BREAKING NEWS : ਜਿਲ੍ਹਾ ਹੁਸ਼ਿਆਰਪੁਰ ਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ, ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਵੱਲੋਂ ਚੈਕਿੰਗ

ਜਿਲ੍ਹਾ ਹੁਸ਼ਿਆਰਪੁਰ ਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ, ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਵੱਲੋਂ ਚੈਕਿੰਗ
ਹੁਸ਼ਿਆਰਪੁਰ (ਆਦੇਸ਼ )
ਪੰਜਾਬ ਸਰਕਾਰ ਵਲੋਂ ਸਾਲ 2021 ਦੋਰਾਨ ਝੋਨੇ ਦੀ ਖਰੀਦ ਕਰਨ ਸਬੰਧੀ ਦਿੱਤੇ ਗਏ ਹੁਕਮਾਂ
ਦੀ ਪਾਲਣਾ ਕਰਦੇ ਹੋਏ ਅਮਨੀਤ ਕੌਂਡਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲਾ
ਹੁਸ਼ਿਆਰਪੁਰ, ਦੇ ਦਿਸ਼ਾ ਨਿਰਦੇਸ਼ਾਂ ਅਤੇ ਰਵਿੰਦਰ ਪਾਲ ਸਿੰਘ ਸੰਧੂ (ਐਸਪੀ ਡੀ ) ਦੇ ਹੁਕਮਾਂ ਅਨੁਸਾਰ

ਪੰਜਾਬ ਰਾਜ ਵਿੱਚ ਕੋਈ ਵਿਅਕਤੀ ਬਾਹਰਲੇ ਰਾਜਾਂ ਤੋਂ ਝੋਨਾ
ਲਿਆ ਕੇ ਪੰਜਾਬ ਵਿੱਚ ਨਾ ਵੇਚ ਸਕੇ, ਦੀ ਰੋਕਥਾਮ ਕਰਨ ਸਬੰਧੀ ਬਾਹਰਲੇ ਰਾਜਾਂ ਨਾਲ ਜਿਲ੍ਹਾ ਹੁਸ਼ਿਆਰਪੁਰ
ਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ ਲਗਾਏ ਗਏ ਹਨ। ਹਰੇਕ ਨਾਕੇ ਤੇ ਇੱਕ ਐਨ.ਜੀ.ਓ ਸਮੇਤ 4
ਜਵਾਨ ਦਿਨ/ਰਾਤ ਸ਼ਿਫਟ ਵਾਇਜ ਤਾਇਨਾਤ ਕੀਤੇ ਗਏ ਹਨ।
ਪੰਜਾਬ ਰਾਜ ਵਿੱਚ ਦਾਖਲ
ਹੋਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਨਾਕਿਆਂ ਦੀ ਸੁਪਰਵੀਜਨ
ਵਾਸਤੇ ਐਸ.ਪੀ./ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਲਗਾਏ ਗਏ ਹਨ।

ਜਿਲ੍ਹਾ ਹੁਸ਼ਿਆਰਪੁਰ ਦੀ ਹੱਦ ਨਾਲ ਲਗਾਏ ਗਏ ਇੰਟਰ ਸਟੇਟ ਨਾਕਿਆਂ ਦੀ ਸੀਨੀਅਰ
ਅਫਸ਼ਰਾ ਵੱਲੋਂ ਦੋਬਾਰਾ ਚੈਕਿੰਗ ਕੀਤੀ ਜਾ ਰਹੀ ਹੈ, ਜਿਸਦੇ ਸਬੰਧ ਵਿੱਚ ਕੋਸਤਵ ਸ਼ਰਮਾ ਆਈ.ਪੀ.ਐਸ.,
ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਵਲੋਂ ਮਿਤੀ 08/10/2021 ਨੂੰ ਉਕਤ ਲਗਾਏ ਗਏ
ਨਾਕਿਆਂ ਵਿਚੋਂ ਨਾਕਾ ਭਵਨਾਲ ਅਤੇ ਨਾਕਾ ਬੁੱਢਾਵੜ ਪਹੁੰਚ ਕੇ ਚੈਕਿੰਗ ਕੀਤੀ ਗਈ, ਚੈਕਿੰਗ ਦੋਰਾਨ
ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਵਲੋਂ ਨਾਕਾ ਪਰ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ
ਪੰਜਾਬ ਸਰਕਾਰ ਵਲੋਂ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਜਿਹਨਾਂ ਨੂੰ ਹਦਾਇਤ
ਕੀਤੀ ਗਈ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਹੀਕਲਾਂ ਦੀ ਚੈਕਿੰਗ ਸੁਚੱਜੇ ਢੰਗ ਨਾਲ ਕੀਤੀ ਜਾਵੇ ਅਤੇ
ਬਾਹਰਲੇ ਰਾਜਾਂ ਤੋਂ ਕੋਈ ਵੀ ਵਿਅਕਤੀ ਝੋਨਾ ਲੈ ਕੇ ਹੁਸਿਆਰਪੁਰ ਦੀ ਹੱਦ ਅੰਦਰ ਦਾਖਲ ਨਾ ਹੋਣ ਦਿੱਤਾ
ਜਾਵੇ।


ਉਸ ਵਕਤ ਚੈਕਿੰਗ ਦੌਰਾਨ ਧਰਮਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ, ਆਪ੍ਰੇਸ਼ਨ/ਟ੍ਰੈਫਿਕ ਅਤੇ
ਸਕਿਉਰਟੀ ਹੁਸ਼ਿਆਰਪੁਰ, ਰਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਮੁਕੇਰੀਆ,
ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆ ਅਤੇ ਇੰਸਪੈਕਟਰ ਲੋਮੇਸ਼ ਕੁਮਾਰ ਮੁੱਖ ਅਫਸਰ
ਥਾਣਾ ਹਾਜੀਪੁਰ ਵੀ ਹਾਜਿਰ ਸਨ।
if possible, subscribe above channel
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply