#SSP_HOSHIARPUR_KS_HEER :LATEST: ਜ਼ਿਲਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 39 ਮੁਕੱਦਮੇ ਦਰਜ 53 ਗ੍ਰਿਫਤਾਰ,10 ਇੰਟਰਸਟੇਟ ਪੱਕੇ ਨਾਕੇ ਲਗਾਏ ਗਏ

SSP_HOSHIARPUR_KS_HEER : LATEST: ਜ਼ਿਲਾ ਪੁਲਿਸ ਵਲੋਂ ਭੈੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 39 ਮੁਕੱਦਮੇ ਦਰਜ 53 ਗ੍ਰਿਫਤਾਰ
ਤਿਉਹਾਰਾਂ ਨੂੰ ਮੱਦੇਨਜਰ ਰੱਖਦੇ ਹੋਏ 10 ਇੰਟਰ ਸਟੇਟ ਪੱਕੇ ਨਾਕੇ ਲਗਾਏ ਗਏ
ਹੁਸ਼ਿਆਰਪੁਰ (ਆਦੇਸ਼ )
ਕੁਲਵੰਤ ਸਿੰਘ ਹੀਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪੁਲਿਸ ਲਾਇਨ ਹੁਸ਼ਿਆਰਪੁਰ ਵਿਖੇ ਮੀਟਿੰਗ ਕੀਤੀ ਗਈ । ਇਸ ਮੀਟਿੰਗ ਵਿੱਚ ਰਵਿੰਦਰ ਪਾਲ ਸਿੰਘ ਸੰਧੂ ਪੀ.ਪੀ.ਐਸ.ਪੁਲਿਸ ਕਪਤਾਨ/ਤਫਤੀਸ਼, ਹੁਸ਼ਿਆਰਪੁਰ, ਮਨਦੀਪ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ ਹਾਜਿਰ ਸਨ।


ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਮੀਟਿੰਗ ਵਿੱਚ ਪੰਜਾਬ ਸਰਕਾਰ ਵਲੋਂ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਆਮ ਜਨਤਾ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਸਬੰਧੀ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਨ, ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ, ਨਸ਼ੇ ਦੇ ਕਾਰੋਬਾਰ, ਗੈਰ ਕਾਨੂੰਨੀ ਮਾਈਨਿੰਗ, ਦੜੇ ਸੱਟਾ ਦੇ ਕਾਰੋਬਾਰ ਨੂੰ ਠੱਲ ਪਾਉਣ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਹਿੱਸਾ ਲੈਣਵਾਲੇ ਭੈੜੇ ਪੁਰਸ਼ਾ ਖਿਲਾਫ ਸਖਤੀ ਨਾਲ ਕਾਰਵਾਈ ਕਰਨ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸਤੋਂ ਇਲਾਵਾ ਇਹ ਵੀ ਹਦਾਇਤ ਕੀਤੀ ਕਿ ਪੁਲਿਸ ਨਿਰਪੱਖ ਪਾਰਦਰਸ਼ਤਾ ਵਾਲਾ ਕੰਮ ਕਰੇ ਅਤੇ ਕੋਈ ਵੀ ਕੁਰੱਪਸ਼ਨ ਸਬੰਧੀ ਸ਼ਿਕਾਇਤ ਬਰਦਾਸ਼ਤ ਨਾ ਕਰਨ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸਦੇ ਤਹਿਤ ਲੋਕਲ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕਰਕੇ ਦੋਸੀਆਂਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।


ਮਿਤੀ 21/08/2021 ਨੂੰ ਪਿੰਡ ਝੂੰਗੀਆਂ ਵਿਖੇ ਗੋਲੀਆਂ ਮਾਰ ਕੇ ਬਲਵੀਰ ਕੌਰ ਦਾ ਕਤਲ ਅਤੇ ਸ਼ਬਦੀਪ ਕੌਰ ਨੂੰ ਗੋਲੀਆਂ ਮਾਰ ਕੇ ਜਖਮੀ ਕਰਨ ਦੇ ਸਬੰਧ ਵਿੱਚ ਮੁਕੱਦਮਾ ਨੰਬਰ 107 ਅਸਲਾ ਐਕਟ ਥਾਣਾ ਚੱਬੇਵਾਲ ਵਿਖੇ ਮਨਦੀਪ ਸਿੰਘ ਪੁੱਤਰ ਗੁਰਜਿੰਦਰ ਪਾਲ ਸਿੰਘ ਵਾਸੀ ਭਾਰ ਸਿੰਘ ਪੁਰਾ ਥਾਣਾ ਫਿਲੋਰ ਜਿਲ੍ਹਾ ਜਲੰਧਰ ਵਗੈਰਾ ਦੇ ਖਿਲਾਫ ਦਰਜ ਰਜਿਸਟਰ ਹੋਇਆ ਸੀ, ਜਿਸ ਵਿੱਚ ਮਨਦੀਪ ਸਿੰਘ ਗ੍ਰਿਫਤਾਰ ਕਰਨਾ ਬਾਕੀ ਸੀ, ਜਿਸਦੀ ਐਲ.ਓ.ਸੀ. ਜਾਰੀ ਕਰਵਾਈ ਹੋਈ ਸੀ, ਜੋ ਬਹੁਤ ਹੀ ਸ਼ਾਤਰ ਸੀ, ਜੋ ਜੈਪੁਰ ਹੋ ਕੇ ਵਿਦੇਸ ਅਮਰੀਕਾ ਭੱਜਣ ਦੀ ਤਾਕ ਵਿੱਚ ਸੀ, ਜਿਸਨੂੰ ਮਿਤੀ 26/10/2021 ਨੂੰ ਜੈਪੁਰ ਰਾਜਸਥਾਨ) ਦੇ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਮਿਤੀ 20/09/2021 ਜਸਪਾਲ ਆੜਤੀਏ ਦੇ ਲੜਕੇ ਰਾਜਨ ਨੂੰ ਜਦੋਂ ਉਹ ਆੜਤ ਦੀ ਦੁਕਾਨ ਤੇ ਆਪਣੀ ਸਫਵਿਟ ਕਾਰ ਤੇ ਦੁਕਾਨ ਤੇ ਗਿਆ ਸੀ ਤਾਂ ਉਸਨੂੰ ਅਗਵਾਹਕਾਰਾਂ ਵਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਉਸਨੂੰ ਛੱਡਣ ਤੇ ਬਦਲੇ 50 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕਰਨ ਤੇ ਮੁਕਦਮਾ ਨੰਬਰ 225 ਮਿਤੀ 20/09/202 ਮੁਕਦਮਾ ਨੰਬਰ 225 ਮਿਤੀ 20/09/2021 ਅ.ਧ. 364 ਮੁਕਦਮਾ ਨੰਬਰ 225 ਮਿਤੀ 20/09/2021 ਅ.ਧ. 364- 1 ਅ.ਧ. 364-ਏ ਭ.ਦ. ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਏ ਭ.ਦ. ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਹੋਇਆ ਹੈ, ਜਿਸ ਵਿੱਚ ਦੋਸ਼ੀ ਵਰਿੰਦਰਪਾਲ ਸਿੰਘ ਉਰਫ ਵਿੱਕੀ ਸਮੇਤ ਜਗਜੀਤ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸ਼ੀ ਮੁਖਲਿਆਣਾ ਥਾਣਾ ਮੇਹਟੀਆਣਾ, ਅਮਰੀਕ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੱਟੀ, ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਕਤ ਮੁਕੱਦਮਾ ਵਿੱਚ ਇੱਕ ਹੋਰ ਲੋੜੀਂਦੇ ਦੋਸ਼ੀ ਹਰਪ੍ਰੀਤ ਸਿ ੰਘ ਉਰਫ ਹੈਪੀ ਪੁੱਤਰ ਹਰਜਿੰਦਰ ਸਿੰਘ ਵਾਸੀ ਮੁਖਲਿਆਣਾ ਥਾਣਾ ਮੇਹਟੀਆਣਾ ਨੂੰ ਮਿਤੀ 21/10/2021 ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਇਸੇ ਹੀ ਤਰਾਂ ਇੰਸਪੈਕਟਰ ਸ਼ਿਵ ਕੁਮਾਰ ਇੰਨਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਵਲੋਂ ਚੋਰੀ, ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ਰਾਜੇਸ਼ ਕੁਮਾਰ ਉਰਫ ਸੰਨੀ ਪੁੱਤਰ ਗਿਆਨ ਚੰਦ ਵਾਸੀ ਵਾਰਡ ਨੰਬਰ 04, ਮੁਹੱਲਾ ਲਾਲਗੜ੍ਹ ਰਵਿਦਾਸ ਨਗਰ ਥਾਣਾ ਸਦਰ ਹੁਸ਼ਿਆਰਪੁਰ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 168 ਮਿਤੀ 25/10/2021 ਅ.ਧ. 379 ਭ.ਦ. ਥਾਣਾ ਸਦਰ ਜਿਲ੍ਹਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਉਸ ਪਾਸੋਂ ਚੋਰੀ ਕੀਤਾ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ ਅਤੇ ਬਾਦ ਵਿੱਚ ਉਸ ਪਾਸੋਂ ਕੀਤੀ ਗਈ ਪੁੱਛ ਗਿੱਛ ਦੇ ਆਧਾਰ ਪਰ ਉਸ ਵਲੋਂ ਚੋਰੀ ਕੀਤੇ ਗਏ ਹੋਰ 4 ਮੋਟਰ ਸਾਈਕਲ ਬੱਸ ਸਟੈਂਡ ਹੁਸ਼ਿਆਰਪੁਰ ਤੋਂ ਬ੍ਰਾਮਦ ਕੀਤੇ, ਇਸਤੋਂ ਇਲਾਵਾ ਬੱਸ ਸਟੈਂਡ ਹੁਸਿਆਰਪੁਰ ਵਿਖੇ 3 ਮੋਟਰ ਸਾਈਕਲ ਅਤੇ 04 ਅੇੈਕਟਿਵਾ ਜੋ ਕਿ ਲੰਮੇ ਸਮੇਂ ਲਵਾਰਿਸ ਖੜੇ ਸਨ, ਜਿਹਨਾਂ ਵਿਚੋਂ
ਕਈ ਮੋਟਰ ਸਾਈਕਲਾਂ ਪਰ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਹਨ, ਜਿਹਨਾਂ ਨੂੰ ਵੀ ਕਬਜਾ ਪੁਲਿਸ ਵਿੱਚ ਲੈ ਕੇ ਤਫਤੀਸ਼ ਕੀਤੀ ਜਾ ਰਹੀ ਹੈ।


ਉਪਰੋਕਤ ਦਿੱਤੇ ਗਏ ਦਿਸਾ ਨਿਰਦੇਸਾ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਵਿੱਚ ਬੀਤੇ 10 ਦਿਨਾਂ ਦੋਰਾਨ ਨਸ਼ਿਆਂ ਦੇ
ਕਾਰੋਬਾਰ ਨੂੰ ਠੱਲ ਪਾਉਣ ਲਈ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਖਿਲਾਫ 25 ਮੁਕੱਦਮੇ ਦਰਜ ਕਰਕੇ 31 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 01 ਕਿਲੋ ਅਫੀਮ, ਨਸ਼ੀਲਾ ਪਾਊਡਰ 603 ਗ੍ਰਾਮ, 82 ਗ੍ਰਾਮ ਹੈਰੋਇੰਨ, 58 ਗ੍ਰਾਮ ਚਰਸ, 933 ਕੈਪਸੂਲ/ਗੋਲੀਆ/ਟੀਕੇ ਅਤੇ ਇਹਨਾਂ ਪਾਸੋਂ 8 ਮੋਟਰ ਸਾਈਕਲ, ਇੱਕ ਕਾਰ ਅਤੇ ਇੱਕ ਟਰਾਲਾ ਬ੍ਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਦੜੇ ਸੱਟੇ ਦਾ ਅਤੇ ਲਾਟਰੀਆਂ ਦੀ ਆੜ ਵਿੱਚ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਦੇ ਹੋਏ 11 ਮੁਕੱਦਮੇ ਦਰਜ ਕਰਕੇ 19 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 44050/- ਰੁਪਏ ਦੀ ਬ੍ਰਾਮਦਗੀ ਕੀਤੀ ਗਈ ਹੈ। ਇਸੇ ਹੀ ਤਰਾਂ ਗੈਰ ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਕਾਰਵਾਈ ਕਰਦੇ ਹੋਏ 02 ਮੁਕਦਮੇ ਦਰਜ ਕਰਕੇ ਉਹਨਾਂ ਪਾਸੋਂ ਟਰੈਕਟਰ ਟਰਾਲੀ ਬ੍ਰਾਮਦ ਕੀਤੇ ਗਏ ਹਨ।


ਤਿਉਹਾਰਾਂ ਨੂੰ ਮੱਦੇਨਜਰ ਰੱਖਦੇ ਹੋਏ 10 ਇੰਟਰ ਸਟੇਟ ਪੱਕੇ ਨਾਕੇ ਲਗਾਏ ਗਏ ਹਨ, ਜਿਹਨਾਂ ਨੂੰ
ਹਦਾਇਤ ਕੀਤੀ ਗਈ ਹੈ ਕਿ ਸ਼ੱਕੀ ਵਿਅਕਤੀ ਤੇ ਨਿਗਰਾਨੀ ਰੱਖੀ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਪੱਕੇ ਨਾਕਿਆਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਚਲਾਨ ਕੀਤੇ ਜਾ ਰਹੇ ਹਨ। ਹਲਕਾ ਨਿਗਰਾਨ ਅਫਸਰ ਅਤੇ ਮੁੱਖ ਅਫਸਰ ਦੀਆਂ ਸਰਕਾਰੀ ਗੱਡੀਆਂ ਤੇ ਕੈਮਰੇ ਵੀ ਲਗਾਏ ਜਾ ਰਹੇ ਹਨ ਤਾਂ ਜੋ ਚੈਕਿੰਗ ਦੋਰਾਨ ਅਸਲ ਤਸਵੀਰ ਸਾਹਮਣੇ ਆ ਸਕੇ। ਇਸਤੋਂ ਇਲਾਵਾ ਸਾਰੇ ਜੀ.ਓਜ਼ ਅਤੇ ਮੁੱਖ ਅਫਸਰ ਨੂੰ ਲੋਕਾਂ ਨਾਲ ਚੰਗੀ ਪਬਲਿਕ ਡੀਲਿੰਗ ਕਰਨ ਸਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply