ਕਈ ਇਲਾਕਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਏ ਗਏ, ਹੁਣ ਤੱਕ ਕੁੱਲ 100 ਐਫਆਈਆਰ ਦਰਜ

ਕਈ ਇਲਾਕਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਏ ਗਏ

ਨਵੀਂ ਦਿੱਲੀ: ਰਾਜਧਾਨੀ ਦੇ ਕਈ ਇਲਾਕਿਆਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਇਤਰਾਜ਼ਯੋਗ ਪੋਸਟਰ ਲਗਾਏ ਗਏ। ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਤਰਾਜ਼ਯੋਗ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ ਕੁੱਲ 100 ਐਫਆਈਆਰ ਦਰਜ ਕਰਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਰਜ ਕੀਤੀਆਂ ਕੁੱਲ ਐਫਆਈਆਰਜ਼ ਵਿੱਚੋਂ 44 ਮੋਦੀ ਵਿਰੋਧੀ ਪੋਸਟਰ ਲਗਾਉਣ ਲਈ ਹਨ। ਪੁਲੀਸ ਅਨੁਸਾਰ ਪੋਸਟਰਾਂ ਵਿੱਚ ਪ੍ਰਿੰਟਿੰਗ ਪ੍ਰੈਸ ਦਾ ਨਾਂ ਨਹੀਂ ਲਿਖਿਆ ਗਿਆ, ਇਸ ਲਈ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ।

ਕੰਧਾਂ ਤੋਂ 2000 ਹਜ਼ਾਰ ਪੋਸਟਰ ਹਟਾਏ ਗਏ, ਜਦਕਿ 2000 ਹਜ਼ਾਰ ਜ਼ਬਤ ਕੀਤੇ ਗਏ। ਹੁਣ ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 2 ਪ੍ਰਿੰਟਿੰਗ ਪ੍ਰੈਸ ਦੇ ਮਾਲਕ ਹਨ। ਇਨ੍ਹਾਂ ਪੋਸਟਰਾਂ ‘ਤੇ ਲਿਖਿਆ ਸੀ- ‘ਮੋਦੀ ਹਟਾਓ ਦੇਸ਼ ਬਚਾਓ’।

ਦਿੱਲੀ ਪੁਲਿਸ ਨੇ ਆਈਪੀ ਸਟੇਟ ਖੇਤਰ ਤੋਂ ਇੱਕ ਵੈਨ ਫੜੀ, ਜਿਸ ਦੇ ਡਰਾਈਵਰ ਨੇ ਦੱਸਿਆ ਕਿ ਇਸ ਦੇ ਮਾਲਕ ਨੇ ਕਿਹਾ ਸੀ ਕਿ ਤੁਸੀਂ ਪੋਸਟਰ ਨੂੰ ਹੈੱਡਕੁਆਰਟਰ ਪਹੁੰਚਾਉਣਾ ਹੈ। ਉਹ ਇੱਕ ਦਿਨ ਪਹਿਲਾਂ ਹੀ ‘ਆਪ’ ਦੇ ਮੁੱਖ ਦਫ਼ਤਰ ਵਿੱਚ ਪੋਸਟਰ ਲੈ ਕੇ ਗਏ ਸਨ। ਦਿੱਲੀ ਪੁਲਿਸ ਨੇ 2 ਪ੍ਰਿੰਟਿੰਗ ਪ੍ਰੈਸਾਂ ਦੇ ਮਾਲਕ ਨੂੰ ਵੀ ਗ੍ਰਿਫਤਾਰ ਕੀਤਾ ਹੈ, ਦੋਵਾਂ ਨੇ ਪੋਸਟਰਾਂ ‘ਤੇ ਆਪਣੀ ਪ੍ਰਿੰਟਿੰਗ ਪ੍ਰੈਸ ਦਾ ਨਾਮ ਨਹੀਂ ਲਿਖਿਆ ਸੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply