LATEST : ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਬੱਸ ਹਾਦਸਾਗ੍ਰਸਤ

ਟਾਂਡਾ / ਕਪੂਰਥਲਾ : ਅੱਜ ਸਵੇਰ  ਤੜਕਸਾਰ ਕਪੂਰਥਲਾ ਡਿਪੂ ਦੀ ਪੀ.ਆਰ.ਟੀ.ਸੀ ਦੀ ਸਰਕਾਰੀ ਬੱਸ ਟਾਂਡੇ ਨੂੰ ਜਾ ਰਹੀ ਸੀ  ਤਾਂ ਨਡਾਲਾ -ਸੁਭਾਨਪੁਰ ਰੋਡ ‘ਤੇ  ਸਾਹਮਣੇ ਤੋਂ ਆ ਰਹੀ ਇੱਕ ਗੱਡੀ ਨੂੰ ਬਚਾਉਂਦੇ ਬਚਾਉਂਦੇ ਅਸੰਤੁਲਿਤ ਹੋ ਕੇ ਪਲਟੀ ਖਾਂਦੀ ਸੜਕ ਤੋਂ ਹੇਠਾਂ ਜਾ ਡਿੱਗੀ।  

ਇਸ ਦੋਰਾਨ ਸਵਾਰੀਆਂ ‘ਚ ਚੀਕ ਚਿਹਾੜਾ ਪੈ  ਗਿਆ । ਨੇੜਲੇ ਘਰ ਦੇ ਲੋਕਾਂ ਤੇ ਰਾਹਗੀਰਾਂ ਦੀ ਮਦਦ ਨਾਲ ਬੱਸ ਵਿੱਚੋ ਡਰਾਈਵਰ ,ਕੰਡਕਟਰ ਤੇ ਸਵਾਰੀਆਂ ਨੂੰ ਬਾਹਰ ਕੱਢਿਆ।

ਇਸ  ਸਬੰਧੀ ਜਾਣਕਾਰੀ ਦਿੰਦਿਆ ਪੀ ਆਰ ਟੀ ਸੀ ਬੱਸ ਦੇ ਡਰਾਈਵਰ ਸਤਿੰਦਰਪਾਲ ਸਿੰਘ  ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਦੀ ਤਰ੍ਹਾਂ ਕਪੂਰਥਲਾ ਤੋ ਟਾਂਡਾ ਰੂਟ ਲਈ ਰਵਾਨਾ ਹੋਈ ਪਰੰਤੂ ਅੱਜ ਉਕਤ ਜਗ੍ਹਾਂ ਵਾਲੇ ਮੋੜ ‘ਤੇ ਸਵੇਰੇ 6:50 ਸਾਹਮਣੇ ਤੋਂ ਆ ਰਹੀ ਗੱਡੀ ਨੂੰ ਬਚਾਉਂਦੇ ਸਾਈਡ ‘ਤੇ ਕਰਨ ਲੱਗੇ ਦਾ ਸਟੇ਼ਰਿੰਗ ਲੌਕ ਹੋ ਗਿਆ। ਜਿਸ ਕਾਰਨ ਬੱਸ ਹੇਠਾਂ ਸੜਕ ਤੋਂ ਉਤਰ ਗਈ ਤੇ ਪਲਟ ਗਈ.   ਉਨ੍ਹਾਂ ਦੱਸਿਆ ਕਿ ਮੋੜ ‘ਤੇ ਸੜਕ ਕਿਨਾਰੇ ਲੱਗੇ ਸੰਘਣੇ ਰੁੱਖਾਂ ਦਾ ਉਹਲਾ ਵੀ ਅਜਿਹੇ ਸੜਕ ਹਾਦਸਿਆਂ ਦਾ ਕਾਰਨ ਬਣਦਾ ਹੈ। 

News
News

Related posts

Leave a Reply