ਕੈਨੇਡਾ ਗਏ ਪੰਜਾਬੀ ਨੌਜਵਨ ਦੀ ਮੌਤ, ਸੁਣਨ ਵਾਲੇ ਦੀ ਵੀ ਅੱਖ ਨਮ ਹੋਏ ਬਿਨਾਂ ਨਹੀਂ ਰਹਿ ਸਕੀ CLICK HERE: READ MORE

 ਲੰਬੀ / ਸ਼੍ਰੀ ਮੁਕਤਸਰ ਸਾਹਿਬ : ਕੈਨੇਡਾ ਗਏ ਮਲੋਟ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਨ ਦੀ ਮੌਤ ਹੋਣ ਦੀ ਖ਼ਬਰ ਹੈ ।

ਜਾਣਕਾਰੀ ਅਨੁਸਾਰ ਮਲੋਟ ਸ਼ਹਿਰ ਦਾ ਵਸਨੀਕ ਨੌਜਵਾਨ ਮਨਮੀਤ ਸਿੰਘ ਡੇਢ ਕੁ ਸਾਲ ਪਹਿਲਾਂ ਕੈਨੇਡਾ ਵਿਖੇ ਵਰਕ ਪਰਮਿਟ ’ਤੇ ਗਿਆ ਸੀ ਪਰ ਅਚਾਨਕ ਉਸ ਦੀ ਮੌਤ ਦੀ ਖ਼ਬਰ ਨੇ ਜਿੱਥੇ ਉਸਦੇ ਘਰ ਪਰਿਵਾਰ ਨੀ ਡੂੰਗਾ ਸਦਮਾ ਦਿੱਤਾ , ਉਥੇ ਸੁਣਨ ਵਾਲੇ ਦੀ ਵੀ ਅੱਖ ਨਮ ਹੋਏ ਬਿਨਾਂ ਨਹੀਂ ਰਹਿ ਸਕੀ।

ਮ੍ਰਿਤਕ ਨੌਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਮਨਮੀਤ ਸਿੰਘ ਬਹੁਤ ਮਿਹਨਤੀ ਲੜਕਾ ਸੀ ਤੇ ਆਪਣੀ ਭੈਣ ਦਾ ਇਕੱਲਾ ਵੀਰ ਸੀ ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਉਸਨੇ ਦੱਸਿਆ ਕਿ ਮ੍ਰਿਤਕ ਮਨਮੀਤ ਸਿੰਘ ਦਾ ਪਿਤਾ ਕਾਫੀ ਸਾਲਾਂ ਤੋਂ ਅਧਰੰਗ ਕਰਕੇ ਮੰਜੀ ’ਤੇ ਪਿਆ ਹੈ।

ਇੱਕੋ-ਇਕ ਕਮਾਊ ਪੁੱਤ ਦੇ ਜਾਣ ਨਾਲ ਉਨ੍ਹਾਂ ਦਾ ਸਭ ਕੁੱਝ ਲੁੱਟ ਗਿਆ ਹੈ। ਉਨ੍ਹਾਂ ਮ੍ਰਿਤਕ ਦੇਹ ਨੂੰ ਭਾਰਤ ਵਿਖੇ ਪਹੁੰਚਾਉਣ ਲਈ ਭਾਰਤੀ ਲੋਕਾਂ ਅਤੇ ਕੈਨੇਡਾ ਰਹਿੰਦੇ ਉਸ ਦੇ ਨਜ਼ਦੀਕੀਆਂ ਨੂੰ ਮਦਦ ਦੀ ਗੁਹਾਰ ਲਾਈ ਹੈ।

Related posts

Leave a Reply