ਚੰਡੀਗੜ੍ਹ / ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ, ਹਰਦੇਵ ਸਿੰਘ ਮਾਨ ) : ਪੰਜਾਬ ਸਰਕਾਰ ਪਿਛਲੀ ਕੈਪਟਨ ਸਰਕਾਰ ਦੇ ਫ਼ੈਸਲੇ ਨੂੰ ਪਲਟਦੀ ਹੋਈ ਸ਼ਹੀਦ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਨੂੰ ਸਮਰਪਿਤ ਛੁੱਟੀ ਦਾ ਐਲਾਨ ਕਰ ਸਕਦੀ ਹੈ. ਸੂਤਰਾਂ ਅਨੁਸਾਰ ਇਸਦਾ ਐਲਾਨ ਕਿਸੇ ਵੇਲੇ ਵੀ ਸੰਭਵ ਹੈ।
ਗੌਰਤਲਬ ਹੈ ਕਿ ਪਿਛਾਲੀ ਵਾਰ ਕੈਪਟਨ ਸਰਕਾਰ ਨੇ ਸੰਬੰਧਿਤ ਛੁੱਟੀ ਰੱਦ ਕਰ ਦਿਤੀ ਸੀ।
ਓਧਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪੰਜਾਬ ਦੇ ਸੀਨੀਅਰ ਆਗੂ ਇਕਬਾਲ ਸਿੰਘ ਕੋਕਲਾਂ, ਤੀਰਥ ਸਿੰਘ ਦਾਤਾ ਤੇ ਹੋਰ ਨੇਤਾਵਾਂ ਨੇ ਵੀ ਮੰਗ ਕੀਤੀ ਹੈ ਕਿ ਸ਼ਹੀਦ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਨੂੰ ਸਮਰਪਿਤ ਛੁੱਟੀ ਬਹਾਲ ਕੀਤੀ ਜਾਵੇ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਭੁਲਿਆ ਨਾ ਜਾਵੇ।
ਇਸ ਤੋਂ ਅਲਾਵਾ ਸ਼ਹੀਦ ਭਗਤ ਸਿੰਘ ਦੇ ਰਿਸ਼ਤੇਦਾਰ ਹਰਭਜਨ ਢੱਟ, ਗੁਰਜੀਤ ਕੌਰ, ਯੋਗੀ ਨੇ ਕਿਹਾ ਹੈ ਕਿ ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਕੈਪਟਨ ਸਰਕਾਰ ਤੋਂ ਪਹਿਲਾਂ ਤੱਕ ਛੁੱਟੀ ਹੁੰਦੀ ਰਹੀ ਹੈ ਤੇ ਛੁੱਟੀ ਰੱਦ ਕਰਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਦਾ ਅਪਮਾਨ ਕੀਤਾ ਗਿਆ।
ਓਹਨਾ ਵੀ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਦੇ 23 ਮਾਰਚ ਨੂੰ ਸ਼ਹੀਦੀ ਦਿਵਸ ਨੂੰ ਸਮਰਪਿਤ ਛੁੱਟੀ ਬਹਾਲ ਕੀਤੀ ਜਾਵੇ ਤੇ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਭੁਲਿਆ ਨਾ ਜਾਵੇ। ਕਿਓੰਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਆ ਰਹੇ ਹਨ ਇਸ ਲਈ ਮਰਿਯਾਦਾ ਦਾ ਧਿਆਨ ਰੱਖਿਆ ਜਾਵੇ .
- LATEST : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 1ਅਪ੍ਰੈਲ ਤੋਂ ਅੱਜ ਪੰਜਾਬ ਦੇ ਸਾਰੇ ਸਕੂਲਾਂ ਦੇ ਸਮੇਂ ’ਚ ਤਬਦੀਲੀ ਬਾਰੇ ਟਵੀਟ
- Latest : ਮਹਾਦੇਵ ਮੰਦਰ ‘ਚ ਰਾਮ ਨੌਮੀ ‘ਤੇ ਵੱਡਾ ਹਾਦਸਾ, ਛੱਤ ਡਿੱਗਣ ਕਾਰਨ 30 ਤੋਂ ਵੱਧ ਲੋਕ 40 ਫੁੱਟ ਥੱਲੇ ਡਿੱਗੇ, 10 ਮੌਤਾਂ
- LATEST : AAP tariff policy another “shock” to Punjab Industry: Jaiveer Shergill
- ਵੱਡੀ ਖ਼ਬਰ : ਅੰਮ੍ਰਿਤਪਾਲ ਖਿਲਾਫ ਕਾਰਵਾਈ ਤੋਂ ਬਾਅਦ ਸੀਐਮ ਭਗਵੰਤ ਮਾਨ ਦੀ ਬੇਟੀ ਸੀਰਤ ਕੌਰ ਮਾਨ ਨੂੰ ਫੋਨ ‘ਤੇ ਧਮਕੀਆਂ
- LATEST NEWS : #CM_BHAGWANT_MAAN ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਤੇ ਸਵਾਲ ਖੜ੍ਹੇ ਕਰ ਦਿੱਤੇ
- ਵੱਡੀ ਖ਼ਬਰ : Jalandhar Bypolls 2023 : ਭਾਰਤੀ ਚੋਣ ਕਮਿਸ਼ਨ (ECI) ਵੱਲੋਂ ਜਲੰਧਰ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਦੀ ਤਰੀਕ ਦਾ ਐਲਾਨ, 10 ਮਈ ਨੂੰ ਵੋਟਾਂ, ਨਤੀਜੇ 13 ਮਈ ਨੂੰ


EDITOR
CANADIAN DOABA TIMES
Email: editor@doabatimes.com
Mob:. 98146-40032 whtsapp



















