ਵੱਡੀ ਖ਼ਬਰ : ਚੰਡੀਗੜ੍ਹ ਚ ਓਮਿਕਰੋਂਨ OMICRON ਦੀ ਦਸਤਕ ! ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤਿਆ ਵਿਅਕਤੀ ਨਿਕਲਿਆ ਕੋਰੋਨਾ ਪਾਜ਼ਿਟਿਵ, ਪਤਨੀ ਤੇ ਨੌਕਰ ਵੀ ਲਪੇਟ ’ਚ, ਮਚਿਆ ਹੜਕੰਪ

ਚੰਡੀਗੜ੍ਹ : ਬੀਤੇ 21 ਨਵੰਬਰ ਨੂੰ ਹਾਈ ਰਿਸਕ ਇਲਾਕਾ ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੇ 39 ਸਾਲ ਦਾ ਸ਼ਖ਼ਸ ਸੋਮਵਾਰ ਨੂੰ ਕੋਰੋਨਾ ਪਾਜ਼ੇਟਿਵ ਆਇਆ ਹੈ ਜਿਸਦੇ ਚਲਦੇ ਹੜਕੰਪ ਮੈਚ ਗਿਆ ਹੈ । 39 ਸਾਲ ਦਾ ਇਹ ਵਿਅਕਤੀ ਸੈਕਟਰ-36 ਦਾ ਵਸਨੀਕ  ਹੈ। ਕੋਵਿਡ ਪਾਜ਼ੇਟਿਵ ਇਸ ਸ਼ਖ਼ਸ ਦੀ ਪਤਨੀ ਤੇ ਨੌਕਰ ਵੀ ਦੇਰ ਰਾਤ ਪਾਜ਼ੇਟਿਵ ਪਾਏ ਗਏ। ਇਨ੍ਹਾਂ ਤਿੰਨਾਂ ਨੂੰ ਸਿਹਤ ਵਿਭਾਗ ਵੱਲੋਂ ਜੀਐੱਮਸੀਐੱਚ-32 ਦੇ ਕੋਵਿਡ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ।

ਸਿਹਤ ਨਿਰਦੇਸ਼ਕ ਡਾ. ਸੁਮਨ  ਨੇ ਕਿਹਾ ਕਿ ਜਿਹੜਾ ਸ਼ਖ਼ਸ ਕੋਵਿਡ ਪਾਜ਼ੇਟਿਵ ਪਾਇਆ ਗਿਆ ਹੈ, ਉਹ ਹਾਈ ਰਿਸਕ ਇਲਾਕਾ ਦੱਖਣ ਅਫ਼ਰੀਕਾ ਤੋਂ ਪਰਤਿਆ ਹੈ, ਜਿੱਥੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲੇ ਸਾਹਮਣੇ ਆਏ ਹਨ। ਅਜਿਹੇ ’ਚ ਇਸ ਸ਼ਖ਼ਸ ਦੇ ਕੋਵਿਡ ਸੈਂਪਲ ਨਵੇਂ ਵੇਰੀਐਂਟ ਦੀ ਜਾਂਚ ਲਈ ਦਿੱਲੀ, ਪੁਣੇ ਤੇ ਪੀਜੀਆਈ ਚੰਡੀਗੜ੍ਹ ’ਚ ਮਾਇਕ੍ਰੋਬਾਇਓਲੋਜੀ ਲੈਬ ’ਚ ਭੇਜੇ ਜਾਣਗੇ।

 ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਸ਼ਖ਼ਸ ਵਿਚ ਨਵੇਂ ਵੇਰੀਐੰਟ ਓਮੀਕ੍ਰੋਨ ਦੇ ਤੱਤ ਹਨ ਜਾਂ ਨਹੀਂ। ਨਵਾਂ ਵੇਰੀਐਂਟ ਜੇਕਰ ਸ਼ਹਿਰ ਵਿਚ ਦਸਤਕ ਦਿੰਦਾ ਹੈ, ਤਾਂ ਉਸ ਹਾਲਤ ਨਾਲ ਨਿਬੜਨ ਲਈ ਹੁਣੇ ਤੋਂ ਵਿਭਾਗ ਬੰਦੋਬਸਤ ਕਰਨ ਵਿਚ ਰੁੱਝ ਗਿਆ ਹੈ। ਇਸ ਦੌਰਾਨ ਸ਼ਹਿਰ ਵਿਚ ਕੋਵਿਡ ਦੇ ਨਵੇਂ ਵੇਰੀਐਂਟ ਦੇ ਫੈਲਣ ਨੂੰ ਲੈ ਕੇ ਵੀ ਅਫ਼ਵਾਹ ਫੈਲ ਰਹੀ ਹੈ, ਕਿਉਂਕਿ ਹਾਈ ਰਿਸਕ ਇਲਾਕਾ ਦੱਖਣ ਅਫ਼ਰੀਕਾ ਤੋਂ ਸ਼ਹਿਰ ਪਰਤੇ ਇਕ ਸ਼ਖ਼ਸ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply