ਵੱਡੀ ਖ਼ਬਰ : ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ

ਦਿੱਲੀ : ਸਰਕਾਰ ਤੋਂ ਸਾਰੀਆਂ ਮੰਗਾਂ ਮੰਨਵਾਉਣ ਮਗਰੋਂ ਆਖਰ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। ਕਿਸਾਨ 11 ਦਸੰਬਰ ਨੂੰ ਵਾਪਸੀ ਕਰਨਗੇ। ਕੇਂਦਰ ਸਰਕਾਰ ਵੱਲੋਂ ਮਿਲੇ ਪ੍ਰਸਤਾਵ ’ਤੇ ਸਹਿਮਤੀ ਬਣਨ ਮਗਰੋਂ ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਖ਼ਤਮ ਕਰ ਦਿੱਤਾ ਗਿਆ। ਯਾਨੀ 378 ਦਿਨਾਂ ਬਾਅਦ ਕਿਸਾਨਾਂ ਦਾ ਅੰਦੋਲਨ ਖਤਮ ਹੋ ਗਿਆ ਹੈ। 

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿੱਚ ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਇਹ ਅੰਤਿਮ ਫੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਖੇਤੀਬਾੜੀ ਸਕੱਤਰ ਦੇ ਦਸਤਖਤਾਂ ਹੇਠ ਮੰਗ ਪੱਤਰ ਦਿੱਤਾ ਗਿਆ।

ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਵੱਡੀ ਜਿੱਤ ਲੈ ਕੇ ਜਾ ਰਹੇ ਹਾਂ। ਇਹ ਮੋਰਚੇ ਦਾ ਅੰਤ ਨਹੀਂ ਸਗੋਂ ਅੱਗੇ ਦੀ ਲੜਾਈ ਲਈ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਅੰਦੋਲਨ ਦੌਰਾਨ ਮਦਦ ਕੀਤੀ, ਉਨ੍ਹਾਂ ਸਭਨਾ ਦਾ ਧੰਨਵਾਦ।  ਉਨ੍ਹਾਂ ਦਿੱਲੀ ਬਾਰਡਰ ਉਪਰ ਵੱਸੇ ਆਸ-ਪਾਸ ਲੋਕਾਂ ਦਾ ਵੀ ਧੰਨਵਾਦ ਕੀਤਾ। ਰਾਜੇਵਾਲ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਦਾ ਕੱਦ ਹੋਰ ਵਧਿਆ ਹੈ।

Advertisements

ਰਾਜੇਵਾਲ ਨੇ ਸਪਸ਼ਟ ਕੀਤਾ ਕਿ ਅੰਦਲੋਨ ਖਤਮ ਨਹੀਂ ਬਲਕਿ ਸਸਪੈਂਡ ਹੋਇਆ ਹੈ। ਕਿਸਾਨ ਮੋਰਚਾ ਹਰ ਮਹੀਨੇ ਮੀਟਿੰਗ ਕਰਿਆ ਕਰੇਗਾ। ਇਸ ਮੀਟਿੰਗ ਵਿੱਚ ਸਾਰੇ ਮੁੱਦਿਆਂ ਉੱਪਰ ਚਰਚਾ ਹੋਇਆ ਕਰੇਗੀ। ਪਹਿਲੀ ਮੀਟਿੰਗ 15 ਜਨਵਰੀ ਨੂੰ ਦਿੱਲੀ ਵਿਖੇ ਹੋਏਗੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply