ਵੱਡੀ ਖ਼ਬਰ : ਚੋਣਾਂ ਦੇ ਨਤੀਜੇ 10 ਮਾਰਚ ਤੋਂ ਪਹਿਲਾਂ, BJP ਨੇ ਪੰਜਾਬ ਦੇ ਆਗੂਆਂ ਦੀ ਅਹਿਮ ਮੀਟਿੰਗ ਬੁਲਾਈ, ਭਾਜਪਾ ਦੇ ਸਾਰੇ 73 ਉਮੀਦਵਾਰ ਸ਼ਾਮਲ

 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਰਹੇ ਹਨ।  ਭਾਰਤੀ ਜਨਤਾ ਪਾਰਟੀ (BJP) ਨੇ ਪੰਜਾਬ ਦੇ ਆਗੂਆਂ ਦੀ ਅਹਿਮ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਭਾਜਪਾ ਦੇ ਸਾਰੇ 73 ਉਮੀਦਵਾਰ ਸ਼ਾਮਲ ਹੋਏ। ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਭਾਜਪਾ ਦੀ ਇਸ ਮੀਟਿੰਗ ਵਿੱਚ ਸਾਰੇ 73 ਉਮੀਦਵਾਰਾਂ ਤੋਂ ਇਲਾਵਾ ਸੂਬਾ ਇਕਾਈ ਦੇ ਆਗੂਆਂ ਨੇ ਸ਼ਿਰਕਤ ਕੀਤੀ। ਭਾਜਪਾ ਵੱਲੋਂ  ਚੋਣਾਂ ਸਬੰਧੀ ਇਹ ਸਮੀਖਿਆ ਮੀਟਿੰਗ ਬੁਲਾਈ ਗਈ। ਰਿਪੋਰਟ ਮੁਤਾਬਕ ਭਾਜਪਾ ਆਗੂਆਂ ਨੇ ਇਸ ਮੀਟਿੰਗ ਵਿੱਚ ਚੋਣਾਂ ਦੇ ਤਜ਼ਰਬਿਆਂ ਬਾਰੇ ਚਰਚਾ ਕੀਤੀ।

Punjab Election

Advertisements

ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਹੁਣ ਸੂਬੇ ਵਿੱਚ ਵੱਡੀ ਪਾਰਟੀ ਬਣ ਕੇ ਉਭਰੀ ਹੈ। ਉਨ੍ਹਾਂ ਕਿਹਾ, ‘‘ਹੁਣ ਸਾਡੀ ਪਾਰਟੀ ਪੰਜਾਬ ਵਿੱਚ ਵੱਡੀ ਪਾਰਟੀ ਬਣ ਚੁੱਕੀ ਹੈ। ਸਾਡੀਆਂ ਨਜ਼ਰਾਂ 2024 ਦੀਆਂ ਲੋਕ ਸਭਾ ਚੋਣਾਂ ਚ ਪੰਜਾਬ ਤੋਂ 10 ਲੋਕ ਸਭਾ ਸੀਟਾਂ ਜਿੱਤਣ ਤੇ ਹਨ। ਇਸ ਦੇ ਲਈ ਸਾਡੀ ਪਾਰਟੀ ਨੇ ਕੰਮ ਸ਼ੁਰੂ ਕਰ ਦਿੱਤਾ ਹੈ।

Advertisements

ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਡੀਆਂ ਨਜ਼ਰਾਂ 2024 ਦੀਆਂ ਲੋਕ ਸਭਾ ਚੋਣਾਂ ਤੇ ਹਨ ਅਤੇ ਅਸੀਂ ਸੂਬੇ ਤੋਂ ਵੱਧ ਤੋਂ ਵੱਧ ਸੀਟਾਂ ਜਿੱਤਣਾ ਚਾਹੁੰਦੇ ਹਾਂ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply