ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਸਮੇਂ ਸਮੇਂ ਤੇ ਚੁੱਕੇ ਹਨ ਲੋੜੀਂਦੇ ਕਦਮ : ਸੁੰਦਰ ਸ਼ਾਮ ਅਰੋੜਾ

 ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਸਮੇਂ ਸਮੇਂ ਤੇ ਚੁੱਕੇ ਹਨ ਲੋੜੀਂਦੇ ਕਦਮ : ਸੁੰਦਰ ਸ਼ਾਮ ਅਰੋੜਾ
 ਵਿਧਾਇਕ ਅਰੋੜਾ ਨੇ 121 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 2646281 ਰੁਪਏ ਦੇ ਚੈਕ ਸੌਂਪੇ
 ਹੁਸ਼ਿਆਰਪੁਰ, 10 ਅਕਤੂਬਰ
 ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਕਿਸਾਨਾਂ ਦੀ ਮਜ਼ਬੂਤੀ ਲਈ ਸਮੇਂ -ਸਮੇਂ ਤੇ ਉਪਰਾਲੇ ਵੀ ਕਰ ਰਹੀ ਹੈ।  ਉਹ ਪਿੰਡ ਅੱਜੋਵਾਲ ਵਿਖੇ ਵੱਖ -ਵੱਖ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਦੇ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦੇ ਚੈਕ ਸੌਂਪਣ ਦੌਰਾਨ ਸੰਬੋਧਨ ਕਰ ਰਹੇ ਸਨ।
 ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਦੌਰਾਨ ਵੱਖ -ਵੱਖ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਦੇ 121 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 2646281 ਰੁਪਏ ਦੇ ਕਰਜ਼ਾ ਰਾਹਤ ਦੇ ਚੈੱਕ ਸੌਂਪੇ।  ਇਨ੍ਹਾਂ ਵਿੱਚ ਪਿੰਡ ਅੱਜੋਵਾਲ ਦੇ 50 ਕਿਸਾਨਾਂ ਨੂੰ 1123628 ਰੁਪਏ ਦੇ ਚੈਕ, ਵਾਰਡ ਨੰਬਰ 49 ਸਲਵਾੜਾ ਦੇ 34 ਕਿਸਾਨਾਂ ਨੂੰ 678370 ਰੁਪਏ, ਵਾਰਡ ਨੰਬਰ 50 ਨਲੋਈਆਂ ਦੇ 7 ਕਿਸਾਨਾਂ ਨੂੰ 103546 ਰੁਪਏ, ਬਸੀ ਗੁਲਾਮ ਹੁਸੈਨ ਦੇ 7 ਕਿਸਾਨਾਂ ਨੂੰ 147586 ਰੁਪਏ, ਰਸੂਲਪੁਰ ਦੇ 7 ਕਿਸਾਨਾਂ ਨੂੰ 175855, ਕੋਟਲਾਂ ਗੌਂਸਪੁਰ ਦੇ 8 ਕਿਸਾਨਾਂ ਨੂੰ 210160 ਰੁਪਏ, ਵਾਰਡ ਨੰਬਰ 49 ਸੁਖਿਆਬਾਦ ਦੇ 4 ਕਿਸਾਨਾਂ ਨੂੰ 105059 ਰੁਪਏ, ਬਸੀ ਕਿਕਰਾਂ ਦੇ 2 ਕਿਸਾਨਾਂ ਨੂੰ 49673 ਰੁਪਏ ਅਤੇ ਬਸੀ ਪੁਰਾਣੀ ਦੇ 2 ਕਿਸਾਨਾਂ ਨੂੰ 52394 ਰੁਪਏ ਦੇ ਕਰਜ਼ਾ ਰਾਹਤ ਚੈਕ ਦੇ ਚੈਕ ਮੁਹੱਈਆ ਕਰਵਾਏ ਗਏ।
 ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਰਾਜ ਦੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ ਹਨ ਅਤੇ ਸਭ ਤੋਂ ਵੱਧ ਰਕਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਿੱਸੇ ਆਈ ਹੈ।  ਉਨ੍ਹਾਂ ਕਿਹਾ ਕਿ ਕਰਜ਼ਾ ਰਾਹਤ ਸਕੀਮ ਅਧੀਨ ਇਸ ਜ਼ਿਲ੍ਹੇ ਦੇ 46000 ਤੋਂ ਵੱਧ ਲਾਭਪਾਤਰੀਆਂ ਨੂੰ ਕਵਰ ਕੀਤਾ ਗਿਆ ਹੈ, ਜਿਨ੍ਹਾਂ ਦੇ 104 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ।
 ਇਸ ਮੌਕੇ ਸਰਪੰਚ ਨਰਵੀਰ ਸਿੰਘ ਨੰਦੀ, ਸਰਪੰਚ ਸਤਿੰਦਰ ਸਿੰਘ, ਸਰਪੰਚ ਵਿਜੇਂਦਰ ਠਾਕੁਰ, ਸਰਪੰਚ ਕੁਲਦੀਪ ਅਰੋੜਾ, ਬਿੰਦੂ ਸ਼ਰਮਾ, ਕੌਂਸਲਰ ਗੁਰਮੀਤ ਰਾਮ, ਕੌਂਸਲਰ ਬਲਵਿੰਦਰ ਕੌਰ, ਸਰਪੰਚ ਮਨਪ੍ਰੀਤ ਸਿੰਘ, ਪੰਚ ਰਾਜਨ, ਦਲਜੀਤ ਕੁਮਾਰ, ਨੰਬਰਦਾਰ ਜਸਵਿੰਦਰ ਸਿੰਘ, ਪੰਚ ਗਿਆਨ ਸਿੰਘ, ਹਨੀ ਵੀ ਮੌਜੂਦ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply