#LUDHIANA_MLA_TALWAR : ਵਿਧਾਇਕ ਸੰਜੇ ਤਲਵਾੜ ਨੇ ਸਰਕਾਰੀ ਕਾਲਜ ਈਸਟ ਦੀ ਨਵੀਂ ਬਿਲਡਿੰਗ ਵਿੱਚ ਕਲਾਸਾਂ ਲਗਾਉਣ ਦੀ ਸ਼ੁਰੂਆਤ ਕਰਵਾਈ

ਲੁਧਿਆਣਾ :  ਗੁਰਵਿੰਦਰ ਸਿੰਘ ਸਮਾਰਟੀ 
ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਜਾਦੀ ਤੋਂ ਬਾਅਦ ਖੋਲੇ ਗਏ ਨਵੇ ਸਰਕਾਰੀ ਕਾਲਜ ਈਸਟ ਦੀ ਬਿਲਡਿੰਗ ਦੇ ਪੂਰੇ ਹੋ ਚੁੱਕੇ ਕੰਮ ਤੋਂ ਬਾਅਦ ਅੱਜ ਨਵੀਂ ਬਿਲਡਿੰਗ ਵਿੱਚ ਕਲਾਸਾਂ ਲਗਾਉਣ ਦੀ ਸ਼ੁਰੂਆਤ ਕਰਵਾਈ ਗਈ।ਨਵੇਂ ਸਰਕਾਰੀ ਕਾਲਜ ਈਸਟ ਵਿੱਚ ਕਲਾਸਾਂ ਲਗਾਉਣ ਦਾ ਉਦਘਾਟਨ ਵਿਧਾਇਕ ਸੰਜੇ ਤਲਵਾੜ ਵੱਲੋਂ ਕਾਲਜ ਦੀਆਂ ਵਿਦਿਆਰਥਣਾ ਕੋਲੋਂ ਰਿਬਨ ਕੱਟਵਾ ਕੇ ਕੀਤਾ।

ਇਸ ਮੌਕੇ ਤੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ ਸੈਕਟਰ -39 ਵਿੱਚ ਚੰਡੀਗੜ੍ਹ ਰੋਡ ਤੇ ਵਰਧਮਾਨ ਮਿਲ ਦੇ ਸਾਮਣੇ ਗਲਾਡਾ ਦੀ ਲੱਗਭਗ  05 ਏਕੜ ਥਾਂ ਵਿੱਚ ਲੱਗਭਗ 15 ਕਰੋੜ ਦੀ ਲਾਗਤ ਨਾਲ ਸਰਕਾਰੀ ਕਾਲਜ਼ ਈਸਟ ਦੀ ਬਿਲਡਿੰਗ ਬਣਕੇ ਤਿਆਰ ਹੋਈ ਹੈ। ਜਿਸ ਵਿੱਚ ਕਲਾਸਾਂ ਦੀ ਸ਼ੁਰੂਆਤ ਅੱਜ ਤੋਂ ਕਰਵਾ ਦਿੱਤੀ ਗਈ ਹੈ।

ਸਰਕਾਰੀ ਕਾਲਜ ਈਸਟ ਦੀਆ ਪੰਜਾਬ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਬੀ.ਏ. ਦੇ ਕੋਰਸ ਦੀਆ ਕਲਾਸਾਂ ਪਿਛਲੇ ਕਾਫੀ ਸਮੇਂ ਤੋਂ ਐਸ.ਸੀ.ਡੀ. ਸਰਕਾਰੀ ਕਾਲਜ ਵਿੱਚ ਲੱਗ ਰਹੀਆ ਸਨ , ਅੱਜ ਤੋਂ ਉਹ ਕਲਾਸਾਂ ਹੁਣ ਸਰਕਾਰੀ ਕਾਲਜ ਈਸਟ ਵਿੱਚ ਲੱਗਣੀਆਂ ਸ਼ੁਰੂ ਹੋ ਗਈਆ ਹਨ।ਅੱਗਲੇ ਸਾਲ 2022-23 ਸ਼ੈਸ਼ਨ ਤੋਂ ਇਸ ਨਵੇਂ ਬਣੇ ਸਰਕਾਰੀ ਕਾਲਜ ਈਸਟ ਵਿੱਚ B.com , B.B.A. , BCA , BSC ( Non – Medical ) , BSC ( Medical ) , BA- Mathematics , Advertisement & Sales Manship , Fine Arts , Sociology , Psychology , Public Administration , Physical Education ) ਦੀਆ ਕਲਾਸਾਂ ਲਗਾਈਆ ਜਾਣਗੀਆ।ਇਨ੍ਹਾਂ ਕਲਾਸਾ ਨੂੰ 2022-23 ਵਿੱਚ ਲਗਾਉਣ ਲਈ ਸਰਕਾਰ ਕੋਲੋਂ ਮੰਨਜੂਰੀ ਮੰਗੀ ਗਈ ਹੈ।

Advertisements
Advertisements
Advertisements

ਜਲਦ ਹੀ ਮੰਨਜ਼ੂਰੀ ਮਿਲਣ ਤੋਂ ਬਾਅਦ ਇਸ ਕਾਲਜ ਵਿੱਚ ਇਨ੍ਹਾਂ ਕਲਾਸਾ ਦੀ ਸ਼ੁਰੂਆਤ ਕਰਵਾਉਣ ਲਈ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਜਾਏਗੀ। ਇਸ ਮੌਕੇ ਤੇ ਹਰਬੰਸ ਲਾਲ ਤਲਵਾੜ , ਅਜੇ ਤਲਵਾੜ , ਕੁੰਵਰ ਤਲਵਾੜ , ਕੌਂਸਲਰ ਕਿਟੀ ਉੱਪਲ , ਕੌਂਸਲਰ ਕੁਲਦੀਪ ਜੰਡਾ , ਕੌਂਸਲਰ ਨਰੇਸ਼ ਉੱਪਲ , ਕੌਂਸਲਰ ਸੁਖਦੇਵ ਬਾਵਾ , ਕੌਂਸਲਰ ਵਨੀਤ ਭਾਟਿਆ , ਕੌਂਸਲਰ ਹਰਜਿੰਦਰ ਪਾਲ ਲਾਲੀ , ਕੌਂਸਲਰ ਰਾਜੂ ਅਰੋੜਾ , ਕੌਂਸਲਰ ਕੰਚਨ ਮਲਹੋਤਰਾ , ਕੌਂਸਲਰ ਉਮੇਸ਼ ਸ਼ਰਮਾ , ਕੌਂਸਲਰ ਪਤੀ ਗੌਰਵ ਭੱਟੀ , ਕੌਂਸਲਰ ਪਤੀ ਮੋਨੂੰ ਖਿੰਡਾ , ਕੌਂਸਲਰ ਪਤੀ ਹੈਪੀ ਰੰਧਾਵਾ , ਕੌਂਸਲਰ ਪਤੀ ਵਿਪਨ ਵਿਨਾਇਕ , ਕੌਂਸਲਰ ਪਤੀ ਸਤੀਸ਼ ਮਲਹੋਤਰਾ , ਸਾਬਕਾ ਕੌਂਸਲਰ ਪਰਮਿੰਦਰ ਮਹਿਤਾ , ਸਤਨਾਮ ਸਿੰਘ ਸੱਤਾ , ਅਨੀਲ ਬਹਿਲ , ਮਾਨਵ ਪੱਬੀ , ਪ੍ਰਿਸਿਪਲ ਡਾ . ਪ੍ਰਵੀਨ , ਈਸਟ ਕਾਲਜ ਇੰਚਾਰਜ ਪ੍ਰੋਫੈਸਰ ਕੱਜਲਾ , ਡਾ . ਅਸ਼ਵਨੀ ਭੱਲਾ , ਪ੍ਰੋਫੈਸਰ ਸੁਮਨ ਲਤਾ , ਪ੍ਰੋਫੈਸਰ ਹਰਪ੍ਰੀਤ ਬਾਜਵਾ , ਪ੍ਰੋਫੈਸਰ ਨਿਤਿਸ਼ ਸਚਦੇਵਾ , ਪ੍ਰੋਫੈਸਰ ਮਨਪ੍ਰੀਤ ਕੌਰ , ਪ੍ਰੋਫੈਸਰ ਕੁਲਵੀਰ ਸਿੰਘ , ਪ੍ਰੋਫੈਸਰ ਪਰਮਜੀਤ ਕੌਰ , ਪ੍ਰੋਫੈਸਰ ਸ਼ਿਲਪਾ ਮੋਡੀ , ਪ੍ਰੋਫੈਸਰ ਦਿਨੇਸ਼ ਸ਼ਾਰਦਾ , ਕੰਵਲਜੀਤ ਸਿੰਘ ਬੋਬੀ , ਕਪਿਲ ਮਹਿਤਾ , ਦਿਵੇਸ਼ ਮੱਕੜ , ਨਿਤਿਨ ਤਲਵਾੜ , ਇੰਦਰਪ੍ਰੀਤ ਸਿੰਘ ਰੂਬਲ , ਰਾਜਨ ਟੰਡਨ , ਗੁਰਜੋਤ ਸਿੰਘ , ਰਿੱਕੀ ਮਲਹੋਤਰਾ , ਅੰਕਿਤ ਮਲਹੋਤਰਾ , ਸਾਗਰ ਉੱਪਲ , ਵਿੱਕੀ ਬਾਂਸਲ , ਅਮਰਜੀਤ ਸਿੰਘ , ਹਰਮਨ ਗਰੇਵਾਲ , ਕਮਲ ਸ਼ਰਮਾ , ਜਗਦੀਸ਼ ਸੇਤੀਆ , ਨਰਿੰਦਰ ਘੂਗੀ , ਨਰਿੰਦਰ ਗਰੇਵਾਲ , ਗੁਰਸ਼ਰਨ ਸਿੰਘ , ਅਯੂਸ਼ ਟੰਡਨ , ਆਸ਼ੂ ਮਹਿਨ , ਡਾ . ਬਬਲੂ , ਜਸਬੀਰ ਮਨੋਚਾ ਤੋਂ ਇਲਾਵਾ ਹੋਰ ਕਈ ਪ੍ਰੋਫੈਸਰ ਤੇ ਕਾਲਜ ਦੇ ਸਾਰੇ ਵਿਦਿਆਰਥੀ ਵੀ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply