ਵੱਡੀ ਖ਼ਬਰ : ਕਿਸਾਨ ਅੰਦੋਲਨ ਤੋਂ ਬਾਅਦ ਹੁਣ ਜਲੰਧਰ ਵੱਲ ਜਾਣ ਵਾਲਿਆਂ ਨੂੰ ਦੋ ਥਾਵਾਂ ’ਤੇ ਟੋਲ ਦੇਣਾ ਪਵੇਗਾ, ਫਾਸਟੈਗ ਨਾ ਲਗਾਉਣ ਵਾਲਿਆਂ ਤੇ ਵੀ ਸ਼ਿਕੰਜਾ

ਲੁਧਿਆਣਾ: ਕਿਸਾਨ ਅੰਦੋਲਨ ਖ਼ਤਮ ਹੋ ਚੁੱਕਾ ਹੈ , ਹੁਣ 15 ਦਸੰਬਰ ਤੋਂ ਨੈਸ਼ਨਲ ਹਾਈਵੇਟ ਸਥਿਤ ਸਾਰੇ ਟੋਲ ਪਲਾਜ਼ਾ ਟੋਲ ਟੈਕਸ ਦੀ ਵਸੂਲੀ ਸ਼ੁਰੂ ਕਰ ਦੇਣਗੇ। ਫਿਰੋਜ਼ਪੁਰ ਰੋਡ ਤੇ ਸੰਗਰੂਰ ਵੱਲੋਂ ਲਾਡੋਵਾਲ ਬਾਈਪਾਸ ਹੁੰਦੇ ਹੋਏ ਜਲੰਧਰ ਜਾਣ ਵਾਲੇ ਵਾਹਨਾਂ ਨੂੰ ਹੁਣ ਲਾਡੋਵਾਲ ਟੋਲ ਪਲਾਜ਼ਾ ਤੋਂ ਪਹਿਲਾਂ ਬਾਈਪਾਸ ’ਤੇ ਜੈਨਪੁਰ ਨੇੜੇ ਨਵੇਂ ਬਣੇ ਟੋਲ ਪਲਾਜ਼ਾ ’ਤੇ ਵੀ ਟੋਲ ਦੇਣਾ ਪਵੇਗਾ। ਨਵੇਂ ਟੋਲ ਪਲਾਜ਼ਾ ’ਤੇ ਵੀ ਵਸੂਲੀ 15 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ। ਅਜਿਹੇ ’ਚ ਜਲੰਧਰ ਵੱਲ ਜਾਣ ਵਾਲਿਆਂ ਨੂੰ ਦੋ ਥਾਵਾਂ ’ਤੇ ਟੋਲ ਦਾ ਬੋਝ ਪਵੇਗਾ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ ਇਸ ਨਵੇਂ ਟੋਲ ਪਲਾਜ਼ਾ ਦੇ ਰੇਟ ਵੀ ਜਾਰੀ ਕਰ ਦਿੱਤੇ ਹਨ। ਇੱਥੇ ਕਾਰ ਚਾਲਕਾਂ ਨੂੰ 35 ਰੁਪਏ ਇਕ ਪਾਸੇ ਦਾ ਟੋਲ ਦੇਣਾ ਪਵੇਗਾ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਰੋਡ ਤੋਂ ਲਾਡੋਵਾਲ ਟੋਲ ਪਲਾਜ਼ਾ ਤਕ 18 ਕਿਲੋਮੀਟਰ ਲੰਮਾ ਬਾਈਪਾਸ ਬਣਿਆ ਹੈ।  ਜੈਨਪੁਰ ਨੇੜੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਬਣਾਇਆ ਹੈ।  ਟੋਲ ਪਲਾਜ਼ਾ ਨੂੰ ਚਲਾਉਣ ਵਾਲੀ ਕੰਪਨੀ ਦਾ ਕਹਿਣਾ ਹੈ  ਕਿ ਉਹ 14 ਦਸੰਬਰ ਤਕ ਇੱਥੇ ਕੰਪਿਊਟਰ ਲਾ ਕੇ ਪੂਰਾ ਪ੍ਰਬੰਧ ਕਰ ਦੇਣਗੇ। ਫਾਸਟੈਗ ਦੀ ਵਿਵਸਥਾ ਤਿਆਰ ਕਰ ਦਿੱਤੀ ਹੈ। 15 ਦਸੰਬਰ ਤੋਂ ਇਸ ਨੂੰ ਸ਼ੁਰੂ ਕਰ ਦਿਆਂਗੇ।

ਫਾਸਟੈਗ ਨਾ ਹੋਣ ’ਤੇ ਲੱਗੇਗਾ ਦੁੱਗਣਾ ਟੋਲ ਟੈਕਸ

Advertisements

ਐੱਨਐੱਚਆਈ ਦੇ ਪ੍ਰਾਜੈਕਟ ਡਾਇਰੈਕਟਰ ਕੇਐੱਲ ਸਚਦੇਵਾ ਦਾ ਕਹਿਣਾ ਹੈ ਕਿ ਜਿਨ੍ਹਾਂ ਵਾਹਨਾਂ ’ਚ ਫਾਸਟੈਗ ਨਹੀਂ ਹੋਵੇਗਾ, ਉਨ੍ਹਾਂ ਨੂੰ ਇਸ ਟੋਲ ਪਲਾਜ਼ਾ ’ਤੇ ਵੀ ਦੁੱਗਣਾ ਟੋਲ ਟੈਕਸ ਦੇਣਾ ਪਵੇਗਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply