ਮਰੇ ਪਸ਼ੂਆਂ,ਭੰਗ, ਗਾਜਰ ਬੂਟੀ ਅਤੇ ਝਾੜੀਆਂ ਦਾ ਨਹਿਰ ਵਿਚ ਫੈਲਿਆ ਸਾਮਰਾਜ : ਧੀਮਾਨ

HOSHIARPUR ( Vikas Julka , Sukhwinder ) : ਲੇਬਰ ਪਾਰਟੀ ਵਲੋਂ ਬਿਸਤ ਦੁਆਬ ਨਹਿਰ ਅ ੰਦਰ ਮਰੇ ਪਸ਼ੂਆਂ ਨੂੰ ਨਹਿਰੀ ਵਿਭਾਗ ਵਲੋਂ ਨਾ ਕਢਣ, ਨਹਿਰ ਦੀ ਸਫਾਈ ਨਾ ਕਰਵਾੳ ੁਣ, ਨਹਿਰੀ ਪਾਣੀ ਆਸ ਪਾਸ ਦ ੇ ਪਿੰਡਾਂ ਦ ੇ ਕਿਸਾਨਾਂ ਨੂੰ ਨ ਦੇਣ,ਕਰੋੜਾਰੁਪਇਆ ਖਰਚਣ ਦੇ ਬਾਵਜੂਦ ਨਹਿਰ ਦੀ ਹਾਲਤ ਮਜਬੂਤ ਹੋਣ ਦੀ ਥਾਂ ਘਟੀਆ ਹੋਣਾ, ਨਹਿਰ ਦੇ ਕਿਨਾਰਿਆਂ ਉਤੇ 10,10 ਫੁੱਟ ਉਚੇ ਦਰਖਤ, ਭੰਗ, ਗਾਜਰ ਬੂਟੀ, ਝਾੜੀਆਂ ਦਾ ਜਮਾਬੜੇ ਵੱਲ ਨਰਿਹੀ ਵਿਭਾਗ ਦੇ ੳ ੁਚ ਅਧਿਕਾਰੀਆਂ ਵਲੋਂ ਅਤੇ ਪੰਜਾਬ ਸਰਕਾਰ ਵਲੋਂ ਨਾ ਧਿਆਨ ਦੇਣ ਤੇ ਪਿੰਡ ਪੰਜੋੜਾ ਦੇ ਪੁਲ ਉਤੇ ਸਰਕਾਰ ਵਿਰੁਧ ਪਾਰਟੀ ਪ੍ਰਧਾਨ ਜੈ ਗੋਪਲ ਧੀਮਾਨ ਅਤੇ ਦਲਵਿੰਦਰ ਸਿੰਘ ਦੀ ਅਗਵਾਈ ਵਿਚ ਰੋਸ ਮੁਜਾਹਰਾ ਕੀਤਾ ਤੇ ਕਿਹਾ ਕਿ 270 ਕਰੋੜ ਰੁਪਇਆ ਨਹਿਰ ਦ ੇ ਨਵੀਨੀ ਕਰਨ ਉਤੇ ਖਰਚਣ ਤੋਂ ਬਾਅਦ ਅਗਰ ਨਹਿਰ ਦੀ ਐਨੀ ਭੈੜੀ ਦ ੁਰਦਸ਼ਾ ਹੈ ਤੇ ਫਿਰ ਅਗਰ ਨਾ ਖਰਚ ਹੁੰਦੇ ਤਾਂ ਫਿਰ ਕੀ ਹੋਣਾ ਸੀ।ਧੀਮਾਨ ਨੇ ਦਸਿਆ ਕਿ 1952 ਤੋਂ ਬਾਅਦ 1980 ਤਕ ਨਹਿਰ ਦੀ ਹਾਲਤ ਬਿਲਕੁਲ ਠੀਕ ਰਹੀ ਪਰ 1980 ਤੋਂ ਬਾਅਦ ਨਹਿਰ ਦ ੇ ਰਖ ਰਖਾਬ ਵਿਚ ਤੇਜੀ ਨਾਲ ਗਿਰਾਵਟ ਦਰਜ ਹੋਈ, ਇਸ ਨਹਿਰ ਦੇ ਨਾਮ ਉਤੇ ਮੋਟਾ ਭਿ਼ਸ੍ਰਟਾਚਾਰ ਕਰਕੇ ਸਰਕਾਰ ਨੇ ਨਿਗਰਾਨ ਅਧਿਕਾਰੀਆਂ ਨੇ ਮੋਟੀ ਕਮਾਈ ਕੀਤੀ ਤੇ ਅਪਣੀਆਂ ਜੇਬਾਂ ਭਰੀਆਂ।ਨਹਿਰ ਦ ੇ ਅ ੰਦਰ
ਥਾਂ ਥਾਂ ਮਰੇ ਪਸ਼ੂ ਡਿਗੇ ਪਏ ਹਨ, ਜਿਨ੍ਹਾਂ ਦੀ ਬਦਬੂ ਕਾਰਨ ਇਲਾਕੇ ਵਿਚ ਭਿਆਨਕ ਬੀਮਰੀ ਫੈਲਣ ਦਾ ਖਤਰਾ ਬਣਿਆ ਹੋਇਆ।ਨਹਿਰ ਲੁੱਟਾ ਖੋਹਾਂ ਦਾ ਵੀ ਅ ੱਡਾ ਬਣੀ ਹੋਈ ਹੈ।ਪਿੰਡ ਪਚਨੰਗਲਾਂ ਅਤੇ ਪੰਜੋਰ ਗੰਦਗੀ ਫੈਲੀ ਹੋਈ ਹੈ ਤੇ ਲੋਕ ਵਿਭਾਗ ਦੇ ਧਿਆਨ ਹੇਠ ਅਨੇਕਾ ਵਾਰ ਮਾਮਲਾ ਲਿਆ ਚ ੁੱਕੇ ਹਨ ਪਰ ਸਭ ਕੁਝ ਅਣਸੁਣਿਆ ਕੀਤਾ ਜਾ ਰਿਹਾ ਹੈ।ਹੋਰ ਤੇ ਹੋਰ ਇਸ ਨਰਿਹ ਉਤੇ ਬਣੀ ਸੜਕ ਉਤੋਂ ਹਰ ਰੋਜ਼ ਵੱਖ ਵੱਖ ਪਾਰਟੀਆਂ ਦ ੇ ਨੇਤਾਂ ਲੋਕ ਲੰਘਦੇ ਹਨ ਪਰ ਕਿਸੇ ਦਾ ਵੀ ਧਿਆਨ ਇਸ ਪਾਸੇ ਵੱਲ ਨਹੀਂ ਜਾ ਰਿਹਾ।ਮਨਰੇਗਾ ਦੁਆਰਾ ਕਰੋੜਾਂ ਰੁਪਏ ਹੋਰ ਖਰਚਣ ਦੇ ਬਾਵਜੂਦ ਨਹਿਰ ਦ ੇ ਅੰਦਰ ਝਾੜੀਆਂ, ਜੜ੍ਹੀ ਬੂਟੀਆਂ, ਛੋਟੇ ਦਰਖਤਾਂ ਦਾ ਜਮਾਬੜਾ ਅਤੇ ਮਿੱਟੀ ਨਾਲ ਭਰੀ ਹੋਣ ਕਾਰਨ 1452 ਕਿਊਸਕ ਪਾਣੀ ਦ ੇ ਬਹਾਓ ਦੀ ਮਿਕਦਾਰ ਨਾ ਬਣਾ ਕੇ ਰਖਣ ਦੀ ਇਰੀਗੇਸ਼ਨ ਅਤੇ ਬਿਸਤ ਦੁਆਬ ਨਹਿਰੀ ਵਿਭਾਗ ਤੇ ਪੰਜਾਬ ਤੇ ਕੇਂਦਰ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਜੇ ਕਰੋੜਾਂ ਰੁਪਏ ਖਰਚਣ ਦ ੇ ਬਾਵਜੂਦ ਨਹਿਰ ਦੀ ਹਾਲਤ ਨਹੀਂ ਸੁਧਰੀ ਤਾਂ ਫਿਰ ਕਿਸ ਤਰ੍ਹਾਂ ਸੁਧਰੇਗੀ ਤੇ ਕੋਣ ਜੁੰਮੇਵਾਰ ਹੈ

 

 

ਇਸ ਨਹਿਰ ਦੀ ਮਜਬੂਤੀ ਨੂੰ ਢਾਅ ਲਗਾਉਣ ਲਈ। ਧੀਮਾਨ ਨੇ ਦਸਿਆ ਕਿ ਇਹ ਨਹਿਰ ਹੁਸ਼ਿਆਰ ਪੁਰ, ਨਵਾਂ ਸ਼ਹਿਰ, ਜਲੰਧਰ ਅਤੇ ਕਪੂਰਥਲੇ ਜ਼ਿਲੇ ਦੇ ਕਿਸਾਨਾ ਨੂੰ ਰਾਹਿਤ ਦੇਣ ਲਈ ਡਿਜਾਇਨ ਕੀਤੀ ਗਈ ਸੀ।ਧੀਮਾਨ ਨੇ ਕਿਹਾ ਕਿ ਬੜੀ ਸ਼ਰਮ ਅਤੇ ਦੁਖਦਾਈ ਗੱਲ ਹੈ ਕਿ ਨਹਿਰੀ ਵਿਭਾਗ ਦਾ ਮੰਤਰਾਲਾ ਸਾਰੀ ਬਰਵਾਦੀ ਨੂੰ ਚੁੱਪ ਚਾਪ ਵੇਖ ਕੇ ਏਅਰ ਕ ੰਡੀਸ਼ਨਾ ਵਿਚ ਬੈਠ ਕੇ ਰੋਟੀਆਂ ਸੇਕ ਰਿਹਾ ਹੈ।ਉਨ੍ਹਾਂ ਦਸਿਆ ਕਿ ਨਰਿਹ ਦ ੇ ਨਵੀਨੀਕਰਨ ਦ ੇ ਚਕੱਰ ਵਿਚ 30,000 ਦ ੇ ਲਗਭਗ ਕਰੋੜਾਂ ਰੁਪਏ ਦੀ ਕੀਮਤ ਵਾਲੇ ਨਹਿਰ ਦੇ ਆਲੇ ਦੁਆਲੇ ਹਰਿਆਲੀ ਨੂੰ ਬਣਾ ਕੇ ਰਖਣ ਵਾਲੇ ਦਰਖਤਾਂ ਦਾ ਖਾਤਮਾ ਕਰਨ ਦੇ ਬਾਵਜੂਦ ਵੀ ਕੁਝ ਨਹੀਂ ਹੋ ਸਕਿਆ।ਜਿਸ ਤਰ੍ਹਾਂ ਨਹਿਰ ਦੀ ਹਾਲਤ ਕਰੋੜਾਂ ਰੁਪਏ ਖਰਚਣ ਦ ੇ ਬਾਵਜੂਦ ਖਸਤਾ ਹੋ ਰਹੀ ਹੈ ਤੇ ਨਹਿਰ ਦੀ ਬਰਵਾਦੀ ਕਿਸਾਨੀ ਦੀ ਬਰਵਾਦੀ ਦ ੇ ਸੰਕੇਤ ਦਿੰਦੀ ਹੈ।

ਉਨ੍ਹਾਂ ਦਸਿਆ ਕਿ ਮਜੂਦਾ ਹਾਲਤ ਵਿਚ ਨਹਿਰ ਪੂਰੀ ਤਰ੍ਹਾਂ ਘਾਹ ਫੂਸ ਅਤੇ ਮਿੱਟੀ ਨਾਲ ਭਰਪੂਰ ਹੈ।ਜਿਸ ਕਾਰਨ ਪਾਣੀ ਦੀ ਮਿਕਦਾਰ ਘੱਟ ਕੇ 1000 ਕਿਊਸਕ ਦੇ ਬਰਾਬਰ ਬੜੀ ਮੁਸ਼ਿਕਲ ਨਾਲ ਮਜੂਦ ਹੈ।ਪਰ ਇਸ ਦੀਆਂ ਟੇਲਾਂ ਤਕ ਪਾਣੀ ਹਾਲੇ ਵੀ ਪੂਰੀ ਤਰ੍ਹਾਂ ਕਿਸਾਨਾ ਨੂੰ ਨਹੀਂ ਮਿਲ ਰਿਹਾ।ਉਨ੍ਹਾਂ ਦਸਿਆ ਕਿ ਨਹਿਰ ਦ ੇ ਦੋਨੋ ਪਾਸੇ ਕਿਨਾਰੇ ਭਿਆਨਕ ਹਾਲਤ ਵਿਚ ਹਨ ਤੇ ਉਸ ਵਿਚ ਪਸ਼ੂ ਆਮ ਡਿੱਗ ਜਾਂਦੇ ਹਨ ਤੇ ਜਿਨ੍ਹਾਂ ਅਡਿੱਆਂ ਵਿਚੋਂ ਲਹਿਰ ਲੰਘਦੀ ਹੈ ਉਥੇ ਵੀ ਨਹਿਰ ਵਿਚ ਸ਼ਰੇਆਮ ਕੂੜਾ ਅਤੇ ਦ ੁਕਾਨਾ ਦਾ ਵੇਸਟ ਨਹਿਰ ਵਿਚ ਸੁੱਟਿਆ ਜਾਂਦਾ ਹੈ, ਜਿਥੇ ਅਜਿਹਾ ਹੋਣ ਨਾਲ ਪਾਣੀ ਪ੍ਰਦੂਸ਼ਤ ਹੁੰਦਾ ਹੈ ਤੇ ਉਸ ਦ ੇ ਨਾਲ ਹੀ ਪਾਣੀ ਦੇ ਬਹਾਓ ਉਤੇ ਵੀ ਮਾੜਾ ਅਸਰ ਪੈਂਦਾ ਹੈ।ਧੀਮਾਨ ਨੇ ਦਸਿਆ ਕਿ ਨਹਿਰ ੳ ੁਤੇ 1952 ਦ ੇ ਲੱਗੇ ਮਜਬੂਤ ਸੈਫਟੀ ਗਾਰਡਰ ਬਹੁਤ ਸਾਰੀਆਂ ਥਾਵਾਂ ਤੋਂ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਦੀਆਂ ਗਲਤੀਆਂ ਕਾਰਨ ਜਾਂ ਤਾਂ ਚੋਰੀ ਹੋ ਚੁੱਕੇ ਹਨ ਜਾਂ ਫਿਰ ਟੁਟ ਚੁੱਕੇ ਹਨ ਤੇ ਜਿਸ ਕਾਰਨ ਨਹਿਰ ਦੇ ਸੈਫਨਾਂ ੳ ੁਤੇ ਵਿਕਾਸ ਦ ੇ ਯੁੱਗ ਵਿਚ ਸੈਫਟੀ ਨਾਮ ਦੀ ਕੋਈ ਚੀਜ਼ ਨਹੀਂ ਵ ੇਖਣ ਨੂੰ ਮਿਲਦੀ।ਪਹਿਲਾਂ ਹਰ ਥਾਂ ਮਹਤਵਪੂਰਨ ਚਿੰਨ ਵੇਖਣ ਨੂੰ ਮਿਲਦੇ ਸੀ ਪਰ ਦੇਸ਼ ਅ ੰਦਰ ਐਨਾ ਵਿਕਾਸ ਹੋਇਆ ਕਿ ਸਰਕਾਰ ਚਿੰਨ ਲਗਾਉਣ ਦੇ ਪੈਸੇ ਵੀ ਡਕਾਰ ਗਈ।ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰ ਕੀਤੀ ਕਿ ਬਿਸਤ ਦੁਆਬ ਨਹਿਰ ਅ ੰਦਰ ਆਏ ਸਾਰੇ ਪੈਸੇ ਦੀ ਜਾਂਚ ਕਰਵਾਈ ਜਾਵ ੇ ਅਤੇ ਲਹਿਰੀ ਦੀ ਸਫਾਈ ਵੱਲ ਵਿਸ਼ੇਸ਼ ਘਿਆਲ ਦੇਣ ਦੀ ਵੀ ਮੰਗ ਕੀਤੀ।ਇਸ ਮੋਕੇ ਸੁਬੇਦਾਰ ਗੁਰਮੀਤ ਸਿੰਘ, ਕੇਵਲ ਸਿੰਘ, ਅਮਰਜੀਤ ਸਿੰਘ, ਕਿਸ਼ਨ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਚਰਨਜੀਤ ਸਿੰਘ,ਗੁਰਮਿੰਦਰ ਮਹਿਮੋ, ਰਾਜਿੰਦਰ ਕੁਮਾਰ ਅਤੇ ਬਲਵੀਰ ਸਿੰਘ ਬਿਲਾ ਆਦਿ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply