LATEST : ਕੇਜਰੀਵਾਲ ਦਿਲ ਦਾ ਖੋਟਾ, ਇਸਦੇ ਉਮੀਦਵਾਰਾਂ ਨੂੰ  ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਅਪਮਾਨ ਕਰਨ ਕਰਕੇ ਮੂੰਹ ਨਾ ਲਗਾਇਆ ਜਾਵੇ : ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ, ਹਰਭਜਨ ਸਿੰਘ ਢੱਟ

ਟਾਂਡਾ / ਹੁਸ਼ਿਆਰਪੁਰ : ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਹਰਭਜਨ ਸਿੰਘ ਢੱਟ ਅਤੇ ਸ਼ਹੀਦ ਭਗਤ ਸਿੰਘ ਕਲੱਬ ਪੰਜਾਬ ਦੇ ਸੀਨੀਅਰ ਆਗੂ ਇਕਬਾਲ ਸਿੰਘ ਕੋਕਲਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਆਪਣੀ ਤੁਲਨਾ ਕਰਕੇ ਸ਼ਹੀਦ ਭਗਤ ਸਿੰਘ ਦਾ ਮਜ਼ਾਕ ਉਡਾਇਆ ਹੈ ਅਤੇ ਅਪਮਾਨ ਕੀਤਾ ਹੈ।  

ਇਕ ਵਿਸ਼ੇਸ਼ ਗੱਲਬਾਤ ਦੌਰਾਨ ਓਹਨਾ ਕਿਹਾ ਹੈ ਕਿ ਵੋਟਾਂ ਲੈਣ ਦੀ ਖਾਤਿਰ ਕੇਜਰੀਵਾਲ ਤੇ ਉਸਦੀ ਪਾਰਟੀ ਸ਼ਹੀਦਾਂ ਨੂੰ ਵੀ ਨਹੀਂ ਬਖ਼ਸ਼ ਰਹੀ।  ਹਰਭਜਨ ਸਿੰਘ ਢੱਟ ਤੇ ਇਕਬਾਲ ਸਿੰਘ ਕੋਕਲਾਂ ਨੇ ਕਿਹਾ ਕਿ ਓਹਨਾ ਕੋਲ  ਰਿਪੋਰਟਾਂ ਹਨ ਕਿ ਇਹਨਾਂ ਦੀ ਪਾਰਟੀ ਸਿੱਖ ਵਿਰੋਧੀ ਹੈ ਅਤੇ ਕੁਝ ਰਿਕਾਰਡਿੰਗ ਚ ਇਹ ਸਿਖਾਂ ਨੂੰ ਸਬਕ ਸਿਖਾਣ ਦੀ ਗੱਲ ਕਰਦੇ ਹਨ ਕਿ ਦਿਲੀ ਵਾਂਗ ਬਿਨਾ ਸਰਦਾਰਾਂ ਤੋਂ ਵੀ ਪੰਜਾਬ ਚ ਸਰਕਾਰ ਚਲਾ ਕੇ ਦਿਖਾਵਾਂਗੇ।  ਓਹਨਾ ਕਿਹਾ ਕਿ ਕੇਜਰੀਵਾਲ ਦਿਲ ਦਾ ਖੋਟਾ ਹੈ ਅਤੇ ਇਸਦੇ ਉਮੀਦਵਾਰਾਂ ਨੂੰ  ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਅਪਮਾਨ ਕਰਨ ਕਰਕੇ ਇਹਨਾਂ ਨੂੰ ਮੂੰਹ ਨਾ ਲਗਾਇਆ ਜਾਵੇ। 

ਓਹਨਾ ਨੇ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਲੂਮਬੜ ਚਾਲਾਂ ਤੋਂ ਸੁਚੇਤ ਰਹਿਣ ।  

Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply