ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਭਾਜਪਾ ਸਰਕਾਰ ਤੇ ਕਾਰਪੋਰੇਟਾਂ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਭਾਜਪਾ ਸਰਕਾਰ ਤੇ ਕਾਰਪੋਰੇਟਾਂ ਦੇ ਪੁਤਲੇ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਮਾਹਿਲਪੁਰ 16 ਅਕਤੂਬਰ (ਮੋਹਿਤ ਕੁਮਾਰ) ਅੱਜ ਇਲਾਕਾ ਮਾਹਿਲਪੁਰ ਚੱਬੇਵਾਲ ਦੇ ਸੰਯੁਕਤ ਕਿਸਾਨ ਮੋਰਚੇ ਦੇ ਸਮੱਰਥਕਾਂ ਵਲੋਂ ਮੇਨ ਚੌਂਕ ਮਾਹਿਲਪੁਰ ਵਿਖੇ ਤਾਨਾਸ਼ਾਹ ਤੇ ਜ਼ਾਲਮ,ਕਿਸਾਨਾਂ ਦੇ ਕਾਤਲ ਹਾਕਮਾਂ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਤੇ ਸਰਕਾਰ ਪ੍ਰਤੀ ਰੋਸ ਪ੍ਰਗਟ ਕਰਦਿਆਂ ਸਮੱਰਥਕਾਂ ਨੇ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਕਿਸਾਨ ਅੰਦੋਲਨ ਨੂੰ ਜਿੱਤ ਦਿਵਾਏਗੀ ਤੇ ਮੋਦੀ ਦੀ ਜ਼ਾਲਮ, ਵਿਕਾਊ, ਲੁਟੇਰੀ ਤੇ ਸਰਮਾਏਦਾਰਾਂ ਦੀ ਯਾਰ ਸਰਕਾਰ ਦਾ ਨਾਮ ਇਤਿਹਾਸ ਦੇ ਕਾਲ਼ੇ ਪੰਨਿਆਂ ਤੇ ਦਰਜ਼ ਹੋਵੇਗਾ। 22 ਜਨਵਰੀ ਤੋਂ ਬਾਅਦ ਧੋਖੇਬਾਜ਼ ਹੁਕਮਰਾਨਾਂ ਵਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨਾ ਅਤੇ ਪੈਰ ਪੈਰ ਤੇ ਧੋਖੇ ਤੇ ਜ਼ੁਲਮ ਨਾਲ ਅੰਦੋਲਨ ਨੂੰ ਬਦਨਾਮ ਕਰਨ ਤੇ ਕੁਚਲਣ ਦੀਆਂ ਸਾਰੀਆਂ ਸਾਜ਼ਿਸ਼ਾਂ ਦੀ ਘੋਰ ਨਿੰਦਿਆ ਕੀਤੀ ਗਈ। ਇਸ ਮੌਕੇ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਸਮੂਹ ਸਮੱਰਥਕਾਂ ਨੂੰ ਭਾਈਚਾਰਕ ਏਕਤਾ,ਸਾਂਝ ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਅਤੇ ਭੜਕਾਹਟ ਪੈਦਾ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਰਹਿਣ ਲਈ ਅਪੀਲ ਕੀਤੀ ਗਈ। ਇਲਾਕਾ ਨਿਵਾਸੀਆਂ ਨੂੰ ਦਿੱਲੀ ਬਾਰਡਰਾਂ ਵੱਲ ਕੂਚ ਕਰਨ ਲਈ ਵੀ ਸੁਨੇਹਾ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਵੱਖ-ਵੱਖ ਪਿੰਡਾਂ ਤੋਂ ਕਿਸਾਨ ਤੇ ਮਜ਼ਦੂਰ ਸ਼ਾਮਲ ਹੋਏ ਹਨ। ਟਰੱਕ ਅਪਰੇਟਰ ਯੂਨੀਅਨ ਮਾਹਿਲਪੁਰ,ਆਜ਼ਾਦ ਟੈਕਸੀ ਯੂਨੀਅਨ ਮਾਹਿਲਪੁਰ,ਦੁਕਾਨਦਾਰ ਭਾਈਚਾਰੇ ਦੇ ਨੁਮਾਇੰਦੇ ਹਰ ਵਾਰ ਦੀ ਤਰ੍ਹਾਂ ਇਸ ਰੋਸ ਪ੍ਰਦਰਸ਼ਨ ਵਿੱਚ ਵੀ ਤਨ ਮਨ ਧਨ ਨਾਲ ਸਹਿਯੋਗ ਦੇਣ ਪੁੱਜੇ ਅਤੇ ਅੰਦੋਲਨ ਦੀ ਸਫ਼ਲਤਾ ਤੱਕ ਹਰ ਪ੍ਰੋਗਰਾਮ ਵਿੱਚ ਸਾਥ ਦੇਣ ਦਾ ਭਰੋਸਾ ਦਿਵਾਇਆ।ਕੇਂਦਰ ਸਰਕਾਰ ਲਗਾਤਾਰ ਪੰਜਾਬ ਤੇ ਦੂਜੇ ਸੂਬਿਆਂ ਦੇ ਹੱਕਾਂ ਤੇ ਮਾਰੇ ਜਾ ਰਹੇ ਡਾਕਿਆਂ ਦੀ ਨਿਖੇਧੀ ਕੀਤੀ ਗਈ।ਤਾਨਾਸ਼ਾਹ ਹੁਕਮਰਾਨਾਂ ਨੂੰ ਅਕਲ ਤੋਂ ਕੰਮ ਲੈਣ ਅਤੇ ਮਿਹਨਤਕਸ਼ ਲੋਕਾਂ ਨਾਲ ਇਨਸਾਫ਼ ਕਰਨ ਲਈ ਕਾਲ਼ੇ ਕਾਨੂੰਨ ਜਲਦ ਤੋਂ ਜਲਦ ਰੱਦ ਕਰਨ ਲਈ ਕਿਹਾ ਗਿਆ।ਸਰਕਾਰ ਵਲੋਂ ਲਗਾਤਾਰ ਆਪਣਾਏ ਗੈਰ ਜ਼ਿੰਮੇਵਾਰ ਰਵੱਈਏ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਦੀ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਜਿਸ ਨੇ ਸਿਵਾਏ ਕੂੜ ਪ੍ਰਚਾਰ, ਜੁਮਲੇਬਾਜ਼ੀ ਤੇ ਧੋਖੇਬਾਜ਼ੀ ਦੇ ਕੋਈ ਲੋੜੀਂਦਾ ਸਾਰਥਕ ਕਦਮ ਨਹੀਂ ਚੁੱਕਿਆ!ਦੇਸ਼ ਅੰਦਰ ਫਿਰਕਾਪ੍ਰਸਤੀ, ਬੇਰੁਜ਼ਗਾਰੀ,ਧੱਕੇਸ਼ਾਹੀ ਤੇ ਸ਼ੋਸ਼ੇਬਾਜ਼ੀ ਦਾ ਬੋਲਬਾਲਾ ਹੈ। ਅਪਰਾਧੀ ਅਨਸਰਾਂ ਨੂੰ ਸਰਕਾਰ ਦੀ ਸ਼ਹਿ ਪ੍ਰਾਪਤ ਹੈ। ਮਿਹਨਤਕਸ਼ ਲੋਕਾਂ ਦਾ ਜਿਊਣਾਂ ਦੁੱਭਰ ਹੋਇਆ ਪਿਆ ਹੈ। ਕਿਸਾਨ ਅੰਦੋਲਨ ਨੇ ਇਸ ਨਿਰਾਸ਼ਤਾ ਦੇ ਆਲਮ ਵਿੱਚ ਇੱਕ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ। ਲੋਕਾਂ ਅੰਦਰ ਜਾਗਰੂਕਤਾ ਆਈ ਹੈ ਤੇ ਉਹ ਆਪਣੇ ਹੱਕਾਂ ਖਾਤਰ ਲੜਨ ਲਈ ਰਾਜਧਾਨੀ ਦੀਆਂ ਸੜਕਾਂ ਤੇ ਡੇਰੇ ਲਾਕੇ ਬੈਠੇ ਹਨ!ਸ਼ਾਂਤੀ ਤੇ ਸਦਭਾਵਨਾ ਨਾਲ ਚੱਲ ਰਹੇ ਅੰਦੋਲਨ ਵਿੱਚ ਲੋਕਾਂ ਨੂੰ ਜਲਦ ਜਿੱਤ ਪ੍ਰਾਪਤ ਹੋਵੇਗੀ!ਜ਼ਾਲਮ ਸਰਕਾਰ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ! ਮਿਹਨਤਕਸ਼ ਲੋਕ ਸਰਕਾਰੀ ਜ਼ਬਰ-ਜ਼ੁਲਮ ਦਾ ਸਬਰ ਸ਼ਾਂਤੀ ਨਾਲ ਮੁਕਾਬਲਾ ਕਰਕੇ ਜਲਦ ਜਿੱਤ ਪ੍ਰਾਪਤ ਕਰਕੇ ਘਰਾਂ ਨੂੰ ਪਰਤਣਗੇ!ਅਤਿੱਆਚਾਰੀ ਹੁਕਮਰਾਨਾਂ ਨੂੰ ਉਨ੍ਹਾਂ ਦੇ ਕੀਤੇ ਪਾਪ ਲੈਣ ਡੁੱਬਣਗੇ। ਇਸ ਮੌਕੇ ਬਲਜੀਤ ਸਿੰਘ ਕੁੱਕੀ ਪ੍ਰਧਾਨ, ਗੁਰਦੀਪ ਸੰਘਾ, ਗੁਰਮਿੰਦਰ ਕੈਂਡੋਵਾਲ, ਮਨਦੀਪ ਬੈਂਸ ਮੰਗਾ, ਪਰਮਜੀਤ ਪੰਮਾ ਡੇਰਾ ਬਾਪੂ ਗੰਗਾ ਦਾਸ ਜੀ, ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ, ਪਰਮਿੰਦਰ ਪਿੰਦਾ, ਖੁਸ਼ਵੰਤ ਬੈਂਸ, ਅਮਨਦੀਪ ਸਰਪੰਚ, ਮੱਖਣ ਕੋਠੀ, ਯੁੱਧਵੀਰ ਬਰਾੜ, ਰਾਜਾ ਸਰਬਦਿਆਲ ਸਿੰਘ, ਕਰਮਜੀਤ ਸਿੰਘ ਨਿਹੰਗ, ਅਮਨਦੀਪ ਮਾਹਿਲਪੁਰ, ਜਸਪਾਲ ਸਿੰਘ,ਦਲਬੀਰ ਪੰਡਿਤ, ਵਰੁਣ ਕੁਮਾਰ,ਜੰਗ ਬਹਾਦਰ ਸਿੰਘ, ਖੁਸ਼ਵੰਤ ਬੈਂਸ, ਪਰਮਿੰਦਰ ਪਿੰਦਾ,ਹੰੰਸ ਰਾਜ ਮਜ਼ਦੂਰ ਆਗੂ,ਲਾਲ ਸਿੰਘ, ਸੱਤਾ ਹਵੇਲੀ, ਜੱਗੀ ਹਵੇਲੀ, ਸੰਤੋਖ ਸਿੰਘ, ਯੁੱਧਵੀਰ ਸਿੰਘ ਬਰਾੜ, ਤਜਿੰਦਰ ਰਿੱਕੀ,,ਸਨੀ ਮੁਗੋਵਾਲ, ਬਲਬੀਰ ਬੀਰਾ, ਜਸਵੀਰ ਸਿੰਘ, ਗੁਰਦੀਪ ਸਿੰਘ ਸੰਘਾ, ਬਿੱਲਾ ਮੁੱਗੋਵਾਲ , ਗੁਰਦੀਪ ਬੱਧਣ, ਸ਼ਿੰਦਾ ਬੱਢੋਆਣ, ਸੁੱਖਪ੍ਰੀਤ ਬੂੜੋ ਬਾੜੀ ਅਤੇ ਵੱਡੀ ਗਿਣਤੀ ਵਿੱਚ ਅੰਦੋਲਨ ਸਮੱਰਥਕ ਤੇ ਕਿਸਾਨ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply