪੁੱਤਰ ਗੰਧਰਵ ਸਿੰਘ ਵਾਸੀ ਭੱਟੀਆਂ ਜੱਟਾਂ ਥਾਣਾ ਮੁਕੇਰੀਆਂ ਜ਼ਿਲਾਂ ਹੁਸ਼ਿਆਰਪੁਰ ਦੇ ਬਿਆਨ ਦੇ ਦਰਜ਼ ਕੀਤਾ ਗਿਆ ਹੈ।ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਸਭ ਤੋਂ ਛੋਟਾ ਭਰਾ ਪ੍ਰਵੀਨ ਕੁਮਾਰ ਦੁਬਈ ਨਾਲ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦਾ ਲੜਕਾ ਰਿਸ਼ਵ ਸਲਾਰੀਆਂ ਜੋ ਕੁਨਵੈਂਟ ਸਕੂਲ ਮੁਕੇਰੀਆਂ ਵਿਖੇ ਪੜ੍ਹਦਾ ਹੈ ਅਤੇ ਉਸ ਦੀ ਉਮਰ 06 ਸਾਲ ਹੈ।ਉਸ ਦੀ ਭਰਜਾਈ ਸੀਮਾ ਰਾਣੀ ਪਤਨੀ ਪਤਨੀ ਪ੍ਰਵੀਨ ਕੁਮਾਰ ਆਪਣੇ ਬੇਟੇ ਰਿਸ਼ਵ ਸਲਾਰੀਆਂ ਨਾਲ ਆਪਣੀ ਸਕੂਟਰੀ ਜੁਪੀਟਰ ਤੇ ਸਵਾਰ ਹੋ ਕੇ ਪੇਕੇ ਪਿੰਡ ਰੈਲੀ ਨੂੰ ਜਾ ਰਹੀ ਸੀ।

ਉਹ ਵੀ ਉਹਨਾ ਪਿੱਛੇ ਪਿੱਛੇ ਪਿੰਡ ਰੈਲੀ ਨੂੰ ਜਾ ਰਿਹਾ ਸੀ।ਉਸ ਦੀ ਭਰਜਾਈ ਸਕੂਟਰੀ ਚਲਾ ਰਹੀ ਏਈ ਅਤੇ ਉਸ ਦਾ ਭਤੀਜਾ ਰਿਸ਼ਵ ਸਲਾਰੀਆਂ ਪਿੱਛੇ ਬੈਠਾ ਸੀ।ਉਸ ਵਕਤ ਸਵੇਰ ਦੇ ਸਾਢੇ ਨੌ ਵਜੇ ਦਾ ਸਮਾਂ ਸੀ ।ਜਦੋਂ ਉਹ ਅੱਡਾ ਦਗਨ ਸਵੀਟੀ ਦੇ ਭੱਠੇ ਕੌਲ ਪਹੁੰਚੇ ਤਾਂ ਇੱਕ ਟਿੱਪਰ ਨੰਬਰ ਪੀ ਬੀ-07 ਏ ਐਸ-9351 ਜੋ ਦਗਨ ਤੋਂ ਤੇਜ ਰਫ਼ਤਾਰੀ ਨਾਲ ਆਇਆ ਅਤੇ ਮੇਰੀ ਭਰਜਾਈ ਦੀ ਸਕੂਟਰੀ ਵਿੱਚ ਮਾਰਿਆ।ਜਿਸ ਨਾਲ ਉਸ ਦੀ ਭਰਜਾਈ ਅਤੇ ਸਕੂਟਰੀ ਸਾਈਡ ਤੇ ਡਿੱਗ ਪਈ ਅਤੇ ਉਸਦਾ ਭਤੀਜਾ ਰਿਸ਼ਵ ਸਲਾਰੀਆਂ ਟਿੱਪਰ ਦੇ ਪਿਛਲੇ ਟਾਇਰਾਂ ਵਿੱਚ ਵੱਜਣ ਕਰਕੇ ਉਸਦਾ ਟਾਇਰ ਉਸਦੀ ਖੱਬੀ ਵੱਖੀ ਵਿੱਚ ਵਜਾ ਜਿਸ ਕਾਰਨ ਉਸ ਦੇ ਟਾਇਰ ਵੱਜਣ ਨਾਲ ਉਸ ਦੇ ਪੇਟ ਦਾ ਹਿੱਸਾ ਫਿਸ ਗਿਆ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।ਹਾਜੀਪੁਰ ਪੁਲਿਸ ਨੇ ਉਸ ਦੇ ਬਿਆਨਾਂ ਦੇ ਅਧਾਰ ਤੇ ਦਾਰਾ ਸਿੰਘ ਪੁੱਤਰ ਪਿਆਰਾਂ ਸਿੰਘ ਵਾਸੀ ਸ਼ਿੱਬੋ ਚੱਕ ਥਾਣਾ ਹਾਜੀਪੁਰ ਜ਼ਿਲਾਂ ਹੁਸ਼ਿਆਰਪੁਰ ਤੇ ਆਈ ਪੀ ਸੀ ਧਾਰਾ 279 ਅਤੇ 304 ਏ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply