90 ਗ੍ਰਾਮ ਹੈਰੋਇਨ ਅਤੇ 164 ਨਸ਼ੀਲੀਆ ਗੋਲੀਆ ਸਮੇਤ ਇਕ ਅੋਰਤ ਸਮੇਤ 3 ਕਾਬੂ

90 ਗ੍ਰਾਮ ਹੈਰੋਇਨ ਅਤੇ 164 ਨਸ਼ੀਲੀਆ ਗੋਲੀਆ ਸਮੇਤ ਇਕ ਅੋਰਤ ਸਮੇਤ 3 ਕਾਬੂ
ਗੁਰਦਾਸਪੁਰ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 90 ਗ੍ਰਾਮ ਹੈਰੋਇਨ ਅਤੇ 164 ਨਸ਼ੀਲੀਆਂ ਗੋਲ਼ੀਆਂ ਸਮੇਤ ਇਕ ਅੋਰਤ ਸਮੇਤ 3 ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਸਵਿੰਦਰ ਪਾਲ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਰੁਢਿਆਣਾ ਪੁੱਲੀ ਤੋ ਸੁਬੇਗ ਸਿੰਘ ਉਰਫ ਸੇਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਰੁਢਿਆਣਾ ਨੂੰ ਏਸ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਕਾਬੂ ਕਰਕੇ ਪੁਲਿਸ ਸਟੇਸ਼ਨ ਕਲਾਨੋਰ ਵਿਖੇ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਐਸ ਆਈ ਬਲਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਸੁਬੇਗ ਸਿੰਘ ਪਾਸੋ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ।
ਸਬ ਇੰਸਪੈਕਟਰ ਧਰਮਜੀਤ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਲਾਲੀ ਕਰਿਆਨਾ ਸਟੋਰ ਪੁਰਾਣੀ ਅਬਾਦੀ ਅਵਾਂਖਾ ਤੋ ਕਾਜਲ ਪਤਨੀ ਰਣਜੀਤ ਵਾਸੀ ਅਵਾਂਖਾ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ।
ਸਬ ਇੰਸਪੈਕਟਰ ਉਂਕਾਰ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕਾਹਨੂੰਵਾਨ ਰੋਡ ਤੋ ਅਰੁਣ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਗੁਰਦਾਸਪੁਰ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਅਰੁਣ ਕੁਮਾਰ ਪਾਸੋ 164 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply