LATEST NEWS : ਇੱਕ ਦਿਨ’ਚ ਕੀਤਾ 1449 ਲੋਕਾਂ ਦਾ ਕੋਵਿਡ ਟੀਕਾਕਰਨ: ਸਿਵਲ ਸਰਜਨ ਡਾ.ਪ੍ਰੀਤ ਮਹਿੰਦਰ ਸਿੰਘ

ਇੱਕ ਦਿਨ’ਚ ਕੀਤਾ 1449 ਲੋਕਾਂ ਦਾ ਕੋਵਿਡ ਟੀਕਾਕਰਨ: ਸਿਵਲ ਸਰਜਨ
ਹੁਸ਼ਿਆਰਪੁਰ 07 ਫਰਵਰੀ :  ਕੋਵਿਡ ਤੋਂ ਬਚਾਅ ਲਈ ਜਿੱਥੇ ਸਮਾਜਿਕ ਦੂਰੀ, ਸਾਫ ਸਫਾਈ ਅਤੇ ਮਾਸਕ ਲਗਾਉਣ ਦੀ ਜਰੂਰਤ ਹੈ ਉੱਥੇ ਕੋਵਿਡ ਟੀਕਾਕਰਣ ਦੁਆਰਾ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। 
ਕੌ-ਵੈਕਸੀਨ ਅਤੇ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ, ਦੂਜੀ ਅਤੇ ਬੂਸਟਰ ਡੋਜ਼ ਲਗਾਉਣ ਲਈ ਪੰਜ ਦਿਨਾਂ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸਿਵਲ ਸਰਜਨ ਡਾ.ਪ੍ਰੀਤ ਮਹਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਵਿਭਾਗ ਵਲੋਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਸੀਮਾ ਗਰਗ ਦੀ ਅਗਵਾਈ ਹੇਂਠ ਸਵੈ-ਸੈਵੀ ਸੰਸਥਾਂ ਹੈਲਪ-ਏਜ਼ ਇੰਡਿਆ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵਿਸ਼ੇਸ਼ ਕੋਵਿਡ ਵੈਕਸੀਨੈਸ਼ਨ ਦੇ ਕੈਂਪ ਲਗਾਕੇ 1425 ਕੋਵਿਸ਼ੀਲਡ, 24 ਕੋ-ਵੈਕਸੀਨ ਦੇ ਕੁੱਲ 1449 ਟੀਕੇ ਲਗਾਏ ਗਏ। ਜਿਸ ਵਿੱਚ ਪੰਜਾਬ ਵਿੱਚ ਇੱਕ ਦਿਨ ਵਿੱਚ ਟੀਕਾਕਰਣ ਕਰਨ’ਚ  ਹੁਸ਼ਿਆਰਪੁਰ ਜ਼ਿਲ੍ਹਾ ਮੋਹਰੀ ਰਿਹਾ। ਸਿਹਤ ਸੰਸਥਾਂਵਾਂ ਤੋਂ ਇਲਾਵਾ ਇਹ ਕੈਂਪ ਬੀ.ਐਸ.ਐਫ ਖੜਕਾ, ਰਿਆਤ ਬਾਹਰਾ ਗਰੁੱਪ ਆਫ ਕਾਲਜ, ਕੇਸ਼ਵ ਮੰਦਿਰ ਅਤੇ ਕੈਂਬਰਿਜ ਸਕੂਲ ਦਸੂਹਾ ਵਿਖੇ ਵੀ ਲਗਾਏ ਗਏ। ਜਿਲ੍ਹਾ ਜੇਲ੍ਹ ਹੁਸ਼ਿਆਰਪੁਰ ਵਿਖੇ ਪੁਲਿਸ ਲਾਈਨ ਹਸਪਤਾਲ ਦੀ ਟੀਮ ਵੱਲੋਂ ਡਾ.ਅਸ਼ੀਸ਼ ਮੈਹਨ ਦੀ ਨਿਗਰਾਨੀ ਹੇਠ ਟੀਮ ਮੈਂਬਰ ਸੁਰਿੰਦਰਪਾਲਜੀਤ ਸਿੰਘ, ਰੇਖਾ ਰਾਣੀ, ਮਮਤਾ, ਸਰੋਜ ਅਤੇ ਮਲੂਕ ਚੰਦ ਵਲੋਂ 06 ਫਰਵਰੀ ਨੂੰ 566 ਅਤੇ 7 ਫਰਵਰੀ ਨੂੰ 520  ਟੀਕੇ ਲਗਾਏ ਗਏ। ਉਨ੍ਹਾਂ ਪੂਰੀ ਟੀਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।
                ਕੈਂਪਾਂ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਨੇ ਦੱਸਿਆ ਕਿ 10 ਫਰਵਰੀ ਨੂੰ ਵੀ ਕੋਵਿਸ਼ੀਲ਼ਡ ਵੈਕਸੀਨ ਦਾ ਵਿਸ਼ੇਸ਼ ਕੈਂਪ ਸਰਕਾਰੀ ਕਾਲਜ ਢੋਲਵਾਹਾ ਵਿਖੇ ਲਗਾਇਆ ਜਾਵੇਗਾ ਅਤੇ ਕੋਵੈਕਸਿਨ ਦਾ ਕੈਂਪ ਇਸੇ ਕਾਲਜ ਵਿਖੇ 11 ਫਰਵਰੀ ਨੂੰ ਲਗਾਇਆ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਜੋ ਵੀ ਡੋਜ਼ ਰਹਿੰਦੀ ਹੈ ਉਹ ਇਹਨਾਂ ਵਿਸ਼ੇਸ਼ ਕੈਂਪਾਂ ਵਿੱਚ ਜਾ ਕੇ ਜਰੂਰ ਲਗਵਾਉਣ ਕਿਉਂਕਿ  ਟੀਕੇ ਬਹੁਤ ਸੀਮਿਤ ਮਾਤਰਾ ਵਿਚ ਹਨ ।

                ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਡਾ.ਸੀਮਾ ਗਰਗ ਨੇ ਦੱਸਿਆ ਕਿ ਸਿਹਤ ਵਿਭਾਗ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ 13 ਫਰਵਰੀ ਤੋਂ 17 ਫਰਵਰੀ 2023 ਤੱਕ ਵਿਸ਼ੇਸ਼ ਟੀਕਾਕਰਨ ਹਫਤਾਂ ਮਨਾਇਆ ਜਾ ਰਿਹਾ ਹੈ, ਜਿਸਦਾ ਮੁੱਖ  ਉਦੇਸ਼ 0-5 ਸਾਲ ਤੱਕਦੇ ਬੱਚਿਆਂ (ਕਿਸੇ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਚੁੱਕੇ  ਬੱਚੇ, ਡਰਾਪ-ਆਊਟ ਬੱਚੇ) ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ ਨੂੰ ਪੂਰਾ ਕਰਨਾ ਹੈ ।
Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply