ਵੱਡੀ ਖ਼ਬਰ : OMICRON : ਓਮੀਕਰੋਨ ਨੇ ਕੈਨੇਡਾ ‘ਚ ਸਪੀਡ ਫੜੀ, ਤੇਜ਼ੀ ਨਾਲ ਫੈਲ ਰਿਹਾ

ਓਮੀਕਰੋਨ  ਕੈਨੇਡਾ ਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਤਿੰਨ ਦਿਨਾਂ ਚ 11 ਸੂਬਿਆਂ ਚ ਪਹੁੰਚ ਗਿਆ ਹੈ। ਕੈਨੇਡਾ ਵਿੱਚ ਵੀ ਇਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਹੁਣ ਤੱਕ ਓਮੀਕਰੋਨ ਦੇ 15 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਪਾਬੰਦੀਆਂ ਨੂੰ ਹੋਰ ਸਖ਼ਤ ਕਰਨ ਤੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਨੀਦਰਲੈਂਡ ਵਿੱਚ ਓਮਕਰੋਨ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਖਿਲਾਫ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ। ਸ਼ਨੀਵਾਰ ਨੂੰ ਵੱਡੀ ਗਿਣਤੀ ਚ ਲੋਕ ਸੜਕਾਂ ਤੇ ਉਤਰ ਆਏ ਅਤੇ ਪ੍ਰਦਰਸ਼ਨ ਕੀਤਾ।

ਯੂਐਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਨਿਊ ਜਰਸੀਮੈਰੀਲੈਂਡਮਿਸੂਰੀਨੇਬਰਾਸਕਾਪੈਨਸਿਲਵੇਨੀਆ ਅਤੇ ਉਟਾਹ ਪ੍ਰਾਂਤਾਂ ਵਿੱਚ ਵੀ ਓਮਕਰੋਨ ਦੇ ਕੇਸ ਪਾਏ ਗਏ ਹਨ। ਹਾਲਾਂਕਿ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ (ਸੀਡੀਸੀਨੇ ਅਜੇ ਤਕ ਮਿਸੌਰੀ ਵਿੱਚ ਪਾਏ ਗਏ ਓਮਕਰੋਨ ਦੇ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਨੇਬਰਾਸਕਾ ਵਿੱਚ ਓਮਕਰੋਨ ਦੇ ਛੇ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬੁੱਧਵਾਰ ਨੂੰ ਕੈਲੀਫੋਰਨੀਆ ਵਿੱਚ ਓਮਕਰੋਨ ਦਾ ਪਹਿਲਾ ਕੇਸ ਪਾਇਆ ਗਿਆ। ਇਸ ਤੋਂ ਬਾਅਦ ਵੀਰਵਾਰ ਨੂੰ ਕੋਲੋਰਾਡੋਹਵਾਈਮਿਨੀਸੋਟਾ ਅਤੇ ਨਿਊਯਾਰਕ ਚ ਮਾਮਲੇ ਸਾਹਮਣੇ ਆਏ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply