ਵੱਡੀ ਖ਼ਬਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 5ਵੀਂ ਤੇ 8ਵੀਂ ਜਮਾਤ ਦੀ ਟਰਮ 1 ਦੀ ਦੁਬਾਰਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪ੍ਰੀਖਿਆ 5 ਤੋਂ 8 ਮਾਰਚ ਤਕ ਹੋਵੇਗੀ।  ਦੋਵਾਂ ਕਲਾਸਾਂ ਦੀ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਡੇਟਸ਼ੀਟ ਦੇਖੀ ਜਾ ਸਕਦੀ ਹੈ।

ਸਿੱਖਿਆ ਵਿਭਾਗ ਦੇ ਪ੍ਰੀਖਿਆਵਾਂ ਕੰਟਰੋਲਰ  ਮਹਿਰੋਕ ਮੁਤਾਬਕ ਪੰਜਾਬ ਸਕੂਲ ਬੋਰਡ ਦੀਆਂ ਟਰਮ 2 ਦੀਆਂ ਤਰੀਕਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਪੰਜਾਬ ਬੋਰਡ ਵੱਲੋਂ ਪਹਿਲਾਂ ਹੀ ਕਿਹਾ ਦਿੱਤਾ ਗਿਆ ਸੀ ਕਿ ਟਰਮ-2 ਦੀ ਪ੍ਰੀਖਿਆ ‘ਚ ਬੈਠਣ ਲਈ ਵਿਦਿਆਰਥੀਆਂ ਨੂੰ ਟਰਮ 1 ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ। ਟਰਮ-1 ਦੀ ਪ੍ਰੀਖਿਆ ਦੇਣ ਵਾਲੇ ਨੂੰ ਹੀ ਟਰਮ-2 ਦੀ ਪ੍ਰੀਖਿਆ ‘ਚ ਬੈਠਣ ਦੀ ਇਜਾਜ਼ਤ ਮਿਲੇਗੀ। 5ਵੀਂ ਤੇ 8ਵੀਂ ਜਮਾਤ ਦੀ ਪ੍ਰੀਖਿਆ ਸਵੇਰੇ 10:30 ਵਜੇ ਤੋਂ ਦੁਪਹਿਰ 1:45 ਵਜੇ ਤਕ ਲਈ ਜਾਵੇਗੀ। ਪ੍ਰੀਖਿਆ ਕੋਵਿਡ ਪ੍ਰੋਟੋਕੋਲ ਨੂੰ ਧਿਆਨ ‘ਚ ਰੱਖਦੇ ਹੋਏ ਤੈਅਸ਼ੁਦਾ ਸੈਂਟਰਾਂ’ਤੇ ਲਈ ਜਾਵੇਗੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply