ਆਪਣਾ ਫਰਜ਼ ਤਨਦੇਹੀ ਨਾਲ ਨਿਭਾਇਆ ਅਤੇ ਨਿਭਾਵਾਂਗਾ- ਡਾ. ਰਾਜ, ਚੱਬੇਵਾਲ ਹਲਕੇ ਤੋਂ ਉਮੀਦਵਾਰੀ ਦੇ ਪੇਪਰ ਭਰੇ

ਆਪਣਾ ਫਰਜ਼ ਤਨਦੇਹੀ ਨਾਲ ਨਿਭਾਇਆ ਅਤੇ ਨਿਭਾਵਾਂਗਾ- ਡਾ. ਰਾਜ
ਡਾ. ਰਾਜ ਕੁਮਾਰ ਨੇ ਚੱਬੇਵਾਲ ਹਲਕੇ ਤੋਂ ਉਮੀਦਵਾਰੀ ਦੇ ਪੇਪਰ ਭਰੇ

ਹੁਸ਼ਿਆਰਪੁਰ :  ਅੱਜ ਵਿਧਾਨਸਭਾ ਚੋਣਾਂ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਆਖਰੀ ਦਿਨ ਇਲੈਕਸ਼ਨ ਕਮਿਸ਼ਨ ਆਫਿਸ ਵਿੱਚ ਖਾਸੀ ਗਹਮਾ-ਗਹਮੀ ਰਹੀ। ਵਿਧਾਨਸਭਾ ਹਲਕਾ ਚੱਬੇਵਾਲ ਤੋਂ ਮੌਜੂਦਾ ਵਿਧਾਇਕ ਡਾ. ਰਾਜ ਕੁਮਾਰ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੇਪਰ ਫਾਈਲ ਕੀਤੇ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਕਾਂਗਰਸ ਦਫ਼ਤਰ ਚੱਬੇਵਾਲ ਵਿਖੇ ਰਖਵਾਏ ਗਏ ਸੁਖਮਨੀ ਸਾਹਿਬ ਦੇ ਪਾਠ ਭੋਗ ਵਿੱਚ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਲਈ ਅਰਦਾਸ ਕੀਤੀ। ਇਸ ਮੌਕੇ ਤੇ ਉਹਨਾਂ ਦੇ ਟੀਮ ਮੈਂਬਰ, ਪਰਿਵਾਰਕ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਹਲਕਾ ਵਾਸੀਆਂ ਨੇ ਪਹੁੰਚ ਕੇ ਆਪਣੀਆਂ ਸ਼ੁਭਕਾਮਨਾਵਾਂ ਡਾ. ਰਾਜ ਕੁਮਾਰ ਨੂੰ ਦਿੱਤੀਆ।
 
ਡਾ.ਰਾਜ ਕੁਮਾਰ ਨੇ ਆਪਣੇ ਸਮਰਥਕਾਂ ਨੂੰ ਧੰਨਵਾਦ ਕਰਦਿਆਾਂ ਅਪੀਲ ਕੀਤੀ ਕਿ ਉਹ ਚੋਨਾਵਾਂ ਦੇ ਮਾਹੌਲ ਵਿੱਚ  ਕੋਵਿਡ ਗਾਈਡਲਾਈਨ ਨੂੰ ਪੂਰੇ ਧਿਆਨ ਵਿੱਚ ਰੱਖਿਆ ਜਾਵੇ। ਇਸ ਅਵਸਰ ਤੇ ਮੀਡੀਆ ਨਾਲ ਗੱਲ ਕਰਦਿਆਂ ਡਾ. ਰਾਜ ਕੁਮਾਰ ਨੇ ਕਿਹਾ ਕਿ ਉਹਨਾਂ ਨੇ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਆਪਣੇ ਹਲਕੇ ਅਤੇ ਹਲਕਾ ਵਾਸੀਆਂ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਅਤੇ ਉਹਨਾਂ ਨੇ ਵਿਸ਼ਵਾਸ ਜਤਾਇਆ ਕਿ ਉਹਨਾਂ ਦੇ ਕੰਮ ਅਤੇ ਸਮਰਪਣ ਭਾਵਨਾ ਨੂੰ ਸਵੀਕਾਰਦਿਆਂ ਹਲਕਾ ਚੱਬੇਵਾਲ ਦੀ ਜਨਤਾ ਇਸ ਵਾਰ ਫਿਰ ਉਹਨਾਂ ਦੇ ਹੱਕ ਵਿੱਚ ਫਤਵਾ ਜਾਰੀ ਕਰੇਗੀ। ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਬਾਰੇ ਉਹਨਾਂ ਕਿਹਾ ਕਿ ਬਿਜਲੀ ਦੇ ਬਿਲਾਂ ਵਿੱਚ ਵੱਡੀ ਕਟੌਤੀ ਅਜੱ ਹਰ ਘਰ ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਪੈਨਸ਼ਨਾਂ ਵਿੱਚ ਹੋਏ ਤਿਗੁਣੇ ਵਾਧੇ ਤੋਂ ਵੀ ਲੋਕ ਖਾਸਕਰ ਬਜ਼ੁਰਗ ਬਹੁਤ ਖੁਸ਼ ਹਨ। ਹਲਕਾ ਚੱਬੇਵਾਲ ਵਿੱਚ ਕਈ ਬਿ੍ਰਜ, ਪੁਲੀਆਂ, ਸੜਕਾਂ ਅਤੇ ਸਰਕਾਰੀ ਕਾਲਜ ਦਾ ਨਿਰਮਾਣ ਹਲਕਾ ਵਾਸੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਡਾ. ਰਾਜ ਕੁਮਾਰ ਨੇ ਵਿਸ਼ਵਾਸ ਜ਼ਾਹਿਰ ਕੀਤਾ ਕਿ ਉਹਨਾਂ ਦੇ ਹਲਕਾ ਵਾਸੀ ਜ਼ਰੂਰ ਆਪਣੀ ਸੇਵਾ ਦਾ ਇੱਕ ਹੋਰ ਮੌਕਾ ਉਹਨਾਂ ਨੂੰ ਬਖਸ਼ਣਗੇ। ਇਸ ਖਾਸ ਮੌਕੇ ਤੇ ਮੈਂਬਰ ਐਨਆਰਆਈ ਕਮਿਸ਼ਨ ਦਲਜੀਤ ਸਿੰਘ ਸਹੋਤਾ ਵੀ ਡਾ. ਰਾਜ ਕੁਮਾਰ ਦੇ ਨਾਲ ਮੌਜੂਦ ਸਨ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply