LATEST UPDATE : #SSP_HOSHIARPUR : ਹੁਸ਼ਿਆਰਪੁਰ ਚ ਫਾਇਰਿੰਗ ਕਰਨ ਨਾਲ ਸੰਬੰਧਿਤ ਦੋ ਗ੍ਰਿਫਤਾਰ

ਹੁਸ਼ਿਆਰਪੁਰ: ਸਰਤਾਜ ਸਿੰਘ ਚਾਹਲ ।P5 ਸੀਨੀਅਰ ਪੁਲਿਸ ਕਪਤਾਨ ਜਿਲਾ ਹੁਸ਼ਿਆਰਪੁਰ ਵਲੋਂ ਜਿਲਾ
ਹੁਸ਼ਿਆਰਪੁਰ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਗੈਗਸਟਰਾ ਅਤੇ ਗੁੰਡਾ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਅਤੇ
ਸਰਬਜੀਤ ਸਿੰਘ ਪੀ ਪੀ ਐਸ ਕਪਤਾਨ ਪੁਲਿਸ (ਤਫਤੀਸ਼) ਅਤੇ ਸ੍ਰੀ ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ)
ਹੁਸ਼ਿਆਰਪੁਰ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ
ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਮਿਤੀ 04-08-2023 ਨੂੰ ਇਤਲਾਹ ਮਿਲਣ ਤੇ ASI ਹੰਸ ਰਾਜ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਦੌਰਾਨੇ ਚੈਕਿੰਗ ਦੌਰਾਨ ਰੇਲਵੇ ਫਾਟਕ ਫਗਵਾੜਾ ਰੋਡ ਤੇ ਨਾਕਾ ਬੰਦੀ ਕੀਤੀ ਤਾਂ
ਥਾਣਾ ਮਾਡਲ ਟਾਊਨ

ਇਤਲਾਹ ਸੀ ਕਿ ਫਗਵਾੜਾ ਸਾਇਡ ਤੋਂ ਆ ਰਹੀ ਇੱਕ ਚਿੱਟੇ ਰੰਗ ਦੀ ਕਾਰ VENUE NO PB 07-BT-1112 ਨੂੰ ਰੋਕ ਕੇ ਚੈਕ
ਕੀਤਾ ਤਾਂ ਕਾਰ ਵਿੱਚ ਸਵਾਰ ਕਾਰ ਚਾਲਕ ਰੋਹਿਤ ਉਰਫ ਮਾਹਲਾ ਪੁੱਤਰ ਅੱਛਰਜੀਤ ਵਾਸੀ ਮੁਹੱਲਾ ਮਾਊਂਟ ਐਵੀਨਿਊ ਥਾਣਾ
ਮਾਡਲ ਟਾਊਨ ਹੁਸ਼ਿਆਰਪੁਰ ਦੀ ਤਲਾਸ਼ੀ ਕਰਨ ਤੇ ਉਸ ਪਾਸੋ ਇੱਕ ਪਿਸਤੌਲ 32 ਬੋਰ ਸਮੇਤ 03 ਰੋਦ ਜਿੰਦਾ 32 ਬੋਰ ਅਤੇ
ਦਲਜਿੰਦਰ ਸਿੰਘ ਉਰਫ ਜਿੰਦਰੀ ਪੁੱਤਰ ਸ਼ਿਵਰਾਮ ਪਾਲ ਵਾਸੀ ਸੁਤੈਹਰੀ ਖੁਰਦ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਤਲਾਸ਼ੀ
ਕਰਨ ਤੇ ਉਸ ਪਾਸੋਂ 02 ਰੋਦ ਜਿੰਦਾ 32 ਬੋਰ ਬ੍ਰਾਮਦ ਹੋਏ ,

ਜਿਸ ਤੇ ਮੁੱਕਦਮਾ ਨੰਬਰ 200 ਮਿਤੀ 04-08-2023 ਅਧ: 25-
54-59 ARMS ACT ਥਾਣਾ ਮਾਡਲ ਟਾਊਨ ਜਿਲਾ ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਪੁੱਛਗਿੱਛ ਕੀਤੀ ਗਈ ।
ਪੁੱਛਗਿੱਛ ਦੌਰਾਨ ਦੋਸ਼ੀਆ ਰੋਹਿਤ ਉਰਫ ਮਾਹਲਾ ਅਤੇ ਦਲਜਿੰਦਰ ਸਿੰਘ ਉਰਫ ਜਿੰਦਰੀ ਨੇ ਦੱਸਿਆ ਕਿ
ਮਿਤੀ 29-07-2023 ਨੂੰ ਤੁਲਸੀ ਨਗਰ ਹੁਸ਼ਿਆਰਪੁਰ ਵਿਖੇ ਉਹਨਾ ਦਾ ਝਗੜਾ ਸੰਜੀਵ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ
ਮਕਾਨ ਨੰ 103/06 ਮੁਹੱਲਾ- ਤੁਲਸੀ ਨਗਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਨਾਲ ਹੋ ਗਿਆ ਸੀ ਤਾ ਰੋਹਿਤ ਉਰਫ ਮਾਹਲਾ
ਨੇ ਆਪਣੇ ਹੁਣ ਬ੍ਰਾਮਦ ਹੋਏ ਪਿਸਤੋਲ ਤੋਂ ਇਲਾਵਾ ਦੂਸਰੇ ਹੋਰ ਪਿਸਤੌਲ 32 ਬੋਰ ਨਾਲ ਫਾਇਰ ਕੀਤਾ ਸੀ ।



ਜਿਸ ਦੇ ਸਬੰਧ ਵਿੱਚ
ਪਹਿਲਾਂ ਹੀ ਸੰਜੀਵ ਕੁਮਾਰ ਪੁੱਤਰ ਉਂਕਾਰ ਸਿੰਘ ਵਾਸੀ ਮਕਾਨ ਨੰ 103/06 ਮੁਹੱਲਾ ਤੁਲਸੀ ਨਗਰ ਦੇ ਬਿਆਨ ਤੇ ਮੁਕੱਦਮਾ
ਨੰਬਰ 196 ਮਿਤੀ 29-07-2023 ਅ:ਧ: 336,120-B IPC 25/54/59 Arms Act ਵਾਧਾ ਜੁਰਮ 307 ਭ:ਦ: ਥਾਣਾ ਮਾਡਲ
ਟਾਊਨ ਹੁਸ਼ਿਆਰਪੁਰ ਦਰਜ ਰਜਿਸਟਰ ਹੈ ।ਜਿਸ ਵਿੱਚ ਵੀ ਇਹਨਾ ਦੋਵਾ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਰੋਹਿਤ
ਉਰਫ ਮਾਹਲਾ ਪਾਸੋ ਇਸ ਫਾਇਰ ਕਰਨ ਦੀ ਘਟਨਾ ਵਿੱਚ ਵਰਤਿਆ ਗਿਆ ਪਿਸਤੋਲ 32 ਬੋਰ ਸਮੇਤ 04 ਜਿੰਦਾ ਰੋਂਦ 32 ਬੋਰ
ਵੀ ਬ੍ਰਾਮਦ ਕੀਤਾ ਗਿਆ ਹੈ.

ਇਸ ਤੋ ਇਲਾਵਾ ਪੁੱਛਗਿੱਛ ਦੌਰਾਨ ਦੋਸ਼ੀਆਨ ਰੋਹਿਤ ਉਰਫ ਮਾਹਲਾ ਅਤੇ ਦਲਜਿੰਦਰ ਸਿੰਘ ਉਰਫ
ਜਿੰਦਰੀ ਨੇ ਮਿਤੀ 25-04-2023 ਨੂੰ ਸੁੰਦਰ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਆਪਣੇ ਸਾਥੀਆ ਸੁਖਵਿੰਦਰ
ਸਿੰਘ ਉਰਫ ਸੁੱਖਾ ਪੁੱਤਰ ਨੰਦ ਲਾਲ ਵਾਸੀ ਨਿਊ ਫਤਿਹਗੜ ਵਗੈਰਾ ਨਾਲ ਮਿਲ ਕੇ ਮਨਪ੍ਰੀਤ ਸਿੰਘ ਮੰਮੂ ਗੁੱਜਰ ਪੁੱਤਰ ਬਲਰਾਮ
ਸਿੰਘ ਵਾਸੀ ਨਿਊ ਫਤਿਹਗੜ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਤੇ ਮਾਰ ਦੇਣ ਦੀ ਨਿਯਤ ਨਾਲ ਤੇਜਧਾਰ ਹਥਿਆਰਾ ਨਾਲ
ਹਮਲਾ ਕਰਕੇ ਸੱਟਾ ਮਾਰੀਆ ਸਨ.


ਜਿਸ ਦੇ ਸਬੰਧ ਵਿੱਚ
ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਚ ਕੇਸ ਰਜਿਸਟਰ ਹੈ ।ਦੋਸ਼ੀਆ ਨੂੰ ਅੱਜ ਪੁਲਿਸ ਹਿਰਾਸਤ ਖਤਮ ਹੋਣ ਤੇ ਪੇਸ਼ ਅਦਾਲਤ
ਕਰਕੇ ਰਿਮਾਂਡ ਹਾਸਿਲ ਕਰਕੇ ਇਹਨਾ ਦੇ ਹੋਰ ਸਾਥੀਆ ਦੇ ਟਿਕਾਣਿਆ ਦਾ ਪਤਾ ਕਰਕੇ ਉਹਨਾ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ
ਅਤੇ ਇਹਨਾ ਪਾਸੋ ਹੋਰ ਵੀ ਹਥਿਆਰਾਂ ਦੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਸ਼ੀਆਨ ਪਾਸੋਂ ਬ੍ਰਾਮਦ ਹੋਈ ਕਾਰ ਸਬੰਧੀ ਵੀ
ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਉਹਨਾ ਨੂੰ ਇਹ ਕਾਰ ਕਿਸ ਨੇ ਮੁਹੱਈਆ ਕਰਵਾਈ ਹੈ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply