ਨਵੀ ਦਿੱਲੀ : ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ 27 ਮਾਰਚ, 2022 ਤੋਂ ਇੱਕ ਵਾਰ ਫਿਰ ਤੋਂ ਨਿਯਮਿਤ ਤੌਰ ‘ਤੇ ਵਪਾਰਕ ਅੰਤਰਰਾਸ਼ਟਰੀ ਯਾਤਰੀ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਇਸ ਤਹਿਤ ਉਡਾਣਾਂ ਦੇਸ਼ ਤੋਂ ਬਾਹਰ ਜਾ ਸਕਣਗੀਆਂ ਅਤੇ ਬਾਹਰ ਦੀਆਂ ਉਡਾਣਾਂ ਵੀ ਦੇਸ਼ ਵਿਚ ਆ ਸਕਣਗੀਆਂ। ਕੋਰੋਨਾ ਕਾਰਨ ਲਗਪਗ ਦੋ ਸਾਲ ਪਹਿਲਾਂ, ਕੇਂਦਰ ਨੇ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ ‘ਤੇ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ, ਹੁਣ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ ਉਡਾਣਾਂ ਨੂੰ ਮੁੜ ਬਹਾਲ ਕੀਤਾ ਜਾ ਰਿਹਾ ਹੈ।
ਹਾਲਾਂਕਿ, ਕੇਂਦਰ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਦੌਰਾਨ ਸਿਹਤ ਮੰਤਰਾਲੇ ਦੇ ਦਿਸ਼ਾ–ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।
ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਟਵੀਟ ਕੀਤਾ, “ਸਟੇਕਹੋਲਡਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਅਤੇ ਕੋਰੋਨਾ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਅਸੀਂ 27 ਮਾਰਚ ਤੋਂ ਅੰਤਰਰਾਸ਼ਟਰੀ ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਹਵਾਈ ਬੁਲਬੁਲੇ ਦੀ ਪ੍ਰਣਾਲੀ ਵੀ ਖ਼ਤਮ ਹੋ ਜਾਵੇਗੀ। ਮੈਨੂੰ ਉਮੀਦ ਹੈ ਕਿ ਇਹ ਕਦਮ ਇਸ ਸੈਕਟਰ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਵੇਗਾ।
- ਵੱਡੀ ਖ਼ਬਰ : ਪੰਜਾਬ ਦੇ ਮੰਤਰੀ ਮੰਡਲ ਚ ਇਹ 10 ਚੇਹਰੇ ਸ਼ਾਮਿਲ ਬ੍ਰਹਮ ਸ਼ੰਕਰ ਜਿੰਪਾ ਬਣੇ ਕੈਬਨਿਟ ਮੰਤਰੀ, ਕੁਲਤਾਰ ਸੰਧਵਾਂ ਸਪੀਕਰ ਪੰਜਾਬ
- ਵੱਡੀ ਖ਼ਬਰ : ਕੀ ਹੋਵੇਗਾ ਸ਼ਹੀਦ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਨੂੰ ਸਮਰਪਿਤ ਛੁੱਟੀ ਦਾ ਐਲਾਨ ? ਕੈਪਟਨ ਸਰਕਾਰ ਨੇ ਕੀਤਾ ਸੀ ਸ਼ਹੀਦ ਭਗਤ ਸਿੰਘ ਦਾ ਅਪਮਾਨ : ਹਰਭਜਨ ਸਿੰਘ ਢੱਟ
- बड़ी खबर : होशियारपुर के एडवोकेट राकेश मरवाहा ने नगर सुधार ट्रस्ट के चेयरमैन पद से दिया त्यागपत्र
- राष्ट्रीय जनसंख्या शिक्षा प्रोजेक्ट के अंतर्गत जिला स्तरीय रोल प्ले प्रतियोगिता आयोजित
- LATEST : HOSHIARPUR : ਖੜਕਾਂ ਦੇ ਵੈਦ ਬਲਜਿੰਦਰ ਰਾਮ ਅਤੇ ਵੈਦ ਸੰਜੀਵ ਕੁਮਾਰ ਨੂੰ ਮਿਲਿਆ ਪ੍ਰਾਇਡ ਆਫ ਕਾਸਮਿਕ ਹੀਲ ਐਵਾਰਡ
- LATEST : ਪੰਜਾਬ ਦੇ 2 ਪੀਸੀਐੱਸ (PCS)ਅਧਿਕਾਰੀ ਆਈਏਐੱਸ (IAS) ਬਣੇ























