ਜਿਲੇ ਵਿੱਚ ਡੇਗੂ ਦੇ 50 ਨਵੇ ਪਾਜੇਟਿਵ ਮਰੀਜ ਕੁੱਲ ਮਰੀਜਾਂ ਦੀ ਗਿਣਤੀ 1465 ਹੋਈ 

ਜਿਲੇ ਵਿੱਚ  ਡੇਗੂ ਦੇ  50 ਨਵੇ ਪਾਜੇਟਿਵ ਮਰੀਜ

   ਕੁੱਲ ਮਰੀਜਾਂ ਦੀ ਗਿਣਤੀ 1465 ਹੋਈ 

ਅੱਜ ਜਿਲੇ ਵਿੱਚ ਕੋਰੋਨਾ ਦੇ 02  ਨਵੇ ਮਰੀਜ ਹਨ  ਡਾ ਪਰਮਿੰਦਰ ਕੌਰ 

Advertisements

ਹੁਸ਼ਿਆਰਪੁਰ 29 ਅਕਤੂਬਰ  : ਜਿਲੇ ਵਿੱਚ ਡੇਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਪਰਮਿੰਦਰ ਕੌਰ  ਨੇ ਦੱਸਿਆ ਕਿ ਪਿਛਲੇ ਦਿਨਾ ਵਿੱਚ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4330  ਸੈਪਲ ਲਏ ਹਨ ।   ਅੱਜ ਡੇਗੂ ਦੇ 138 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 50 ਨਵੇ ਪਾਜੇਟਿਵ   ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1465 ਹੋ ਗਈ ਹੋਈ ਹੈ । ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡੇਗੂ ਮਰੀਜਾਂ ਦੇ ਇਲਾਜ ਅਤੇ ਜਾਂਚ ਲਈ ਸਾਰੇ ਸਹੂਲਤਾਂ ਮੌਜੂਦ ਹਨ । ਡੇਗੂ ਤੇ ਬਚਾਅ ਲਈ ਦਿਨ ਸਮੇ ਪੂਰੇ ਸਰੀਰ ਢੱਕਣ ਲਈ ਕਪੜੇ ਪਹਿਨੇ ਜਾਣ ਅਤੇ ਆਪਣੇ  ਘਰਾਂ ਦੇ ਆਸ ਪਾਸ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ । ਹਫਤੇ ਦੇ ਇਕ ਦਿਨ ਨੂੰ ਨਿਸ਼ਚਿਤ ਕਰਕੇ ਗਮਲਿਆਂ , ਘਰ ਦੀਆ ਛੱਤਾਂ ਤੇ ਪਏ ਸਮਾਨ ਅਤੇ ਕੂਲਰਾਂ ਆਦਿ ਦੇ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਡੇਗੂ ਬਿਮਾਰੀ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਹੋਣ ਤੇ ਰੋਕਿਆ ਜਾ ਸਕੇ । ਬੁਖਾਰ ਹੋਣ ਦੀ ਸੂਰਤ ਵਿੱਚ ਨਜਦੀਕੀ ਸਿਹਤ ਸੰਸਥਾਂ ਤੇ ਸਪੰਰਕ ਕੀਤਾ ਜਾਵੇ ।

Advertisements

ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ  ਉਹਨਾਂ ਦੱਸਿਆ ਕਿ  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2139 ਸੈਪਲ ਲੈਣ  ਨਾਲ ਅਤੇ 1807 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦੇ 02 ਨਵੇ ਪਾਜੇਟਿਵ ਕੇਸ ਹਨ ।  ਹੁਣ ਤੱਕ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਜਿਲੇ ਦੇ ਸੈਪਲਾਂ ਵਿੱਚੋ 28743  ਹੈ  ਅਤੇ ਬਾਹਰਲੇ ਜਿਲਿਆ  ਤੋ 2076 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30819 ਹੋ ਗਏ ਹਨ । ਜਿਲੇ ਵਿੱਚ ਅੱਜ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 911311 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 882913 ਸੈਪਲ  ਨੈਗਟਿਵ ਹਨ ।  ਜਦ ਕਿ 1462 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,  ਤੇ ਹੁਣ ਤੱਕ ਮੌਤਾਂ ਦੀ ਗਿਣਤੀ 984 ਹੈ । ਐਕਟਿਵ ਕੇਸਾ ਦੀ ਗਿਣਤੀ  11 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29824 ਹੈ । 

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply