ਦਸੂਹਾ ਦੇ 34 ਅਧਿਆਪਕਾਂ ਦੀ ਟ੍ਰੇਨਿੰਗ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ, ਸਮਾਜ ਵਿੱਚੋਂ ਲਿੰਗ ਭੇਦਭਾਵ ਖਤਮ ਕਰਨਾ ਜ਼ਰੂਰੀ : – ਜਸਪ੍ਰੀਤ ਕੌਰ

ਸਮਾਜ ਵਿੱਚੋਂ ਲਿੰਗ ਭੇਦਭਾਵ ਖਤਮ ਕਰਨਾ ਜ਼ਰੂਰੀ : – ਜਸਪ੍ਰੀਤ ਕੌਰ
ਦਸੂਹਾ / ਮੁਕੇਰੀਆਂ (ਢਿਲੋਂ, ਗੁਰਪ੍ਰੀਤ ) : ਵਿਭਾਗੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੀ ਰਹਿਨੁਮਾਈ ਹੇਠ ਮੁੱਖ ਅਧਿਆਪਕਾ ਸ੍ਰੀਮਤੀ ਜਸਪ੍ਰੀਤ ਕੌਰ ਦੇ ਸਹਿਯੋਗ ਨਾਲ ਲਿੰਗ ਸਮਾਨਤਾ (gender sensitisation ) ਬਲਾਕ ਦਸੂਹਾ ਦੇ 34 ਅਧਿਆਪਕਾਂ ਦੀ ਟ੍ਰੇਨਿੰਗ ਸਰਕਾਰੀ ਹਾਈ ਸਕੂਲ ਘੋਗਰਾ ਵਿਖੇ ਲਗਾਈ ਗਈ । ਟ੍ਰੇਨਿੰਗ ਦਾ ਉਦਘਾਟਨ ਕਰਦਿਆਂ ਮੁੱਖ ਅਧਿਆਪਕਾ ਸ੍ਰੀਮਤੀ ਜਸਪ੍ਰੀਤ ਕੌਰ ਨੇ ਕਿਹਾ ਕਿ ਲਿੰਗ ਸਮਾਨਤਾ ਦਾ ਵਿਸ਼ਾ ਵਿਦਾਰਥੀਆਂ ਦੇ ਪਾਠਕ੍ਰਮ ਵਿੱਚ ਸ਼ਾਮਲ ਕਰਨ ਨਾਲ ਵਿਦਿਆਰਥੀਆ ਅਤੇ ਸਮਾਜ ਵਿਚ ਜਾਗਰਿਤੀ ਆਵੇਗੀ।

ਸਮਾਜ ਵਿੱਚੋਂ ਲਿੰਗ ਭੇਦਭਾਵ ਖਤਮ ਕਰਨਾ ਜ਼ਰੂਰੀ ਹੈ।ਰਿਸੋਰਸ ਪਰਸਨ ਲਖਵੀਰ ਸਿੰਘ ਨਵਦੀਪ ਸਿੰਘ ਅਤੇ ਮਨਿੰਦਰਪਾਲ ਸਿੰਘ ਨੇ ਵੀ ਲਿੰਗ ਭੇਦਭਾਵ ਅਤੇ ਮੀਡੀਆ ਦੀ ਭੂਮਿਕਾ ਬਾਰੇ ਭਰਪੂਰ ਜਾਣਕਾਰੀ ਅਧਿਆਪਕਾਂ ਨਾਲ ਸਾਂਝੀ ਕੀਤੀ। ਇਸ ਮੌਕੇ ਸੁਰਿੰਦਰ ਕੁਮਾਰ, ਦਲਜੀਤ ਸਿੰਘ, ਵਿਪਨ ਕੁਮਾਰ, ਕਸ਼ਮੀਰ ਸਿੰਘ ,ਸੰਜੀਵ ਕੁਮਾਰ ਅਰਵਿੰਦ ਕੁਮਾਰ,ਜਸਬੀਰ ਕੌਰ ਗੁਰਪ੍ਰੀਤ ਕੌਰ,ਅਮਰਜੀਤ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਸਮਾਜਿਕ ਸਿੱਖਿਆ , ਅੰਗਰੇਜ਼ੀ ਅਤੇ ਸਵਾਗਤ ਜਿੰਦਗੀ ਵਿਸ਼ੇ ਨਾਲ ਸੰਬੰਧਤ ਅਧਿਆਪਕ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply