#HOSHIARUR CRIME : ਬੱਸ ਸਟੈਂਡ ਨੇੜੇ ਵੈਸਟਰਨ ਯੂਨੀਅਨ ਦੀ ਦੁਕਾਨ ਤੋਂ ਤਿੰਨ ਲੁਟੇਰੇ 2 ਲੱਖ ਰੁਪਏ ਲੁੱਟ ਕੇ ਫ਼ਰਾਰ

ਹੁਸ਼ਿਆਰਪੁਰ, 9 ਅਗਸਤ :

ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਸਤਨੌਰ ਬੱਸ ਸਟੈਂਡ ਨੇੜੇ ਵੈਸਟਰਨ ਯੂਨੀਅਨ ਦੀ ਦੁਕਾਨ ਦੱਤ ਇੰਟਰਪ੍ਰਾਈਜ਼ ਤੋਂ ਤਿੰਨ ਲੁਟੇਰੇ 2 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ ।

 ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਦੁਕਾਨ ਮਾਲਕ ਹਰਦੀਪ ਦੱਤ ਅਨੁਸਾਰ ਉਹ ਮੰਗਲਵਾਰ ਰਾਤ ਨੂੰ ਆਪਣੀ ਦੁਕਾਨ ‘ਤੇ ਬੈਠਾ ਸੀ। ਇਸ ਦੌਰਾਨ ਤਿੰਨ ਨੌਜਵਾਨ ਆਏ। ਸਾਰਿਆਂ ਨੇ  ਹੱਥਾਂ ਵਿੱਚ ਤੇਜ਼ਧਾਰ ਹਥਿਆਰ ਫੜੇ ਹੋਏ ਸਨ।

ਆਉਂਦਿਆਂ ਹੀ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਲੁਟੇਰੇ ਦੁਕਾਨ ਦਾ ਸ਼ਟਰ ਬੰਦ ਕਰਕੇ ਦੋ ਲੱਖ ਰੁਪਏ ਲੁੱਟ ਕੇ ਸੈਲਾ ਖੁਰਦ ਵੱਲ ਫ਼ਰਾਰ ਹੋ ਗਏ। ਹਰਦੀਪ ਦੱਤ ਨੇ ਦੱਸਿਆ ਕਿ ਲੁਟੇਰਿਆਂ ਵਿੱਚੋਂ ਇੱਕ ਉਨ੍ਹਾਂ ਦੇ ਪਿੰਡ ਪਦਰਾਣਾ ਦਾ ਰਹਿਣ ਵਾਲਾ ਸੀ ਜਿਸ ਨੂੰ ਉਹ ਪਛਾਣ ਗਿਆ। 

ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਘਟਨਾ ਤੋਂ ਅੱਧੇ ਘੰਟੇ ਬਾਅਦ ਪੁਲਿਸ ਵੀ ਪਹੁੰਚੀ ਪਰ ਉਦੋਂ ਤੱਕ ਲੁਟੇਰੇ ਫ਼ਰਾਰ ਹੋ ਚੁੱਕੇ ਸਨ। 

Related posts

Leave a Reply