ਦਸੂਹਾ ਬਲਾਕ ਪੱਧਰੀ ਵਿਗਿਆਨ ਮੇਲੇ ਵਿੱਚ ਘੋਗਰਾ ਸਕੂਲ ਦੀ ਝੰਡੀ

ਬਲਾਕ ਪੱਧਰੀ ਵਿਗਿਆਨ ਮੇਲੇ ਵਿੱਚ ਘੋਗਰਾ ਸਕੂਲ ਦੀ ਝੰਡੀ
ਦਸੂਹਾ (ਅਮਰਜੀਤ ) :
ਸਰਕਾਰੀ ਹਾਈ ਸਕੂਲ ਪੱਸੀ ਕੰਡੀ ਬਲਾਕ ਦਸੂਹਾ 2 ਵਿਖੇ ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਦੋ ਦਿਨਾ ਵਿਗਿਆਨ ਮੇਲਾ ਲਗਾਇਆ ਗਿਆ। ਜਿਸ ਵਿੱਚ ਸਰਕਾਰੀ ਹਾਈ ਸਕੂਲ ਘੋਗਰਾ ਦੀ ਵਿਦਿਆਰਥਣ ਕਸ਼ਿਸ਼ ਨੇ 6ਵੀਂ ਤੋਂ 8ਵੀਂ ਅਤੇ ਸੁਨਾਕਸ਼ੀ ਠਾਕੁਰ ਨੇ ਨੌਵੀਂ ਤੇ ਦਸਵੀਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਸਕੂਲ ਮੁਖੀ ਸ੍ਰੀਮਤੀ ਜਸਪ੍ਰੀਤ ਕੌਰ ਜੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਸ਼ਿਸ਼ ਅਤੇ ਸੋਨਾਕਸ਼ੀ ਨੇ ਬਲਾਕ ਪੱਧਰੀ ਵਿਗਿਆਨ ਮੇਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਅਧਿਆਪਕਾਂ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਹਨਾਂ ਨੇ ਸਾਇੰਸ ਅਧਿਆਪਕਾ ਸ੍ਰੀਮਤੀ ਅਨੁਰਾਧਾ ਸ੍ਰੀਮਤੀ ਦਿਵਿਆ ਜੋਤੀ ਦੁਆਰਾ ਕੀਤੇ ਯਤਨਾਂ ਦੀ ਖੂਬ ਪ੍ਰਸੰਸਾ ਕੀਤੀ। ਸਕੂਲ ਪੱਧਰ ਤੇ ਵੀ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply