ਵੱਡੀ ਖ਼ਬਰ : ਕਾਂਗਰਸ ਵਿੱਚ ਜੰਗ ਦੇ ਅਸਾਰ, ਵਿਧਾਇਕ ਪਰਮਿੰਦਰ ਪਿੰਕੀ ਨੇ ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ ‘ਤੇ ਲਗਾਏ ਗੰਭੀਰ ਇਲਜ਼ਾਮ

ਚੰਡੀਗੜ੍ਹ: ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਦੇ ਇੱਕ ਭਗੌੜੇ ਮੁਜ਼ਰਮ ਨੂੰ ਲੈ ਕੇ ਘੁੰਮ ਰਹੇ ਹਨ। ਉਹ ਸਮੂਹਿਕ ਜਬਰ ਜਨਾਹ ਦੇ ਕੇਸ ਵਿੱਚ ਮੁਲਜ਼ਮ ਹੈ। 

ਪਿੰਕੀ ਦੇ ਇਨ੍ਹਾਂ ਇਲਜ਼ਾਮਾਂ ਨਾਲ ਕਾਂਗਰਸ ਵਿੱਚ ਜੰਗ ਹੋਰ ਵਧ ਸਕਦੀ ਹੈ ਕਿਉਂਕਿ ਪਰਮਿੰਦਰ ਪਿੰਕੀ ਕਾਂਗਰਸ ਦੇ ਹੀ ਵਿਧਾਇਕ ਹਨ। ਇਸ ਦੇ ਨਾਲ ਹੀ ਡੀਜੀਪੀ ਚਟੋਪਾਧਿਆਏ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਨ੍ਹਾਂ ‘ਤੇ ਵਿਧਾਇਕ ਪਰਮਿੰਦਰ ਪਿੰਕੀ ਨੇ ਬਲਾਤਕਾਰ ਦੇ ਮਾਮਲੇ ‘ਚ ਭਗੌੜਾ ਅਪਰਾਧੀ ਨਾਲ ਨੇੜਤਾ ਦਾ ਇਲਜ਼ਾਮ ਲਾਇਆ ਹੈ।

ਪਿੰਕਾ ਨੇ ਕਿਹਾ ਹੈ ਕਿ ਭਗੌੜਾ ਮੁਲਜ਼ਮ ਡੀਜੀਪੀ ਨਾਲ ਘੁੰਮਦਾ ਹੈ। ਉਹ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ  ਹੈ। ਮੈਂ ਜਲਦੀ ਹੀ ਸੀਐਮ ਚੰਨੀ ਨਾਲ ਇਸ ਬਾਰੇ ਗੱਲ ਕਰਾਂਗਾ। ਪਰਮਿੰਦਰ ਪਿੰਕੀ ਨੇ ਇਹ ਵੀ ਦੋਸ਼ ਲਾਇਆ ਹੈ ਕਿ ਸੁਪਰੀਮ ਕੋਰਟ ਵੱਲੋਂ ਭਗੌੜੇ ਮੁਜ਼ਰਮ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ, ਫਿਰ ਵੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ।

Advertisements
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply