ਪੰਜਾਬ ਚ  ਜਮਾਤ ਏ ਅਹਮਿਦੀਆ ਦਾ ਆਸਥਾ ਦਾ ਕੇਂਦਰ ਹੁਸ਼ਿਆਰਪੁਰ 

ਪੰਜਾਬ ਚ  ਜਮਾਤ ਏ ਅਹਮਿਦੀਆ ਦਾ ਆਸਥਾ ਦਾ ਕੇੰਦਰ ਹੁਸ਼ਿਆਰਪੁਰ 
ਹੁਸ਼ਿਆਰਪੁਰ : ਇੱਕ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰੱਬ ਆਪਣੇ ਨੇਕ ਬੰਦਿਆਂ ਨਾਲ ਗੱਲਾਂ ਕਰਦਾ ਹੈ, ਉਨਾਂ ਦੀਆਂ ਦੁਆਵਾਂ ਨੂੰ ਸੁਣਦਾ ਹੈ ਅਤੇ ਕਬੂਲ ਵੀ ਕਰਦਾ ਹੈ। ਇਸ ਗੱਲ ਦੇ ਸਬੂਤ ਵੱਖ-ਵੱਖ ਧਰਮਾਂ ਵਿੱਚ ਮਿਲਦੇ ਹਨ। ਇਸਲਾਮ ਧਰਮ ਵਿੱਚ ਵੀ ਇਸਦੀ ਮਿਸਾਲ ਮਿਲਦੀ ਹੈ। ਪੰਜਾਬ ਦੀ ਪਵਿਤਰ ਧਰਤੀ ਤੇ ਵੀ ਅਜਿਹੇ ਕਈ ਮਹਾਪੁਰਖਾਂ ਨੇ ਜਨਮ ਲਿਆ ਹੈ ਜਿੰਨਾ ਨੇ ਰੱਬ ਨਾਲ ਗੱਲਾਂ ਕੀਤੀਆਂ ਤੇ ਉਨਾਂ ਦੀਆਂ ਦੁਆਵਾਂ ਨੂੰ ਸੁਣਿਆ।

ਇੰਨਾ ਮਹਾਂਪੁਰਖਾਂ ਨੇ ਇਨਸਾਨੀਅਤ ਦੀ ਸਥਾਪਨਾ ਕੀਤੀ ਅਤੇ ਰਾਹ ਤੋਂ ਭਟਕੇ ਹੋਏ ਸਮਾਜ ਨੂੰ ਫਿਰ ਤੋਂ ਰੱਬ ਨਾਲ ਜੋੜਿਆ। ਇੰਨਾਂ ਮਹਾਂਪੁਰਖਾਂ ਵਿੱਚੋਂ ਇੱਕ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਕਾਦਿਆਨੀ ਵੀ ਸਨ। ਆਪ ਜੀ ਦਾ ਜਨਮ ਕਾਦੀਆਂ ਜ਼ਿਲਾ ਗੁਰਦਾਸਪੁਰ ਵਿਖੇ 1835 ਈਸਵੀ ਨੂੰ ਹੋਇਆ। ਆਪ ਜੀ ਇਸਲਾਮ ਉੱਤੇ ਹੋ ਰਹੇ ਹਮਲਾਂ ਦਾ ਜਵਾਬ ਬਰਾਹਨੇ ਅਹਮਦਅਿਆਿ ਦੇ ਨਾਮ ਵਲੋਂ ਕਿਤਾਬਾਂ ਦੀ ਇੱਕ ਲੜੀ ਪ੍ਰਕਾਸ਼ਿਤ  ਕਰ ਦਲੀਲ਼ ਦੇ ਨਾਲ ਜਵਾਬ ਦਿੱਤਾ . ਆਪ ਜੀ ਇਸਲਾਮ ਧਰਮ ਵਿਚ ਵਿਆਪਤ  ਧਾਰਮਕਿ ਕੁਰੀਤੀਆਂ ਨੂੰ ਖ਼ਤਮ ਕਰਣ ਲਈ ਆਪਣਾ ਵਿਸ਼ੇਸ਼ ਯੋਗਦਾਨ ਦਿੱਤਾ ।

ਆਪ ਜੀ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਪੈਰੋਕਾਰ ਸਨ ਅਤੇ ਰੱਬ ਦੀਆਂ ਸਿੱਖਿਆਵਾਂ ਅਨੁਸਾਰ ਭਟਕੇ ਹੋਏ ਲੋਕਾਂ ਨੂੰ ਸਹੀ ਰਾਹ ਤੇ ਲਿਆਉਣ ਲਈ ਭੇਜੇ ਗਏ ਸਨ। ਇਸ ਦਾਅਵੇ ਦੇ ਐਲਾਨ ਹੋਣ ਤੇ ਕੁੱਝ ਲੋਕਾਂ ਨੇ ਆਪ ਜੀ ਦੀਆਂ ਸਿੱਖਿਆਵਾਂ ਨੂੰ ਸਵੀਕਾਰ ਕਰ ਲਿਆ ਪਰਕੁੱਝ  ਲੋਕਾਂ ਨੇ ਆਪ ਜੀ ਦੀ ਸੱਚਾਈ ਤੇ ਸ਼ੱਕ ਕਰਦੇ ਹੋਏ ਸਬੂਤ ਮੰਗਿਆ। ਇਸ ਤੇ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ ਅੱਲਾਹ  ਦੇ ਨਾਲ ਆਪਣੀ ਸੱਚਾਈ ਦੀ ਫਰਿਆਦ ਕੀਤੀ ਤੇ ਆਪ ਜੀ ਨੂੰ ਸੱਚਾਈ ਲਈ ਕੋਈ ਨਿਸ਼ਾਨ ਮੰਗਿਆ।

Advertisements

ਇਸ ਤੇ ਰੱਬ ਨੇ ਕਿਹਾ ਕਿ ਤੇਰੀ ਇਹ ਮੁਰਾਦ ਹੁਸ਼ਿਆਰਪੁਰ ਵਿੱਚ ਪੂਰੀ ਹੋਵੇਗੀ। ਇਸ ਲਈ ਹਜ਼ਰਤ ਮਿਰਜ਼ਾ ਸਾਹਿਬ ਨੇ 22 ਜਨਵਰੀ 1886 ਨੂੰ ਹੁਸ਼ਿਆਰਪੁਰ ਦੀ ਯਾਤਰਾ  ਕੀਤੀ ਅਤੇ 40 ਦਿਨ ਤੱਕ ਸ਼ਹਿਰ ਦੇ ਬਾਹਰ ਬਣੀ ਇੱਕ ਇਮਾਰਤ ਵਿੱਚ ਤੱਪ ਕੀਤਾ। ਜਿਸਦੇ ਫਲਸਵਰੂਪ ਰੱਬ ਨੇ ਭਵਿਸ਼ਯਵਾਨੀ ਕਰਦੇ ਹੋਏ  ਕਿਹਾ ਕਿ 9 ਸਾਲ ਬਾਅਦ  ਤੇਰੇ ਘਰ ਇੱਕ ਪੁਤਰ ਜਨਮ ਲਵੇਗਾ ਜਿਸਦਾ ਬਹੁਤ ਸਾਰੀਆਂ ਵਿਸ਼ੇਸ਼ਤਾ ਦਾ ਧਨੀ ਹੋਵੇਗਾ। ਇਸ ਭਵਿਸ਼ਯਵਾਨੀ ਨੂੰ ਹਜ਼ਰਤ ਮਿਰਜ਼ਾ ਗੁਲਾਮ ਅਹਮਦ ਸਾਹਿਬ ਨੇ 20 ਫਰਵਰੀ 1886 ਵਿੱਚ ਪ੍ਰਕਾਸ਼ਿਤ ਕਰਵਾਇਆ। ਇਸ ਭਵਿਸ਼ਯਵਾਨੀ ਦੇ ਅਨੁਸਾਰ ਬਟਾਲਾ ਦੇ ਨੇੜੇ ਕਾਦੀਆਂ  ਵਿਖੇ ਆਪ ਜੀ ਦੇ ਘਰ 12 ਜਨਵਰੀ 1889 ਨੂੰ ਇੱਕ ਬੇਟੇ ਨੇ ਜਨਮ ਲਿਆ। ਪਿਤਾ ਨੇ ਉਸਦਾ ਨਾਮ ਬਸ਼ੀਰੂਦੀਨ ਮਹਿਮੂਦ ਰੱਖਿਆ। ਇਹ ਬੱਚਾ ਅਸਾਧਾਰਣ ਯੋਗਤਾ ਦਾ ਧਨੀ ਸੀ।

Advertisements

ਆਪ ਜੀ ਭਵਿਸ਼ ਵਿੱਚ ਅਹਮਦਿਆ ਮੁਸਲਿਮ ਸੰਪਰਦਾਇ ਦੇ ਦੂਸਰੇ ਖਲੀਫਾ ( ਉਤਰਾਧਿਕਾਰੀ) ਚੁਣੇ ਗਏ। ਮਿਰਜ਼ਾ ਬਸ਼ੀਰੂਦੀਨ ਮਹਿਮੂਦ ਨੇ 52 ਸਾਲ ਤੱਕ ਬਹੁਤ ਕਠਿਨਾਈਆਂ ਵਿੱਚ ਅਹਮਦਿਆ ਮੁਸਲਿਮ ਜਮਾਅਤ ਦੀ ਅਗਵਾਈ ਕੀਤੀ। ਇਸ ਦੇ ਸਿੱਟੇ ਵੱਜੋਂ ਇਸਲਾਮ ਦੀਆਂ ਮੂਲ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਪਰਿਭਾਸ਼ਿਤ ਕਰਦੇ ਹੋਏ ਬਹੁਤ ਸਾਰੀਆਂ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ। ਇੰਨਾ ਰਾਂਹੀ ਅਲਾਹ ਦੀ ਭਵਿਸ਼ਯਵਾਨੀ ਦੀ ਇੱਕ ਘਟਨਾ ਸੱਚ ਸਾਬਿਤ ਹੋਈ ਜੋ  20 ਫਰਵਰੀ 1886 ਨੂੰ ਆਪ ਜੀ ਦੇ ਪਿਤਾ ਅਤੇ ਅਹਮਦਿਆ ਮੁਸਲਿਮ ਸੰਪਰਦਾਇ ਦੇ ਸੰਸਥਾਪਕ ਮਿਰਜ਼ਾ ਗੁਲਾਮ ਅਹਮਦ ਸਾਹਿਬ ਦੇ ਨਾਲ ਘਟਿਤ ਹੋਈ ਸੀ।

Advertisements

ਇਸ ਗੱਲ ਦਾ ਸਬੂਤ ਅਹਮਦਿਆ ਮੁਸਲਿਮ ਸਮਾਜ ਦੇ ਉਸ ਮਾਧਿਅਮ ਰਾਹ ਸਹਿਜੇ ਹੀ ਮਿਲ ਜਾਂਦਾ ਹੈ ਜਿਸ ਵਿੱਚ ਇਸਲਾਮ ਦੀਆਂ ਸੱਚੀਆਂ ਸਿੱਖਿਆਵਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕੀਤਾ ਜਾਂਦਾ ਹੈ। ਇਸ ਪ੍ਰਮੁਖ ਦਿਨ ਦੇ ਮਹੱਤਵ ਨੂੰ ਪ੍ਰਗਟ ਕਰਨ ਲਈ ਸੰਸਾਰ ਭਰ ਵਿੱਚ ਅਹਮਦਿਆ ਮੁਸਲਿਮ ਜਮਾਅਤ ਹਰ ਸਾਲ 20 ਫਰਵਰੀ ਨੂੰ ਮੁਸਲੇ ਮਊਦ ਦਿਵਸ ਦੇ ਰੂਪ ਵਿੱਚ ਮਨਾਉਂਦੀ ਹੈ।

ਪੁਰਾਣੀ ਕਣਕ ਮੰਡੀ ਹੁਸ਼ਿਆਰਪੁਰ ਵਿੱਚ ਸਥਿਤ ਇਹ ਇਮਾਰਤ ਜਿਸ ਵਿੱਚ ਉਹ ਭਵਿਸ਼ਯਵਾਨੀ ਹੋਈ ਸੀ ਅੱਜ ਅਹਮਦਿਆ ਮੁਸਲਿਮ ਜਮਾਅਤ ਲਈ ਸ਼ਰਧਾ ਅਤੇ ਪਿਆਰ ਦਾ ਕੇਂਦਰ ਬਣ ਚੁੱਕੀ ਹੈ। ਸੰਸਾਰ ਭਰ ਤੋਂ ਅਹਮਦਿਆ ਸਮਾਜ ਦੇ ਸ਼ਰਧਾਲੂ ਇਸ ਇਮਾਰਤ ਵਿੱਚ ਦੂਆ ਕਰਨ ਲਈ ਪਹੁੰਚਦੇ ਹਨ ਅਤੇ ਰੱਬ ਵੱਲੋਂ ਕੀਤੀ ਗਈ ਉਸ ਭਵਿਸ਼ਯਵਾਨੀ ਦਾ ਗਵਾਹ ਬਣਦੇ ਹਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply