ਅੱਜ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋਂ 12ਵੇਂ ਦਿਨ ਕਲਮ ਛੋੜ ਹੜਤਾਲ ਜਾਰੀ

ਹੁਸ਼ਿਆਰਪੁਰ : ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਮਿਤੀ 19.10.2021 ਨੂੰ ਪੰਜਾਬ ਭਰ ਦੇ ਦਫਤਰਾਂ ਅਤੇ ਚੰਡੀਗੜ੍ਹ ਸਥਿਤ ਡਾਇਰੈਕਟੋਰੇਟ ਦਫਤਰਾਂ ਦੇ ਮਨਿਸਟਰੀਅਲ ਕਰਮਚਾਰੀਆਂ ਵੱਲੋਂ 12ਵੇਂ ਦਿਨ ਕਲਮ ਛੋੜ ਹੜਤਾਲ ਜਾਰੀ ਰਹੀ ਜਿਲ੍ਹੇ ਵਿੱਚ ਹੜਤਾਲ ਕਰਨ ਵਾਲੇ ਮੁੱਖ ਦਫਤਰਾਂ ਵਿੱਚ ਖਜਾਨਾ ਵਿਭਾਗ, ਲੋਕ ਨਿਰਮਾਣ ਵਿਭਾਗ, ਬਾਗਵਾਨੀ ਵਿਭਾਗ, ਸਿਵਲ ਸਰਜਨ ਦਫਤਰ, ਡੀ.ਸੀ. ਦਫਤਰ, ਐਸ.ਡੀ.ਐਮਜ਼ ਦਫਤਰ, ਕਰ ਅਤੇ ਆਬਕਾਰੀ ਵਿਭਾਗ ਪਸ਼ੂ ਪਾਲਣ ਵਿਭਾਗ, ਟਰਾਂਪੋਰਟ ਵਿਭਾਗ,  ਜਨ ਸਿਹਤ ਵਿਭਾਗ, ਵਾਟਰ ਸਪਲਾਈ ਸੈਨੀਟੇਸ਼ਨ, ਖੇਤੀਬਾੜੀ ਵਿਭਾਗ, ਜੰਗਲਾਤ ਵਿਭਾਗ, ਇਰੀਗੇਸ਼ਨ ਵਿਭਾਗ, ਪੋਲੀਟੈਕਨਿਕ ਵਿਭਾਗ, ਆਈ.ਟੀ.ਆਈ. ਵਿਭਾਗ, ਜਿਲ੍ਹਾ ਰੋਜਗਾਰ ਦਫਤਰ, ਸਰਕਾਰੀ ਕਾਲਜ, ਇੰਡਸਟਰੀ ਵਿਭਾਗ, ਮੱਛੀ ਪਾਲਣ ਵਿਭਾਗ, ਭੂਮੀ ਰੱਖਿਆ ਦਫਤਰ ਆਦਿ ਸ਼ਾਮਿਲ ਸਨ।

ਹੁਸ਼ਿਆਰਪੁਰ ਕਰ ਅਤੇ ਆਬਕਾਰੀ ਵਿਭਾਗ, ਸਿਹਤ ਵਿਭਾਗ.ਡੀ.ਸੀ. ਦਫਤਰ  ਅਤੇ ਪੀ ਡਬਲਯੂ ਡੀ ਵਿਭਾਗ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋਂ ਦਫਤਰਾਂ ਦੇ ਬਾਹਰ ਰੈਲੀਆਂ ਕੀਤੀਆਂ ਗਈਆਂ। ਜਿਸ ਵਿੱਚ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆਂ ਦੀ ਨਿਖੇਧੀ ਕੀਤੀ ਗਈ। ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ੍ਰੀ ਅਨੀਰੁਧ ਮੋਦਗਿਲ ਅਤੇ ਜਿਲ੍ਹਾ ਜਨਰਲ ਸਕੱਤਰ ਸ੍ਰੀ ਜਸਵੀਰ ਸਿੰਘ ਧਾਮੀ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ 18.10.2021 ਦੀ ਮੀਟਿੰਗ ਵਿੱਚ ਮੁਲਾਜਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ,ਸਕਰਾਰ ਦੇ ਨੁਮਾਂਇਂਦਿਆਂ ਵੱਲੋਂ ਕਿਹਾ ਗਿਆ ਕਿ 01.01.2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਬਾਰੇ ਪੇਅ ਕਮਿਸ਼ਨ ਦੀ ਰਿਪੋਰਟ ਸਬੰਧੀ ਸਥਿਤੀ 2 ਦਿਨਾਂ ਵਿੱਚ ਸਪੱਸ਼ਟ ਕਰ ਦਿੱਤੀ ਜਾਵੇਗੀ। ਇਸ ਤੋੰ ਇਲਾਵਾ 15% ਵਾਧੇ ਨਾਲ ਲਾਭ ਲੈਣ ਵਾਲੇ ਕਰਮਚਾਰੀਆਂ ਦੇ ਏਰੀਅਰ ਸਬੰਧੀ ਵੀ ਕਲੈਰੀ ਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਸੁਪਰਡੈਂਟ ਦੀ ਪਰਮੋਸ਼ਨ ਲਈ 8 ਸਾਲ ਵਾਲੀ ਬਾਰ ਖਤਮ ਕਰਨ ਦਾ ਵੀ ਭਰੋਸਾ ਦਿੱਤਾ ਗਿਆ । 23 ਦਸੰਬਰ 2011 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਦੇ ਟਾਈਪ ਟੈਸਟ ਦੀ ਥਾਂ 120 ਘੰਟਿਆਂ ਦੀ ਟ੍ਰੇਨਿਗ ਵਾਲਾ ਪੱਤਰ ਹੁਣ ਤੱਕ ਲਾਗੂ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਮੁਲਾਜਮਾਂ ਵੱਲੋਂ ਹਾਊਸ ਰੈਂਟ ਭੱਤਾ ਘਟਾਏ ਜਾਣ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਵੱਲੋਂ ਟੇਬਲ ਟਾਕ ਦੌਰਾਨ ਜੋ ਮੰਗਾਂ ਮੰਨੀਆਂ ਹਨ, ਨੂੰ ਲਾਗੂ ਕਰਨ ਲਈ ਇਹ ਕਰਮਚਾਰੀ ਸੰਘਰਸ਼ ਕਰ ਰਹੇ ਹਨ। ਮੁੱਖ ਮੰਗਾਂ ਵਿੱਚ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕਰਨਾ, 2004 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨਾ, ਸੈਂਟਰ ਪੈਟਰਨ ਤੇ ਭਰਤੀ ਹੋਏ ਮੁਲਾਜਮਾਂ ਨੂੰ ਪੂਰਾ ਸਕੇਲ ਦੇਣਾ ਅਤੇ 01.01.2016 ਤੋਂ ਬਾਦ ਭਰਤੀ ਹੋਏ ਮੁਲਾਜਮਾਂ ਨੂੰ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਲਾਭ ਦੇਣਾ, 23 ਦਸੰਬਰ 2011 ਤੋਂ ਬਾਦ ਭਰਤੀ ਹੋਏ ਮਨਿਸਟੀਰੀਅਲ ਮੁਲਾਜਮਾਂ ਦੇ ਟਾਈਪ ਟੈਸਟ ਦੀ ਥਾ 120 ਘੰਟੇ ਦੀ ਕੰਪਿਊਟਰ ਟ੍ਰੇਨਿੰਗ ਲਾਗੂ ਕਰਨਾ ਆਦਿ  ਸ਼ਾਮਿਲ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply